ਬੱਸੀ ਪਠਾਣਾਂ, (ਰਾਜਕਮਲ)- ਬੱਸੀ ਪਠਾਣਾਂ ਦੇ ਵਾਰਡ ਨੰ. 2 ਦੀ ਸਲੱਮ ਝੁੱਗੀ-ਝੌਂਪਡ਼ ਬਸਤੀ ’ਚ ਰਹਿਣ ਵਾਲੇ ਮੰਗਾ ਨਾਮੀ ਨੌਜਵਾਨ ਤੇ ਉਸ ਦੇ ਮਾਸੂਮ 3 ਬੱਚਿਆਂ ਨੇ ਪ੍ਰਸ਼ਾਸਨ, ਸਰਕਾਰ ਤੇ ਸ਼ਹਿਰ ਦੀਆਂ ਸਮੁੱਚੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਲਗਾਉਂਦਿਆਂ ਦੱਸਿਆ ਕਿ ਉਸ ਦੀ ਪਤਨੀ ਜੋ ਕਿ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਪੀਡ਼ਤ ਹੈ ਤੇ ਮੌਜੂਦਾ ਸਮੇਂ ’ਚ ਉਸ ਦੀ ਪਤਨੀ ਦੇ ਹਾਲਾਤ ਬਹੁਤ ਹੀ ਨਾਜ਼ੁਕ ਹੈ ਤੇ ਮੌਤ ਦੇ ਨਾਲ ਲਡ਼ਾਈ ਲਡ਼ਦਿਆਂ ਅੰਤਿਮ ਸਾਹ ਗਿਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾ-ਮੁਰਾਦ ਬਿਮਾਰੀ ਕਾਰਨ ਉਸ ਦੇ ਵਿੱਤੀ ਹਾਲਾਤ ਬਹੁਤ ਨਾਜ਼ੁਕ ਹੋ ਗਏ ਹਨ ਤੇ ਭਿਆਨਕ ਬਿਮਾਰੀ ਕਾਰਨ ਉਹ ਆਪਣੇ ਕੰਮ ’ਤੇ ਵੀ ਨਹੀਂ ਜਾ ਸਕਿਆ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਲੋਕਾਂ ਵੱਲ ਨਜ਼ਰਾਂ ਲਗਾਈ ਦੇਖਦੇ ਰਹਿੰਦੇ ਹਨ ਕਿ ਕਦੋਂ ਕੋਈ ਉਨ੍ਹਾਂ ਦੀ ਭੁੱਖ ਮਿਟਾਉਣ ਆਏਗਾ। ਵਿੱਤੀ ਤੰਗੀ ਕਾਰਨ ਉਸ ਨੂੰ ਤੇ ਮਾਸੂਮ ਬੱਚਿਆ ਨੂੰ ਲੋਕਾਂ ਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਮੰਗਾ ਨੇ ਪ੍ਰਸ਼ਾਸਨ ਤੇ ਸਮੁੱਚੀਆਂ ਸੰਸਥਾਵਾਂ ਤੋਂ ਮਦਦ ਦੀ ਅਪੀਲ ਲਗਾਈ ਤਾਂ ਕਿ ਉਹ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਤੇ ਆਪਣੇ ਬੱਚਿਆਂ ਦੀ ਭੁੱਖ ਦੂਰ ਕਰ ਸਕੇ।
ਦਾਜ ਮੰਗਣ ’ਤੇ ਪਤੀ, ਸੱਸ, ਸਹੁਰੇ ਖਿਲਾਫ ਮਾਮਲਾ ਦਰਜ
NEXT STORY