ਜੋਧਾਂ/ਲਲਤੋਂ, (ਡਾ. ਪ੍ਰਦੀਪ)- ਪੁਲਸ ਥਾਣਾ ਜੋਧਾਂ ਵਲੋਂ ਪਿੰਡ ਖੰਡੂਰ ਵਿਖੇ ਕਥਿਤ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 4 ਵਿਅਕਤੀਅਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਥਾਣਾ ਜੋਧਾਂ ਵਿਖੇ ਪਰਮਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਖੰਡੂਰ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਤਿੰਨ ਏਕਡ਼ ਜ਼ਮੀਨ ਦਾ ਝਗਡ਼ਾ ਭੈਣ-ਭਰਾ ਨਾਲ ਚੱਲਦਾ ਹੈ। ਇਸ ਜ਼ਮੀਨ ਦੇ ਝਗਡ਼ੇ ਸਬੰਧੀ ਲੁਧਿਆਣਾ ਦੀ ਅਦਾਲਤ ’ਚ ਕੇਸ ਚੱਲ ਰਿਹਾ ਹੈ ਤੇ ਬਿਆਨਕਰਤਾ 35 ਸਾਲ ਤੋਂ ਇਸ ਜ਼ਮੀਨ ’ਤੇ ਕਾਬਜ਼ ਹੈ। ਪਿਛਲੇ ਦਿਨੀਂ ਜਦੋਂ ਪਰਮਜੀਤ ਸਿੰਘ ਨੇ ਕਣਕ ਬੀਜਣ ਲਈ ਰੌਣੀ ਕੀਤੀ ਤਾਂ ਬਿਆਨਕਰਤਾ ਦੇ ਭਰਾ ਜਗਜੀਤ ਸਿੰਘ ਸਮੇਤ ਸਰਬਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਨਿਊ ਦਸਮੇਸ਼ ਨਗਰ, ਮਲਕ ਰੋਡ, ਜਗਰਾਓਂ, ਹਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਧਰਮ ਸਿੰਘ ਪੁੱਤਰ ਬੰਤ ਸਿੰਘ ਵਾਸੀ ਖੰਡੂਰ ਵਲੋਂ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਵਾਹੀ ਕਰਨ ਦਾ ਯਤਨ ਕੀਤਾ ਗਿਆ। ਜਦੋਂ ਪਰਮਜੀਤ ਸਿੰਘ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਕਤ ਵਿਅਕਤੀਆਂ ਨੇ ਕਥਿਤ ਤੌਰ ’ਤੇ ਪਰਮਜੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਰੌਲਾ ਪੈਣ ’ਤੇ ਉਕਤ ਕਥਿਤ ਦੋਸ਼ੀ ਉੱਥੋਂ ਚਲੇ ਗਏ।ਪੁਲਸ ਥਾਣਾ ਜੋਧਾਂ ਦੇ ਏ. ਐੱਸ. ਆਈ. ਬਲਦੇਵ ਸਿੰਘ ਸਮੇਤ ਹੌਲਦਾਰ ਅਲਬੇਲ ਸਿੰਘ, ਸਿਪਾਹੀ ਚਿਰਨਜੀਵ ਨੇ ਇਸ ਕੇਸ ਦੀ ਜਾਂਚ ਕਰ ਕੇ ਕਥਿਤ ਦੋਸ਼ੀਆਂ ਜਗਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜਗਰਾਓਂ, ਸਰਬਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਜਗਰਾਓਂ, ਹਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਖੰਡੂਰ, ਧਰਮ ਸਿੰਘ ਪੁੱਤਰ ਬੰਤ ਸਿੰਘ ਵਾਸੀ ਖੰਡੂਰ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।
ਜੱਸੀਆਂ ’ਚ ਝੁੱਗੀਆਂ ਨੂੰ ਲੱਗੀ ਅੱਗ
NEXT STORY