ਚੰਡੀਗਡ਼੍ਹ, (ਸੁਸ਼ੀਲ)- ਬਾਈਕ ਸਵਾਰ ਮੋਹਾਲੀ ਦੇ ਪ੍ਰਾਪਰਟੀ ਡੀਲਰ ਨੂੰ ਕਜਹੇਡ਼ੀ ਚੌਕ ਕੋਲੋਂ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਰਾਹਗੀਰ ਨੇ ਲਹੂ ਲੁਹਾਨ ਬਾਈਕ ਸਵਾਰ ਨੂੰ ਆਪਣੀ ਕਾਰ ’ਚ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪ੍ਰਾਪਰਟੀ ਡੀਲਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਿਮਾਚਲ ਸਥਿਤ ਊਨਾ ਨਿਵਾਸੀ ਰਮਨ ਦੇ ਰੂਪ ’ਚ ਹੋਈ ਹੈ। ਮਲੋਆ ਨਿਵਾਸੀ ਦਿਵੇਸ਼ ਸ਼ਰਮਾ ਦੀ ਸ਼ਿਕਾਇਤ ’ਤੇ ਸੈਕਟਰ-36 ਥਾਣਾ ਪੁਲਸ ਨੇ ਅਣਪਛਾਤੇ ਕਾਰ ਸਵਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਲੋਆ ਕਾਲੋਨੀ ਨਿਵਾਸੀ ਦਿਵੇਸ਼ ਸ਼ਰਮਾ ਨੇ ਦੱਸਿਆ ਕਿ ਉਹ 15 ਫਰਵਰੀ ਦੀ ਸ਼ਾਮ ਨੂੰ ਗੱਡੀ ਤੋਂ ਫੋਰਟਿਸ ਹਸਪਤਾਲ ਜਾ ਰਿਹਾ ਸੀ, ਜਦੋਂ ਉਹ ਕਜਹੇਡ਼ੀ ਚੌਕ ’ਤੇ ਪਹੁੰਚਿਆ ਤਾਂ ਬਾਈਕ ਸਵਾਰ ਨੌਜਵਾਨ ਲਹੂ-ਲੁਹਾਨ ਹਾਲਤ ’ਚ ਪਿਆ ਸੀ। ਉਸਨੇ ਗੱਡੀ ਰੋਕੀ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਗੱਡੀ ’ਚ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਰਮਨ ਮੋਹਾਲੀ ’ਚ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੈ। ਸੈਕਟਰ-36 ਥਾਣਾ ਪੁਲਸ ਬਾਈਕ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਹਿਚਾਣ ਲਈ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਰਿਸ਼ਵਤ ਲੈਂਦੇ ਸੀ.ਡੀ.ਪੀ.ਓ ਸਮੇਤ 2 ਰੰਗੇ ਹੱਥੀਂ ਕਾਬੂ
NEXT STORY