ਚੰਡੀਗੜ੍ਹ- ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਐੱਮ.ਪੀ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫ਼ਤਾਰੀ ਲਈ ਇਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਪੱਕੇ ਮੋਰਚੇ 'ਤੇ ਬੈਠੇ ਪਹਿਲਵਾਨਾਂ ਨੂੰ ਜਦ ਕੇਂਦਰ ਸਰਕਾਰ ਨੇ ਮਹੀਨਾ ਬੀਤ ਜਾਣ 'ਤੇ ਵੀ ਅਣਗੌਲਿਆ ਕੀਤਾ ਤਾਂ ਕੱਲ ਨਵੀਂ ਸੰਸਦ ਦੇ ਅੱਗੇ ਆਪਣਾ ਰੋਸ ਜਿਤਾਉਣ ਜਾ ਰਹੇ ਮਹਿਲਾ ਪਹਿਲਵਾਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨਾਲ ਖਿੱਚ ਧੂਹ ਕਰਨ, ਸੜਕ 'ਤੇ ਘਸੀਟਣ, ਕੁੱਟਮਾਰ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਖ਼ਿਲਾਫ਼ ਅੱਜ ਨੌਜਵਾਨ ਭਾਰਤ ਸਭਾ ਨੇ ਨਕੋਦਰ, ਮੁਕਤਸਰ, ਪਟਿਆਲਾ, ਮੋਗਾ, ਫਰੀਦਕੋਟ, ਸੰਗਰੂਰ ਦੇ ਜ਼ਿਲਾ ਕੇਂਦਰਾਂ 'ਤੇ ਰੋਸ ਮੁਜਾਹਰੇ ਕੀਤੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਬਰਫ਼ ਵਾਲਾ ਸੂਆ ਮਾਰ ਵਿਅਕਤੀ ਦਾ ਕਤਲ
ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ, ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਕਿ ਮਹਿਲਾ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲਾ ਬ੍ਰਿਜ ਭੂਸ਼ਣ ਬਤੌਰ ਭਾਜਪਾ ਐੱਮ.ਪੀ ਕੱਲ ਨਵੀਂ ਸੰਸਦ ਵਿੱਚ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਮਹੂਰੀਅਤ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ, ਠੀਕ ਉਸੇ ਵਕਤ ਕੌਮਾਂਤਰੀ ਪੱਧਰ ਦੇ ਸੋਨ ਤਗਮੇ ਵਿਜੇਤਾ ਪਹਿਲਵਾਨ ਸੜਕ 'ਤੇ ਖਿਚ ਧੂਹ ਕੇ ਲਤਾੜੇ ਜਾ ਰਹੇ ਸੀ। ਇਹ ਘਟਨਾਕ੍ਰਮ ਬੇਹੱਦ ਨਿੰਦਣਯੋਗ ਤੇ ਅੱਤ ਦਰਜੇ ਦਾ ਸ਼ਰਮਨਾਕ ਹੈ। ਭਾਜਪਾ ਅਜਿਹੇ ਵਿਅਕਤੀ ਨੂੰ ਬਚਾ ਰਹੀ ਹੈ ਜਿਸ ਦੇ ਖ਼ਿਲਾਫ਼ 38 ਅਪਰਾਧਿਕ ਮਾਮਲੇ ਦਰਜ ਹਨ। ਜਿਸ ਨੇ ਬਤੌਰ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਹੁੰਦਿਆਂ ਆਪਣੇ ਆਹੁਦੇ ਦਾ ਨਜਾਇਜ਼ ਫਾਇਦਾ ਉਠਾ ਕੇ ਦੇਸ਼ ਦਾ ਮਾਣ ਮਹਿਲਾ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕੀਤਾ ਹੈ। ਬ੍ਰਿਜ ਭੂਸ਼ਣ ਸ਼ਰਨ ਨੂੰ ਜਲਦ ਤੋਂ ਜਲਦ ਸਾਰੇ ਆਹੁਦਿਆਂ ਤੋਂ ਹਟਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜਜ਼ਬੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, ਪੜ੍ਹਾਈ 'ਚ ਹੱਥ ਬਣੇ ਰੁਕਾਵਟ ਤਾਂ ਪੈਰਾਂ ਸਹਾਰੇ ਹਾਸਲ ਕੀਤੀ ਕਾਮਯਾਬੀ
ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਵਿੱਤ ਸਕੱਤਰ ਨੌਨਿਹਾਲ ਸਿੰਘ, ਦਵਿੰਦਰ ਸਿੰਘ ਛਬੀਲਪੁਰੀ ਨੇ ਦੱਸਿਆ ਕਿ ਖੇਡ ਪ੍ਰਬੰਧ ਨਾਲ ਜੁੜੇ ਵਿਭਾਗਾਂ, ਐਸੋਸੀਏਸ਼ਨਾਂ, ਫੈਡਰੇਸ਼ਨਾਂ ਵਿੱਚ ਸਿਆਸਤਦਾਨਾਂ, ਧਨਾਢਾਂ ਤੇ ਗੈਂਗਸਟਰਾਂ ਦੇ ਦਖ਼ਲ ਨੇ ਖੇਡ ਜਗਤ ਦਾ ਨੁਕਸਾਨ ਕੀਤਾ ਹੈ।
ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਹੁਣ ਮਹਿਲਾ ਪਹਿਲਵਾਨਾਂ ਨਾਲ ਹੋਇਆ ਧੱਕਾ, ਖੇਡ ਜਗਤ ਵਿੱਚ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਦਖ਼ਲ ਦਾ ਹੀ ਨਤੀਜਾ ਹੈ। ਇਸ ਦੀ ਬਜਾਏ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਹੀ ਖੇਡ ਨਾਲ ਜੁੜੇ ਪ੍ਰਬੰਧਾਂ 'ਚ ਅਹਿਮ ਆਹੁਦਿਆਂ 'ਤੇ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਨੌਜਵਾਨ ਭਾਰਤ ਸਭਾ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਵੀ ਵੱਡੇ-ਵੱਡੇ ਸਟੇਡੀਅਮਾਂ ਦੀ ਬਜਾਏ ਪਿੰਡਾਂ ਦੇ ਖੇਡ ਮੈਦਾਨਾਂ ਵੱਲ ਧਿਆਨ ਦੇਵੇ, ਕਿਉਂਕਿ ਖਿਡਾਰੀ ਦਾ ਪਹਿਲਾ ਕਦਮ ਪਿੰਡ ਦਾ ਖੇਡ ਮੈਦਾਨ ਹੁੰਦਾ ਹੈ। ਹਰ ਪਿੰਡ 'ਚ ਖੇਡ ਕੋਚ, ਖੁਰਾਕ ਤੇ ਖੇਡ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਦੀ ਰੋਲ ਦਿੱਤੀ ਪੱਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਫਤਿਹਗੜ੍ਹ ਸਾਹਿਬ ’ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਚਲਾ ਲੁੱਟੇ 40 ਲੱਖ ਰੁਪਏ
NEXT STORY