ਮੋਹਾਲੀ- ਪੰਜਾਬ ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਸੇਵਾਦਾਰ ਅਤੇ ਚੌਕੀਦਾਰ ਦੀਆਂ ਭਰਤੀਆਂ ਕੱਢੀਆਂ ਹਨ। PSSSB ਨੇ ਇਸ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਅਰਜ਼ੀ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਭਰਤੀ ਲਈ ਉਮੀਦਵਾਰਾਂ ਦਾ 8ਵੀਂ ਪਾਸ ਹੋਣਾ ਜ਼ਰੂਰੀ ਹੈ। ਯੋਗ ਉਮੀਦਵਾਰ 26 ਅਗਸਤ ਤੋਂ ਬੋਰਡ ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾ ਕੇ ਸੇਵਾਦਾਰ ਅਤੇ ਚੌਕੀਦਾਰ ਲਈ ਅਰਜ਼ੀ ਫਾਰਮ ਭਰ ਸਕਣਗੇ। ਅਪਲਾਈ ਕਰਨ ਦੀ ਆਖਰੀ ਤਾਰੀਖ਼ 24 ਸਤੰਬਰ 2024 ਹੈ।
ਅਹੁਦਿਆਂ ਦੇ ਵੇਰਵੇ
ਚੌਕੀਦਾਰ ਅਤੇ ਸੇਵਾਦਾਰ ਦੀ ਇਹ ਭਰਤੀ 172 ਅਸਾਮੀਆਂ 'ਤੇ ਕੱਢੀ ਗਈ ਹੈ। ਜਿਸ ਵਿਚ ਮਹਿਲਾ ਅਤੇ ਪੁਰਸ਼ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਦੋਵੇਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 8ਵੀਂ ਪਾਸ ਹੋਣਾ ਜ਼ਰੂਰੀ ਹੈ। ਯੋਗਤਾ ਨਾਲ ਸਬੰਧਤ ਹੋਰ ਡਿਟੇਲ ਉਮੀਦਵਾਰ ਭਰਤੀ ਦੇ ਅਧਿਕਾਰਤ ਨੋਟੀਫ਼ਿਕੇਸ਼ਨ ਤੋਂ ਚੈੱਕ ਕਰ ਸਕਦੇ ਹਨ।
ਉਮਰ ਹੱਦ
ਸੇਵਾਦਾਰ ਅਤੇ ਚੌਕੀਦਾਰ ਭਰਤੀ 2024 ਫਾਰਮ ਭਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 16 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਉੱਪਰੀ ਉਮਰ ਹੱਦ ਵਿਚ ਸੂਬੇ ਵਿਚ ਰਾਖਵੀਆਂ ਸ਼੍ਰੇਣੀਆਂ ਲਈ ਛੋਟ ਦੀ ਵਿਵਸਥਾ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਫਾਰਮ ਭਰਦੇ ਸਮੇਂ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1000 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਜਦੋਂ ਕਿ SC/BC/EWS ਵਰਗ ਦੇ ਉਮੀਦਵਾਰਾਂ ਲਈ ਇਹ ਫੀਸ 250 ਰੁਪਏ ਰੱਖੀ ਗਈ ਹੈ। ਇਸ ਭਰਤੀ ਲਈ ਅਰਜ਼ੀਆਂ ਸਿਰਫ਼ ਆਨਲਾਈਨ ਮੋਡ ਵਿਚ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਆਨਲਾਈਨ ਗੇਮ ਦੇ ਨਾਂ ’ਤੇ ਗ਼ਰੀਬਾਂ ਦੇ ਮੋਢਿਆਂ ਦੀ ਹੋ ਰਹੀ ਵਰਤੋਂ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
NEXT STORY