ਲੁਧਿਆਣਾ (ਸਲੂਜਾ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 12 ਉੱਘੇ ਲੇਖਕਾਂ ਦਾ ਸਨਮਾਨ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਰਵਿੰਦ, ਪ੍ਰਧਾਨਗੀ ਮੰਡਲ ’ਚ ਸ਼ਾਮਲ ਡਾ. ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਡਾ. ਗੁਰਇਕਬਾਲ ਸਿੰਘ ਹੋਰਾਂ ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ (ਡਾ. ਤੇਜਵੰਤ ਸਿੰਘ ਗਿੱਲ ਅਤੇ ਡਾ. ਈਸ਼ਵਰ ਦਿਆਲ ਗੌੜ ਨੂੰ), ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ (ਹਰਭਜਨ ਸਿੰਘ ਹੁੰਦਲ ਅਤੇ ਡਾ. ਸਵਰਾਜਬੀਰ ਨੂੰ), ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਾਂਵਲ ਧਾਮੀ, (ਡਾ. ਗਗਨਦੀਪ ਸ਼ਰਮਾ, ਡਾ. ਸਰਘੀ ਅਤੇ ਮੈਡਮ ਸਰਬਜੀਤ ਕੌਰ ਜੱਸ ਨੂੰ) ਅਤੇ ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ (ਰਘਬੀਰ ਸਿੰਘ ਭਰਤ, ਅਤਰਜੀਤ ਅਤੇ ਡਾ. ਕੁਲਦੀਪ ਸਿੰਘ ਨੂੰ) ਭੇਟਾ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਹਥਿਆਰਾਂ ਨੂੰ ਲੈ ਕੇ CM ਮਾਨ ਵੱਲੋਂ ਸਖ਼ਤ ਹੁਕਮ, ਗ਼ਰੀਬ ਮਜ਼ਦੂਰਾਂ ਨੂੰ ‘ਆਪ’ ਸਰਕਾਰ ਦੇਵੇਗੀ ਤੋਹਫ਼ਾ, ਪੜ੍ਹੋ Top 10
ਪਲੇਠਾ ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਕਿਰਪਾਲ ਸਿੰਘ ਕਜ਼ਾਕ ਨੂੰ ਭੇਟ ਕੀਤਾ ਗਿਆ। ਸਨਮਾਨ ’ਚ ਸਾਰੇ ਲੇਖਕਾਂ ਨੂੰ ਇੱਕੀ-ਇੱਕੀ ਹਜ਼ਾਰ ਰੁਪਏ, ਦੋਸ਼ਾਲੇ, ਪੁਸਤਕਾਂ ਦੇ ਸੈੱਟ ਅਤੇ ਸ਼ੋਭਾ ਪੱਤਰ ਭੇਟ ਕੀਤੇ ਗਏ। ਮੁੱਖ ਮਹਿਮਾਨ ਅਰਵਿੰਦਰ ਨੇ ਆਖਿਆ ਕਿ ਸਰਕਾਰਾਂ ਅਤੇ ਦੇਸ਼ ਬਣਦੇ-ਟੁੱਟਦੇ ਰਹਿੰਦੇ ਹਨ ਪਰ ਸਾਹਿਤਕ ਸੰਸਥਾਵਾਂ ਨੇ ਉਮਰਾਂ ਤੱਕ ਵਿਚਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸੰਸਥਾਵਾਂ ਉਹ ਕੰਮ ਕਰਨ, ਜੋ ਲੰਮੇ ਸਮੇਂ ਤੱਕ ਚੱਲਣ। ਉਨ੍ਹਾਂ ਕਿਹਾ ਕਿ ਲਿਖਣ ਦੇ ਤਰੀਕੇ ’ਚ ਵੱਖਰਤਾ ਹੋਣੀ ਚਾਹੀਦੀ ਹੈ ਪਰ ਟਕਸਾਲੀ ਰੂਪ ਇਕ ਹੋਣਾ ਚਾਹੀਦਾ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅੱਜ ਦੇ ਇਨਾਮ ਯਾਫ਼ਤਾ ਲੇਖਕਾਂ ਨੂੰ ਇਨਾਮ ਉਨ੍ਹਾਂ ਦੀ ਲਿਖਤ ਨੂੰ ਧਿਆਨ ’ਚ ਰੱਖਦਿਆਂ ਮਿਲੇ ਹਨ। ਉਨ੍ਹਾਂ ਕਿਹਾ ਕਿ ਲੇਖਕਾਂ ਦੇ ਸ਼ਬਦ ਜਿਊਂਦੇ ਹਨ ਤਾਂ ਲੇਖਕ ਵੀ ਜਿਊਂਦੇ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਹੋਈ ਮੌਤ
ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਮਹਿਮਾਨਾਂ, ਸਨਮਾਨਿਤ ਸ਼ਖ਼ਸੀਅਤਾਂ, ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਹੋਰਾਂ ਨੇ ਧੰਨਵਾਦ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇ ਮੰਚ ਸੰਚਾਲਨ ਕਰਦਿਆਂ ਸਭ ਦਾ ਧੰਨਵਾਦ ਕੀਤਾ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਅਰਵਿੰਦਰ ਅਤੇ ਬਲਦੇਵ ਸਿੰਘ ਸੜਕਨਾਮਾ ਨੂੰ ਪੁਸਤਕਾਂ ਦੇ ਸੈੱਟ, ਫੁੱਲਾਂ ਦੇ ਗੁਲਦਸਤੇ ਅਤੇ ਦੋਸ਼ਾਲੇ ਦੇ ਕੇ ਸਨਮਾਨਤਿ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : T20 ਵਰਲਡ ਕੱਪ ’ਚ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ’ਚ ਭਿੜੇ ਵਿਦਿਆਰਥੀਆਂ ਦੇ ਦੋ ਗਰੁੱਪ, ਜੰਮ ਕੇ ਹੋਇਆ ਪਥਰਾਅ
ਅਮਰੀਕਾ ਬੈਠੇ ਦਮਨਜੋਤ ਜ਼ਰੀਏ ਗੈਂਗਸਟਰ ਗੋਲਡੀ ਦੇ ਸੰਪਰਕ ’ਚ ਆਏ ਸਨ ਮਨਦੀਪ ਤੂਫ਼ਾਨ ਤੇ ਮਨੀ ਰਈਆ
NEXT STORY