ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਪੁਲਸ ਨੇ ਚਾਰ ਵੱਖ-ਵੱਖ ਮਾਮਲਿਆਂ ਵਿਚ 69 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ 2 ਬਰਨਾਲਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਣੇ ਗਰੇਵਾਲ ਪੈਲੇਸ ਨੇਡ਼ਿਓਂ ਜਸਵਿੰਦਰ ਸਿੰਘ ਵਾਸੀ ਸੰਘੇਡ਼ਾ ਰੋਡ ਬਰਨਾਲਾ ਨੂੰ 12 ਬੋਤਲਾਂ ਠੇਕਾ ਸ਼ਰਾਬ ਦੇਸੀ ਅਤੇ ਬਿਨਾਂ ਨੰਬਰੀ ਸਕੂਟਰੀ ਸਣੇ ਕਾਬੂ ਕੀਤਾ।
ਇਸੇ ਤਰ੍ਹਾਂ ਥਾਣਾ ਸਦਰ ਬਰਨਾਲਾ ਦੇ ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਬਾਹੱਦ ਪੱਖੋ ਸੂਆ ਨੇਡ਼ਿਓਂ ਬਲਵੀਰ ਸਿੰਘ ਵਾਸੀ ਬਖਤਗਡ਼੍ਹ ਨੂੰ 9 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ ਕਾਬੂ ਕੀਤਾ। ਥਾਣਾ ਮਹਿਲ ਕਲਾਂ ਦੇ ਹੌਲਦਾਰ ਨਾਇਬ ਸਿੰਘ ਨੇ ਹਰਭਜਨ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਦੇ ਘਰ ਰੇਡ ਕਰਦਿਆਂ ਮੁਲਜ਼ਮ ਨੂੰ 30 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਗ੍ਰਿਫ਼ਤਾਰ ਕੀਤਾ। ਸੀ. ਆਈ. ਏ. ਬਰਨਾਲਾ ਦੇ ਹੌਲਦਾਰ ਜਗਦੇਵ ਸਿੰਘ ਨੇ ਬਿੱਟੂ ਸਿੰਘ ਵਾਸੀ ਪਿੰਡ ਮਾਂਗੇਵਾਲ ਦੇ ਘਰ ਰੇਡ ਕਰਦਿਆਂ ਮੁਲਜ਼ਮ ਨੂੰ 18 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਗ੍ਰਿਫਤਾਰ ਕੀਤਾ।
ਨਸ਼ੇ ਵਾਲੀਅਾਂ ਗੋਲੀਅਾਂ ਅਤੇ ਸ਼ਰਾਬ ਬਰਾਮਦ
NEXT STORY