ਸੰਗਤ ਮੰਡੀ (ਮਨਜੀਤ) - ਸਟਿੰਨ ਕੇਅਰ ਨੈੱਟਵਰਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕਰਮਚਾਰੀ ਸਤਿੰਦਰ ਕੁਮਾਰ ਪਿੰਡ ਨੰਦਗੜ੍ਹ ਤੇ ਕੋਟਗੁਰੂ ਤੋਂ ਨਕਦੀ ਇਕੱਠੀ ਕਰ ਕੇ ਮੋਟਰਸਾਈਕਲ 'ਤੇ ਸੰਗਤਮੰਡੀ ਵੱਲ ਆ ਰਿਹਾ ਸੀ, ਜਦੋਂ ਕੋਟਗੁਰੂ ਤੋਂ ਸੰਗਤਮੰਡੀ ਦੇ ਕੋਲ ਪਹੁੰਚਿਆ ਤਾਂ ਪਿੱਛੇ ਆ ਰਹੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਮਲਾ ਕਰਕੇ ਉਸ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਤੇ ਇਕ ਲੱਖ ਤੋਂ ਜ਼ਿਆਦਾ ਨਕਦੀ ਖੋਹ ਕੇ ਫਰਾਰ ਹੋ ਗਏ।
ਐੱਸ. ਪੀ. ਬਠਿੰਡਾ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਪਛਾਣ ਸਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਹੀ ਦਬੋਚ ਲਿਆ ਜਾਵੇਗਾ। ਕਰਮਚਾਰੀ ਕੋਲ 1 ਲੱਖ 6 ਹਜ਼ਾਰ 400 ਰੁਪਏ ਦੀ ਨਕਦੀ ਦੇ ਇਲਾਵਾ 80 ਹਜ਼ਾਰ ਦੇ ਦੋ ਚੈੱਕ ਵੀ ਸਨ। ਬੈਂਕ 'ਤੋਂ ਥੋੜ੍ਹੀ ਦੂਰੀ 'ਤੋਂ ਖਾਲੀ ਬੈਗ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਲਗਾਇਆ ਧਰਨਾ
NEXT STORY