ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)— ਸ਼ਹਿਰ ਦੇ ਤਿਲਕ ਨਗਰ 'ਚ ਦੀਵਾਲੀ ਤੋਂ ਪਹਿਲਾਂ ਇਕ ਮਾਂ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਉਸ ਨੂੰ ਆਪਣੇ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਮਿਲੀ। ਜੋ ਕਿ ਦਿਨ-ਰਾਤ ਮਿਹਨਤ ਕਰ ਕੇ ਆਪਣੇ ਘਰ ਦਾ ਖਰਚਾ ਚਲਾ ਰਿਹਾ ਸੀ।
ਜਾਣਕਾਰੀ ਮੁਤਾਬਕ ਵਿਕਾਸ ਕੁਮਾਰ ਉਰਫ਼ ਕਾਲੀ ਆਪਣੇ ਦੋਸਤ ਮੋਨੂੰ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕਿਸੇ ਕੰਮ ਲਈ ਕੋਟਕਪੂਰਾ ਰੋਡ ਤੋਂ ਬਿਜਲੀ ਘਰ ਵਾਲੇ ਪਾਸੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਮੋਟਰਸਾਇਕਲ ਜਿਸ ਨੂੰ ਕਿ ਮੋਨੂੰ ਚਲਾ ਰਿਹਾ ਸੀ, ਸੜਕ ਵਿਚਾਲੇ ਡਿੱਗ ਪਿਆ। ਜਿਸ ਕਾਰਨ ਮੋਨੂੰ ਸੜਕ ਵਾਲੇ ਪਾਸੇ ਡਿੱਗ ਪਿਆ ਅਤੇ ਵਿਕਾਸ ਸੜਕ ਤੋਂ ਇੱਕ ਪਾਸੇ ਵੱਲ ਡਿੱਗ ਪਿਆ। ਇਸੇ ਦੌਰਾਨ ਮਗਰੋ ਤੇਜ਼ ਰਫ਼ਤਾਰ ਨਾਲ ਆ ਰਹੇ ਟਰੈਕਟਰ-ਟਰਾਲੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ, ਨੇ ਵਿਕਾਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ 174 ਦੀ ਕਾਰਵਾਈ ਕਰਦਿਆ ਮਾਮਲੇ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਸ੍ਰੀ ਮੁਕਤਸਰ ਸਾਹਿਬ ਦੇ ਤਿਲਕ ਨਗਰ ਦੀ ਵਾਸੀ ਗੋਰਾ ਦੇਵੀ 'ਤੇ ਉਸ ਸਮੇਂ ਕਹਿਰ ਟੁੱਟ ਪਿਆ ਜਦੋਂ ਉਸ ਨੂੰ ਆਪਣੇ ਛੋਟੇ ਪੁੱਤਰ ਦੀ ਮੌਤ ਦੀ ਖਬਰ ਮਿਲੀ। ਪਤੀ ਅਤੇ ਜਵਾਨ ਪੁੱਤ ਦੀ ਮੌਤ ਦਾ ਗਮ ਅਜੇ ਉਸ ਨੂੰ ਭੁੱਲਿਆ ਨਹੀਂ ਸੀ ਕਿ ਦਿਨ-ਰਾਤ ਮਿਹਨਤ ਕਰਕੇ ਘਰ ਦਾ ਖਰਚ ਚਲਾ ਰਹੇ ਉਸ ਦੇ ਛੋਟੇ ਪੁੱਤਰ ਵਿਕਾਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸਥਾਨਕ ਤਿਲਕ ਨਗਰ ਨਿਵਾਸੀ ਗੋਰਾ ਦੇਵੀ ਦੇ ਪਤੀ ਓਮ ਪ੍ਰਕਾਸ਼ ਦੀ ਕਰੀਬ 7 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਕਰੀਬ 17 ਸਾਲ ਦੀ ਉਮਰ 'ਚ ਬਿਮਾਰੀ ਦੀ ਵਜ੍ਹਾ ਕਾਰਨ ਪੁੱਤਰ ਵਿਜੇ ਕੁਮਾਰ ਦੀ ਮੌਤ ਹੋ ਗਈ ਸੀ। ਜਿਸ ਉਪਰੰਤ ਘਰ 'ਚ ਗੋਰਾ ਦੇਵੀ ਅਤੇ ਉਸਦੇ ਦੋ ਪੁੱਤਰ ਇਕੱਠੇ ਰਹਿ ਰਹੇ ਸਨ, ਜਿੰਨ੍ਹਾ 'ਚ ਕਰਨ ਕੁਮਾਰ (18) ਬਿਮਾਰ ਹੋਣ ਕਾਰਨ ਘਰ ਹੀ ਰਹਿੰਦਾ ਹੈ ਅਤੇ ਵੱਡਾ ਪੁੱਤਰ ਵਿਕਾਸ ਕੁਮਾਰ ਉਰਫ ਕਾਲੀ (16) ਜੋ ਕਿ ਦਿਹਾੜੀ ਕਰਕੇ ਆਪਣੇ ਘਰ ਦਾ ਖਰਚ ਚਲਾ ਰਿਹਾ ਸੀ, ਦੀ ਸੜਕ ਹਾਦਸੇ 'ਚ ਮੌਤ ਹੋ ਗਈ।
ਟਕਸਾਲੀ ਲੀਡਰਾਂ 'ਤੇ ਬੈਂਸ ਦਾ ਦਾਅਵਾ, ਜਾਣੋ ਕੀ ਦਿੱਤਾ ਬਿਆਨ
NEXT STORY