ਅਬੋਹਰ (ਸੁਨੀਲ): ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਤੇ ਅੱਜ ਸਵੇਰੇ ਹੋਏ ਇਕ ਦਰਦਨਾਕ ਹਾਦਸੇ 'ਚ ਸਟਾਫ ਕਾਲੋਨੀ ਵਾਸੀ 4 ਸਾਲਾ ਬੱਚੇ ਦੀ ਮੌਤ ਹੋਣ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਬੱਚੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਰਖਵਾਈ ਗਈ ਹੈ।ਦੱਸਿਆ ਜਾਂਦਾ ਹੈ ਕਿ ਸਟਾਫ਼ ਕਾਲੋਨੀ ਵਾਸੀ ਅੱਜ ਉਸ ਨੂੰ ਸ਼ਰਾਧ ਕਰਨ ਦੇ ਬਾਅਦ ਕੱਪੜੇ ਦਿਵਾਉਣ ਲਈ ਆਪਣੇ ਸਾਈਕਲ ਤੇ ਬਿਠਾ ਕੇ ਸ਼ਹਿਰ ਲਿਆ ਰਿਹਾ ਸੀ ਕਿ ਰਸਤੇ 'ਚ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ: ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਕੋਰੋਨਾ ਮਰੀਜ਼ ਨੇ ਤੀਜੀ ਮੰਜ਼ਿਲ ਤੋਂ ਛਲਾਂਗ ਮਾਰ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਸਟਾਫ਼ ਕਾਲੋਨੀ ਵਾਸੀ ਰਾਮਨਾਥ ਅੱਜ ਮੋਹਨ ਲਾਲ ਨੂੰ ਸ਼ਰਾਧ ਦੇ ਲਈ ਬੁਲਾਉਣ ਗਿਆ ਸੀ। ਮੋਹਨ ਲਾਲ ਨੇ ਉਸ ਨੂੰ ਥੋੜ੍ਹੀ ਦੇਰ 'ਚ ਆਉਣ ਦੇ ਲਈ ਕਿਹਾ। ਰਾਮਨਾਥ ਨੇ ਮੋਹਨ ਲਾਲ ਨੂੰ ਕਿਹਾ ਕਿ ਉਹ ਉਸਦੇ ਬੇਟੇ ਦੇਵ ਨੂੰ ਨਾਲ ਭੇਜ ਦਿਓ ਤਾਂ ਕਿ ਉਸਨੂੰ ਕੱਪੜੇ ਦਿਵਾ ਦਵੇ। ਰਾਮਨਾਥ ਉਸਦੇ 4 ਸਾਲਾ ਬੇਟੇ ਦੇਵ ਨੂੰ ਸਾਈਕਲ ਤੇ ਲੈ ਕੇ ਜਿਵੇਂ ਹੀ ਕਾਲੋਨੀ ਤੋਂ ਬਾਹਰ ਨਿਕਲਿਆ ਕਿ ਦੋ ਬਾਈਕਸਵਾਰਾਂ ਧਰਮਪਾਲ ਤੇ ਨੀਰਜ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਰਾਮਨਾਥ ਤੇ ਬੱਚਾ ਦੋਵੇਂ ਸੜਕ ਤੇ ਡਿੱਗ ਪਏ। ਬਾਈਕ ਚਾਲਕਾਂ ਤੇ ਨੇੜੇ ਤੇੜੇ ਦੇ ਲੋਕਾਂ ਨੇ ਜਲਦ ਫੱਟੜ ਬੱਚੇ ਦੇਵ ਨੂੰ ਹਸਪਤਾਲ ਪਹੁੰਚਾਇਆ ਜਿਥੋਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਦੇ ਹੀ ਵਾਰਡ ਦੇ ਕਾਂਗਰਸ ਮੁਖੀ ਸਤਿਆਵਾਨ ਸ਼ਾਕਿਆ ਮੌਕੇ ਤੇ ਪਹੁੰਚੇ। ਉਨਾਂ ਨੇ ਬੱਚੇ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਨਗਰ ਥਾਣਾ ਨੰ. 2 ਦੇ ਸਹਾਇਕ ਸਬ ਇੰਸਪੈਕਟਰ ਮੋਹਨ ਲਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹੈ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਨਾਲ ਮੌਤ
ਗੁੱਜਰਾਂ ਦੇ ਡੇਰੇ ਤੋਂ ਢਾਈ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ
NEXT STORY