ਚੰਡੀਗਡ਼੍ਹ, (ਸੁਸ਼ੀਲ)- ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸੈਕਟਰ-26 ਪੁਲਸ ਲਾਈਨ ਦੇ ਸਾਹਮਣੇ ਸੈਕਟਰ 25/38 ਲਾਈਟ ਪੁਆਇੰਟ ’ਤੇ ਝਪਟਮਾਰੀ ਕਰ ਕੇ ਫਰਾਰ ਹੋ ਗਏ। ਅਲਰਟ ਦੇ ਬਾਵਜੂਦ ਪੁਲਸ ਉਨ੍ਹਾਂ ਨੂੰ ਫਡ਼ ਨਹੀਂ ਸਕੀ। ਦੋਵੇਂ ਹੀ ਵਾਰਦਾਤਾਂ ’ਚ ਝਪਟਮਾਰ ਮੋਬਾਇਲ ਫੋਨ ਖੋਹ ਕੇ ਲੈ ਗਏ। ਪਹਿਲੀ ਝਪਟਮਾਰੀ ਦੀ ਕਾਲ ਵੀਰਵਾਰ ਤਡ਼ਕੇ ਤਿੰਨ ਵਜੇ ਚੱਲੀ। ਪੁਲਸ ਕੰਟਰੋਲ ਰੂਮ ਨੂੰ ਸੈਕਟਰ-26 ਦੀ ਪੁਲਸ ਲਾਈਨ ਦੇ ਗੇਟ ਨੰਬਰ-1 ਕੋਲ ਝਪਟਮਾਰੀ ਦੀ ਸੂਚਨਾ ਮਿਲੀ। ਇਸ ਸੈਕਟਰ ਦੀ ਗਰੇਨ ਮਾਰਕੀਟ ’ਚ ਰਹਿਣ ਵਾਲੇ ਬਲਿਹਾਰੀ ਨੇ ਦੱਸਿਆ ਕਿ ਐਕਟਿਵਾ ਸਵਾਰ ਦੋ ਲਡ਼ਕਿਆਂ ਨੇ ਉਸ ਤੋਂ ਫੋਨ ਤੇ 1500 ਰੁਪਏ ਖੋਹ ਲਏ ਤੇ ਫਰਾਰ ਹੋ ਗਏ। ਪੀਡ਼ਤ ਨੇ ਕਿਹਾ ਕਿ ਹਨੇਰਾ ਹੋਣ ਕਾਰਨ ਉਹ ਐਕਟਿਵਾ ਦਾ ਨੰਬਰ ਵੀ ਨੋਟ ਨਹੀਂ ਕਰ ਸਕਿਆ। ਦੂਜੀ ਝਪਟਮਾਰੀ ਦੁਪਹਿਰ ਢਾਈ ਵਜੇ ਸੈਕਟਰ 25/38 ਨੇੜੇ ਹੋਈ। ਇਕ ਲਡ਼ਕੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਆਟੋ ਸਵਾਰ ਦੋ ਲਡ਼ਕੇ ਉਸ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਦਿਅਾਂ ਹੀ ਸੈਕਟਰ-11 ਤੇ 39 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਲਡ਼ਕੇ ਨੇ ਪੁਲਸ ਨੂੰ ਦੱਸਿਆ ਕਿ ਗਰੀਨ ਤੇ ਪੀਲੇ ਰੰਗ ਦੇ ਆਟੋ ’ਚ ਸਵਾਰ ਵਿਅਕਤੀ ਉਸ ਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਪੁਲਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ।
ਕਾਂਸਟੇਬਲ ’ਤੇ ਹਮਲੇ ਦੇ ਦੋਸ਼ੀ ਨੂੰ 4 ਸਾਲ ਕੈਦ
NEXT STORY