ਲੁਧਿਆਣਾ, (ਰਿਸ਼ੀ)- ਹਿਮਾਚਲ ਪ੍ਰਦੇਸ਼ ਵਿਚ ਹਾਈਡਲ ਪ੍ਰਾਜੈਕਟ ਲਵਾਉਣ ਦੇ ਨਾਂ ’ਤੇ 21 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਪ੍ਰੇਮ ਸਿੰਘ ਸੋਖੀ ਦੀ ਸ਼ਿਕਾਇਤ ’ਤੇ ਹਰਮਿੰਦਰ ਸਿੰਘ ਨਿਵਾਸੀ ਦੁੱਗਰੀ, ਸੁਭਾਸ਼ ਮੱਟ ਰਾਜਗੁਰੂ ਨਗਰ ਦੇ ਖਿਲਾਫ ਧਾਰਾ 420, 120 ਬੀ ਦੇ ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸੁਦਰਸ਼ਨ ਕੁਮਾਰ ਦੇ ਅਨੁਸਾਰ ਪੁਲਸ ਨੂੰ 28 ਜੂਨ 2017 ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤ ਨੇ ਦੱਸਿਆ ਕਿ ਸਾਲ 2016 ’ਚ ਆਪਣਾ ਸਕੂਲ ਬੰਦ ਕਰ ਦਿੱਤਾ। ਜਿਸ ਦੇ ਬਾਅਦ ਜਨਵਰੀ 2017 ’ਚ ਉਕਤ ਦੋਸ਼ੀ ਉਸ ਦੇ ਸੰਪਰਕ ’ਚ ਆਏ ਅਤੇ ਦੱਸਿਆ ਕਿ ਉਹ ਹਾਈਡਲ ਪਾਵਰ ਪ੍ਰਾਜੈਕਟ ਨੂੰ ਖਰੀਦਣ, ਵੇਚਣ, ਬਣਵਾਉਣ ਤੇ ਮੇਨਟੇਨ ਦਾ ਕਾਰੋਬਾਰ ਕਰਦੇ ਹਨ ਅਤੇ ਉਸ ਨੂੰ ਹਿਮਾਚਲ ’ਚ ਇਹੀ ਪ੍ਰਾਜੈਕਟ ਲਵਾ ਕੇ ਦੇ ਸਕਦੇ ਹਨ ਅਤੇ ਆਪਣੀ ਕਮਿਸ਼ਨ ਪ੍ਰਾਜੈਕਟ ਲੱਗਣ ਦੇ ਬਾਅਦ ਲੈਣਗੇ। ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਪੀਡ਼ਤ ਪ੍ਰਾਜੈਕਟ ਲਾਉਣ ਨੂੰ ਤਿਆਰ ਹੋ ਗਿਆ ਕਿਉਂਕਿ ਉਸ ਤੋਂ 6 ਤੋਂ 7 ਲੱਖ ਰੁਪਏ ਪ੍ਰਤੀ ਮਹੀਨਾ ਮੁਨਾਫਾ ਹੋਣ ਦੇ ਝੂਠੇ ਸੁਪਨੇ ਦਿਖਾਏ ਗਏ, ਜਿਸ ਦੇ ਬਾਅਦ ਉਸ ਨੂੰ 2 ਤੇ 4 ਮੈਗਾਵਾਟ ਦੇ 2 ਪ੍ਰਾਜੈਕਟ ਦਿਖਾਏ ਗਏ। ਪਸੰਦ ਨਾ ਆਉਣ ’ਤੇ 12 ਮੈਗਾਵਾਟ ਦਾ ਪ੍ਰਾਜੈਕਟ ਲਵਾ ਕੇ ਦੇਣ ਦੀ ਗੱਲ ਕਹੀ। ਇਸ ਲਈ 21 ਲੱਖ ਰੁਪਏ ਪਹਿਲਾਂ ਸੌਦਾ ਕਰਨ ਲਈ ਦੇਣ ਦੀ ਮੰਗ ਕੀਤੀ। ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਉਕਤ ਨਕਦੀ ਦਾ ਚੈੱਕ ਕੱਟ ਕੇ ਦੇ ਦਿੱਤਾ। ਉਕਤ ਦੋਸ਼ੀਆਂ ਨੇ ਵਾਅਦਾ ਕੀਤਾ ਸੀ ਕਿ ਪ੍ਰਾਜੈਕਟ ਮਿਲਣ ਤੋਂ ਬਾਅਦ ਹੀ ਚੈੱਕ ਕੈਸ਼ ਕਰਵਾਇਆ ਜਾਵੇਗਾ ਪਰ ਨਾ ਤਾਂ ਉਸ ਨੂੰ ਪ੍ਰਾਜੈਕਟ ਮਿਲਿਆ ਅਤੇ ਨਾ ਹੀ ਉਕਤ ਦੋਸ਼ੀਆਂ ਨੇ ਚੈੱਕ ਵਾਪਸ ਕੀਤਾ ਅਤੇ ਚੈੱਕ ਕੈਸ਼ ਕਰਵਾ ਕੇ ਧੋਖਾਦੇਹੀ ਕਰ ਲਈ।
ਆਟੋ ਪਾਰਟ ਤਿਆਰ ਕਰਨ ਵਾਲੀ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY