ਸੰਗਰੂਰ, (ਬੇਦੀ,ਵਿਵੇਕ ਸਿੰਧਵਾਨੀ, ਯਾਦਵਿੰਦਰ)- ਪੰਜਾਬ ਕੈਬਨਿਟ ਦੁਆਰਾ ਐੱਸ. ਐੱਸ. ਏ./ਰਮਸਾ ਅਧਿਆਪਕਾਂ ਤੇ ਅਾਦਰਸ਼/ਮਾਡਲ ਸਕੂਲ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ’ਤੇ 65 ਤੋਂ 75 ਫੀਸਦੀ ਤੱਕ ਕਟੌਤੀ ਕਰਨ ਦੇ ਗੈਰ-ਸੰਵਿਧਾਨਕ ਫੈਸਲੇ ਖਿਲਾਫ਼ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਗੁਰਦੁਆਰਾ ਦੁੂਖ ਨਿਵਾਰਣ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਗਏ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਚੱਲ ਰਹੇ ਜ਼ਬਰਦਸਤ ਸੰਘਰਸ਼ ਤੋਂ ਬੌਖਲਾਹਟ ’ਚ ਆਈ ਪੰਜਾਬ ਸਰਕਾਰ ਨੇ ਐੱਸ. ਐੱਸ. ਏ./ਰਮਸਾ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਜਾਰੀ ਕੀਤੇ ਆਦੇਸ਼ਾਂ ਤੋਂ ਭਡ਼ਕੇ ਅਧਿਆਪਕਾਂ ਨੇ ਸੂਬਾਈ ਫੈਸਲੇ ਅਨੁਸਾਰ ਅੱਜ ਜ਼ਿਲਾ ਹੈੱਡਕੁਆਰਟਰ ’ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਤੇ ਮੁਅੱਤਲੀ ਆਦੇਸ਼ਾਂ ਦੀਆਂ ਕਾਪੀਆਂ ਫੂਕਦੇ ਸਮੇਂ ਸਾਂਝਾ ਅਧਿਆਪਕ ਮੋਰਚਾ ਸੰਗਰੂਰ ਆਗੂ ਬਲਬੀਰ ਚੰਦ, ਜਰਨੈਲ ਸਿੰਘ ਮਿੱਠੇਵਾਲ, ਜਗਰੂਪ ਸਿੰਘ, ਦੇਵੀ ਦਿਆਲ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਨਾਲ ਜਬਰ ਤੇ ਧੱਕੇਸ਼ਾਹੀ ਕਰ ਰਹੀ ਹੈ, ਜਿਸ ਤਹਿਤ ਪਹਿਲਾਂ ਧੱਕਾ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਵੱਡਾ ਕੱਟ ਲਾ ਕੇ ਕੀਤਾ ਉਥੇ ਹੁਣ ਆਪਣਾ ਬਣਦਾ ਹੱਕ ਪ੍ਰਾਪਤ ਕਰਨ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਕੇ ਪੰਜਾਬ ਸਰਕਾਰ ਨੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ ਪਰ ਪੰਜਾਬ ਦੇ ਸੰਘਰਸ਼ਸ਼ੀਲ ਲੋਕ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਦੇ ਇਸ ਫੈਸਲੇ ਦਾ ਡੱਟਵਾਂ ਵਿਰੋਧ ਕਰਨਗੇ। ਇਸ ਮੌਕੇ ਐੱਸ. ਐੱਸ. ਏ./ ਰਮਸਾ ਆਗੂ ਕੁਲਬੀਰ ਸਿੰਘ, ਗਗਨ ਸ਼ਰਮਾ, ਜਸਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਕੇ ਸਰਕਾਰ ਅਧਿਆਪਕਾਂ ਦੇ ਸਿਦਕ ਨੂੰ ਪਰਖ ਰਹੀ ਹੈ ਪਰ ਪੰਜਾਬ ਦੇ ਅਧਿਆਪਕ ਤੇ ਲੋਕ ਸਿਦਕ ਦੇ ਪੱਕੇ ਹਨ ਤੇ ਉਹ ਸਰਕਾਰ ਦੇ ਇਸ ਜਬਰ ਅੱਗੇ ਝੁਕਣ ਵਾਲੇ ਨਹੀਂ, ਸਗੋਂ ਦੂਣ ਸਵਾਏ ਜੋਸ਼ ਨਾਲ ਆਪਣੇ ਹੱਕਾਂ ਦੀ ਲਡ਼ਾਈ ਹੋਰ ਤਕਡ਼ੇ ਹੋ ਕੇ ਲਡ਼ਨਗੇ, ਭਾਵੇਂ ਸਰਕਾਰ ਉਨ੍ਹਾਂ ਨੂੰ ਜੇਲਾਂ ’ਚ ਬੰਦ ਕਰ ਦੇਵੇ ਪਰ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪਟਿਆਲੇ ਵਿਖੇ ਚੱਲ ਰਹੇ ਪੱਕਾ ਮੋਰਚਾ/ਮਰਨ ਵਰਤ ’ਚ ਸੂਬਾਈ ਫੈਸਲੇ ਅਨੁਸਾਰ ਜ਼ਿਲਾ ਬਰਨਾਲਾ ਦੀ ਲਾਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਵਿਸ਼ਾਲ ਕਾਫਲਿਆਂ ਦੇ ਰੂਪ ’ਚ ਪਰਿਵਾਰਾਂ ਸਮੇਤ ਪਟਿਆਲੇ ਪਹੁੰਣਗੇ ਤੇ ਜਿੱਤ ਪ੍ਰਾਪਤੀ ਤੱਕ ਪੱਕੇ ਮੋਰਚੇ ’ਚ ਡਟੇ ਰਹਿਣਗੇ।
ਸਿੱਖ ਗੁਰੂਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਵਾਲਿਆਂ ਖਿਲਾਫ ਕਾਰਵਾਈ ਬਾਰੇ ਨਿਰਦੇਸ਼ ਜਾਰੀ
NEXT STORY