ਭਾਦਸੋਂ (ਅਵਤਾਰ): ਬੀਤੇ ਦਿਨੀਂ ਸੀਨੀਅਰ ਕਪਤਾਨ ਪੁਲਸ ਪਟਿਆਲਾ ਡਾ.ਸੰਦੀਪ ਗਰਗ ਆਈ.ਪੀ.ਐੱਸ. ਨੇ ਥਾਣਾ ਭਾਦਸੋਂ ਵਿਖੇ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਅਫਸਰਾਨ,ਪੁਲਸ ਕਰਮਚਾਰੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਆਪਣੇ ਬਚਾਓ ਲਈ ਬਰੀਫ ਕੀਤਾ ਗਿਆ ਅਤੇ ਕੋਰੋਨਾ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਾਉਣ ਦੀ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਥਾਣਿਆਂ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਸਮੇਂ-ਸਮੇਂ ’ਤੇ ਸੈਨੀਟਾਈਜ਼ ਕਰਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਹਿਦਾਇਤ ਕੀਤੀ ਕਿ ਥਾਣਿਆਂ ਦੇ ਅਹਾਤੇ ’ਚ ਮਾਲਖਾਨ੍ਹਾ ਦੇ ਖੜ੍ਹੇ ਵਹੀਕਲਾਂ ਦਾ ਜਲਦ ਤੋ ਜਲਦ ਨਿਪਟਾਰਾ ਕਰਵਾਇਆ ਜਾਵੇ ਅਤੇ ਜਦੋਂ ਵੀ ਕੋਈ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਥਾਣਾ ਵਿਖੇ ਆਉਂਦਾ ਹੈ ਜਾਂ ਕੋਈ ਇਤਲਾਹ ਮੌਸੂਲ ਹੁੰਦੀ ਹੈ ਤਾਂ ਤੁਰੰਤ ਉਸ ਦੀ ਸੁਣਵਾਈ ਕੀਤੀ ਜਾਵੇ ਤੇ ਦਰਖ਼ਾਸਤੀ ਨੂੰ ਸਮਾਂਬੱਧ ਇਨਸਾਫ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੁਲਸ ਯੌਧਿਆਂ ਵਲੋਂ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਡਿਊਟੀ ਕਰਦੇ ਰਹਿਣ।
ਵੱਡੀ ਖ਼ਬਰ : ਸਿਮਰਜੀਤ ਬੈਂਸ 'ਤੇ ਇਕ ਹੋਰ ਜਨਾਨੀ ਨੇ ਲਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ
NEXT STORY