Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    8:22:05 PM

  • accident in samrala

    ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ...

  • pargat singh to take charge tommorow

    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ...

  • punjab 4 accused running 2 networks arrested

    ਪੰਜਾਬ: 2 ਵੱਡੇ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ...

  • sukhbir badal appointed bhupinder singh neelu of dasuya national vice president

    ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...

TOP News Punjabi(ਮੁੱਖ ਖ਼ਬਰਾਂ)

ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...

  • Edited By Rajwinder Kaur,
  • Updated: 14 Jun, 2020 03:48 PM
Jalandhar
culture  marriage  sacred bond
  • Share
    • Facebook
    • Tumblr
    • Linkedin
    • Twitter
  • Comment

ਅਮਰਦੀਪ ਕੌਰ
ਮੈਲਬੌਰਨ

ਸਾਡੇ ਸੱਭਿਆਚਾਰ ਵਿੱਚ ਵਿਆਹ ਨੂੰ ਇਕ ਪਵਿੱਤਰ ਬੰਧਨ ਮੰਨਿਆ ਗਿਆ ਹੈ। ਆਪੋ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਸਾਡੇ ਸਮਾਜ ਵਿੱਚ ਇਸ ਦੀ ਰਸਮ ਸੰਪੂਰਨ ਹੋਣ ਤੋਂ ਬਾਅਦ ਹੀ ਪਰਿਵਾਰ ਹੋਂਦ ਵਿੱਚ ਆਉਂਦਾ ਹੈ। ਇਹ ਸਿਰਫ ਦੋ ਜੀਆਂ ਦਾ ਸਰੀਰਕ ਮੇਲ ਹੀ ਨਹੀਂ ਸਗੋਂ ਅਸਲ ਵਿੱਚ ਦੋ ਰੂਹਾਂ ਦਾ ਸੁਮੇਲ ਹੁੰਦਾ ਹੈ। ਇਸੇ ਕਾਰਨ ਜਦੋਂ ਲਾਵਾਂ ਜਾਂ ਫੇਰਿਆਂ ਦੀ ਰਸਮ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੜ੍ਹੇ ਜਾਂਦੇ ਸ਼ਬਦ ਵੀ ਰੂਹਾਨੀ ਜੀਵਨ ਮਾਰਗ ਰਾਹੀਂ ਦੁਨਿਆਵੀ ਜੀਵਨ ਦੇ ਹਰ ਪੜਾਅ ਵੱਲ ਸੰਕੇਤ ਕਰਦੇ ਹਨ। ਅਧਿਆਤਮਕ ਜੀਵਨ ਦੀ ਵਿਆਖਿਆ ਦੇ ਤਹਿਤ ਲਾਵਾਂ ਜਾਂ ਫੇਰਿਆਂ ਵਿੱਚ ਗ੍ਰਹਿਸਥ ਜੀਵਨ ਵਿੱਚ ਦਾਖਲ ਹੋਣ ਦੇ ਸਭ ਤੋਂ ਉੱਤਮ ਉਪਦੇਸ਼ ਅਤੇ ਸਿੱਖਿਆਵਾਂ ਦਾ ਜ਼ਿਕਰ ਆਉਂਦਾ ਹੈ।

ਇਹ ਸਿੱਖਿਆ ਜਾਂ ਉਪਦੇਸ਼ ਗ੍ਰਹਿਸਥ ਜੀਵਨ ਵਿੱਚ ਕਦਮ ਰੱਖ ਰਹੇ ਦੋਵਾਂ ਜੀਵਾਂ ਦੀ ਆਪਣੇ ਧਾਰਮਿਕ ਇਸ਼ਟ ਜਾਂ ਗੁਰੂ ਦੇ ਸਾਹਮਣੇ ਇਕ ਦੂਜੇ ਪ੍ਰਤੀ ਅਤੇ ਇਕ ਦੂਜੇ ਦੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਵਿਆਹ ਦੀ ਇਹ ਪਵਿੱਤਰ ਰਸਮ ਹੀ ਅਸਲ ਵਿੱਚ ਇਸ ਰਿਸ਼ਤੇ ਦੀ ਠੋਸ ਬੁਨਿਆਦ ਜਾਂ ਅਧਾਰ ਹੈ। ਪਰ ਦੇਖਿਆ ਜਾਵੇ ਤਾਂ ਆਮ ਤੌਰ 'ਤੇ ਸਾਡੇ ਪਰਿਵਾਰਾਂ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਰਹੀ ਜੋੜੀ ਨੂੰ ਲਾਵਾਂ ਜਾਂ ਫੇਰਿਆਂ ਦੇ ਅਰਥ ਸਮਝਣ ਜਾਂ ਸਮਝਾਉਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਸਗੋਂ ਪਰਿਵਾਰ, ਰਿਸ਼ਤੇਦਾਰ ਅਤੇ ਵਿਆਂਦੜ ਜੋੜੀ ਦਾ ਝੁਕਾਅ ਵੀ ਇਸ ਰਸਮ ਤੋਂ ਇਲਾਵਾ ਬਾਹਰੀ ਚਕਾ ਚੌਂਧ ਵਾਲੀਆਂ ਰਸਮਾਂ ਵੱਲ ਵਧੇਰੇ ਹੁੰਦਾ ਹੈ। ਆਪਣੀ ਨਿੱਜੀ ਹਉਮੈ ਨੂੰ ਤਿਆਗ ਕੇ ਜੀਵ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਅੱਗੇ ਆਪਣਾ ਆਪਾ ਸਮਰਪਣ ਕਰਨ ਦੇ ਸਿਧਾਂਤ ਦੇ ਵਿਸਥਾਰ ਤਹਿਤ ਹੀ ਲਾਵਾਂ ਦੁਨਿਆਵੀ ਤੌਰ ’ਤੇ ਦੋਵਾਂ ਜੀਵਾਂ ਨੂੰ ਆਪਣਾ ਆਪ ਇਕ ਦੂਜੇ ਲਈ ਸਮਰਪਣ ਕਰਨ ਵੱਲ ਸੰਕੇਤ ਹਨ। ਪਰ ਇੱਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ ਇਹ ਉਪਦੇਸ਼ ਦੋਵਾਂ ਜੀਵਾਂ ਲਈ ਸਾਂਝਾ ਹੈ, ਇਸ ਲਈ ਇਹ ਸਮਝਿਆ ਜਾਣਾ ਗ਼ਲਤ ਹੈ ਕਿ ਇਹ ਸਿਰਫ ਕੁੜੀ ਲਈ ਜਾਂ ਕੇਵਲ ਮੁੰਡੇ ਲਈ ਹੈ। ਦੋਵਾਂ ਜੀਵਾਂ ਨੂੰ ਵਿਆਹ ਦੇ ਇਸ ਪਵਿੱਤਰ ਬੰਧਨ ਵਿੱਚ ਬੱਝਣ ਤੋਂ ਪਹਿਲਾਂ ਜੇਕਰ ਲਾਵਾਂ ਦਾ ਮਹੱਤਵ ਸਮਝਾਇਆ ਜਾਵੇ ਤਾਂ ਗ੍ਰਹਿਸਥ ਜੀਵਨ ਦੇ ਚਾਰ ਪੜਾਅ ਸਮਝਣੇ ਵੀ ਸੌਖੇ ਹੋ ਸਕਦੇ ਹਨ। 

ਆਸਟ੍ਰੇਲੀਆ ਵਿੱਚ ਰਹਿੰਦਿਆਂ ਦੋ ਕੁ ਸਾਲ ਪਹਿਲਾਂ ਵਾਪਰੀ ਇਕ ਸੱਚੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ, ਜਿਸ ਵਿੱਚ ਆਪਣੇ ਕਿਸੇ ਜਾਣੂ ਪਰਿਵਾਰ ਦੀ ਇਸੇ ਦੇਸ਼ ਵਿੱਚ ਜਨਮੀ ਧੀ ਦੇ ਵਿਆਹ ਮੌਕੇ ਵਿਆਂਦੜ ਜੋੜੀ ਵਲੋਂ ਆਪਣੇ ਜੀਵਨ ਵਿੱਚ ਲਾਵਾਂ ਦੀ ਰਸਮ ਨਾਲ ਜੁੜੇ ਹਰ ਸੰਸਕਾਰ, ਮਰਿਆਦਾ ਅਤੇ ਮਹੱਤਵ ਬਾਰੇ ਗ੍ਰੰਥੀ ਸਾਹਿਬਾਨ ਜੀ ਤੋਂ ਜਾਣਨ ਦੀ ਇੱਛਾ ਪ੍ਰਗਟ ਕੀਤੀ ਗਈ। ਮੇਰੀ ਜ਼ਿੰਦਗੀ ਵਿੱਚ ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦਿਆਂ ਇਹ ਪਹਿਲਾ ਅਨੋਖਾ ਅਨੁਭਵ ਸੀ, ਜਦੋਂ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਇਕ ਜੋੜੇ ਵਲੋਂ ਇਸ ਦੇ ਮਹੱਤਵ ਨੂੰ ਜਾਣਨ ਦੀ ਇੱਛਾ ਰੱਖੀ ਗਈ ਸੀ। ਅਨੋਖਾ ਇਸ ਲਈ ਕਿਉਂਕਿ ਅੱਜ ਤੱਕ ਜਿੰਨੇ ਵਿਆਹ ਦੇਖੇ ਸਨ, ਉਨ੍ਹਾਂ ਵਿੱਚ ਪਰਿਵਾਰਾਂ ਵਲੋਂ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਦੇਰੀ ਨਾਲ ਪਹੁੰਚਣ ਕਾਰਨ ਇਸ ਰਸਮ ਨੂੰ ਕਾਹਲ ਵਿੱਚ ਸੰਪੂਰਨ ਕਰਨ ਦੀ ਇੱਛਾ ਦੇਖੀ ਸੀ। ਆਪਣੇ ਬੱਚਿਆਂ ਨੂੰ ਅਜਿਹੀ ਪਰਵਰਿਸ਼ ਦੇਣ ਵਾਲੇ ਮਾਪੇ ਵੀ ਅਸਲ ਵਧਾਈ ਦੇ ਪਾਤਰ ਮੰਨੇ ਜਾ ਸਕਦੇ ਹਨ। ਸਾਡੇ ਪਰਿਵਾਰਾਂ ਵਿੱਚ ਅਜਿਹੀ ਕੋਸ਼ਿਸ਼ ਨਾ ਮਾਤਰ ਹੀ ਹੁੰਦੀ ਹੈ, ਇਹੀ ਕਾਰਨ ਹੈ ਕਿ ਜਿਓਂ ਜਿਓਂ ਅਸੀਂ ਤਰੱਕੀ ਕਰਦੇ ਜਾ ਰਹੇ ਹਾਂ ਤਿਓਂ ਤਿਓਂ ਦੂਜੇ ਰਿਸ਼ਤਿਆਂ ਦੇ ਨਾਲ-ਨਾਲ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜਾਂ ਆਉਣ ਕਾਰਨ ਵਿਆਹੇ ਜਾਣ ਤੋਂ ਬਾਅਦ ਪਰਿਵਾਰ ਤੇਜ਼ੀ ਨਾਲ ਟੁੱਟ ਰਹੇ ਹਨ। ਸਾਡੀ ਹਉਮੈ ਸਾਡੇ ਉੱਤੇ ਭਾਰੀ ਹੋ ਰਹੀ ਹੈ। ਇਕ ਦੂਜੇ ਲਈ ਤਿਆਗ ਜਾਂ ਸਮਰਪਣ ਦੀ ਭਾਵਨਾ ਲਗਭਗ ਖ਼ਤਮ ਹੋ ਰਹੀ ਹੈ।

PunjabKesari

ਇਹ ਰਿਸ਼ਤਾ ਵੀ ਕਈ ਤਰਾਂ ਦੇ ਸਵਾਰਥਾਂ ਦੀ ਭੇਂਟ ਚੜ੍ਹ ਰਿਹਾ ਹੈ। ਸਾਡੇ ਸੱਭਿਆਚਾਰ ਵਿੱਚ ਵਿਆਹਾਂ ਦੇ ਅਜਿਹੇ ਹਸ਼ਰ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਹਨ। ਕੋਈ ਸਮਾਂ ਸੀ ਜਦੋਂ ਸਿਰਫ ਪਰਿਵਾਰ ਦੀ ਮਰਜ਼ੀ ਨਾਲ ਕੀਤੇ ਜਾਣ ਵਾਲੇ ਵਿਆਹਾਂ ਦਾ ਪ੍ਰਚਲਨ ਸੀ, ਮੁੰਡੇ ਕੁੜੀ ਦੀ ਨਿੱਜੀ ਚੋਣ ਜਾਂ ਪਸੰਦ ਕੋਈ ਮਾਅਨੇ ਨਹੀਂ ਰੱਖਦੀ ਸੀ। ਜੇਕਰ ਵਿਆਹ ਤੋਂ ਬਾਅਦ ਝਗੜੇ ਸ਼ੁਰੂ ਹੁੰਦੇ ਤਾਂ ਪਰਿਵਾਰ ਦੇ ਵੱਡਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਹੱਲ ਲਈ ਵਿਚਾਰ ਕਰਕੇ ਉਨ੍ਹਾਂ ਨੂੰ ਸੁਲਝਾ ਲਿਆ ਜਾਂਦਾ। ਹੌਲੀ-ਹੌਲੀ ਪਰਿਵਾਰਾਂ ਦਾ ਰੂਪ ਬਦਲਣ ਲੱਗਿਆ ਸਾਂਝੇ ਪਰਿਵਾਰ ਇਕਹਿਰੇ ਪਰਿਵਾਰਾਂ ਵਿੱਚ ਤਬਦੀਲ ਹੋਣ ਲੱਗੇ। ਕਈ ਪਰਿਵਾਰਾਂ ਵਿੱਚ ਬੱਚਿਆਂ ਨੂੰ ਨਿੱਜੀ ਆਜ਼ਾਦੀ ਤਹਿਤ ਆਪਣੀ ਮਰਜ਼ੀ ਦਾ ਸਾਥੀ ਚੁਣਨ ਦਾ ਅਧਿਕਾਰ ਦਿੱਤਾ ਗਿਆ। ਇਹ ਵਿਸ਼ਵਾਸ ਕੀਤਾ ਗਿਆ ਕਿ ਅਜਿਹੀ ਚੋਣ ਵਿੱਚ ਮੁੰਡਾ ਕੁੜੀ ਪਹਿਲਾਂ ਤੋਂ ਇਕ ਦੂਜੇ ਦੇ ਜਾਣੂ ਹੋਣ ਕਾਰਨ ਝਗੜੇ ਦੀ ਗੁੰਜਾਇਸ਼ ਘੱਟ ਰਹੇਗੀ| 

ਦੇਖਿਆ ਜਾਵੇ ਤਾਂ ਬਹੁਤ ਸਾਰੇ ਅਜਿਹੇ ਜੋੜੇ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਮਾਣਦੇ ਹਨ, ਜਿਨ੍ਹਾਂ ਦੇ ਵਿਆਹ ਉਨ੍ਹਾਂ ਮਾਪਿਆਂ ਦੀ ਮਰਜ਼ੀ ਮੁਤਾਬਕ ਹੁੰਦੇ ਹਨ ਪਰ ਇਸ ਦੇ ਬਾਵਜੂਦ ਬਹੁਤੇ ਜੋੜੇ ਅਜਿਹੀ ਸਥਿਤੀ ਵਿੱਚ ਵੀ ਦਿਨ ਕਟੀ ਲਈ ਮਜ਼ਬੂਰ ਹੁੰਦੇ ਹਨ ਅਤੇ ਅਖੀਰ ਗੱਲ ਤਲਾਕ ਉੱਤੇ ਆ ਕੇ ਮੁੱਕਦੀ ਹੈ। ਪਿਆਰ ਵਿਆਹ ਕਰਵਾਉਣ ਵਾਲਿਆਂ ਦੇ ਸਿਲਸਿਲੇ ਵਿੱਚ ਵੀ ਅਜਿਹਾ ਹੀ ਵਾਪਰਦਾ ਹੈ। ਕੁਝ ਜੋੜੇ ਜਾਤ ਧਰਮ ਤੋਂ ਬਾਹਰੇ ਹੋਣ ਦੇ ਬਾਵਜੂਦ ਵੀ ਸਫਲ ਵਿਆਹੁਤਾ ਜੀਵਨ ਗੁਜ਼ਾਰਦੇ ਹਨ ਪਰ ਕੁਝ ਜੋੜਿਆਂ ਦਾ ਵਿਆਹ ਤੋਂ ਬਾਅਦ ਵਾਲਾ ਜੀਵਨ ਕਾਫੀ ਸ਼ਿਕਵੇ ਸ਼ਿਕਾਇਤਾਂ ਅਤੇ ਨਰਾਜ਼ਗੀਆਂ ਭਰਿਆ ਹੁੰਦਾ ਹੈ ਅਤੇ ਅਖੀਰ ਵਿਆਹ ਟੁੱਟ ਕੇ ਹੀ ਸਾਹ ਲੈਂਦਾ ਹੈ। 

ਅਸਲ ਵਿੱਚ ਸਾਡੀ ਇਕ ਦੂਜੇ ਪ੍ਰਤੀ ਵਚਨਬੱਧਤਾ ਹੀ ਇਸ ਰਿਸ਼ਤੇ ਦਾ ਅਧਾਰ ਹੈ।
ਅਖੇ ...ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇਕ ਜਿੰਦੜੀ..ਚੰਨ ਵੇ  

ਜਿੱਥੇ ਇਕ ਦੂਜੇ ਲਈ ਕੀਤੇ ਜਾਣ ਵਾਲੇ ਛੋਟੇ-ਛੋਟੇ ਤਿਆਗ ਪਤੀ ਪਤਨੀ ਦੇ ਇਸ ਰਿਸ਼ਤੇ ਨੂੰ ਮਜਬੂਤ ਕਰਦੇ ਹਨ, ਉੱਥੇ ਇਕ ਦੂਜੇ ਉੱਤੇ ਬੇਲੋੜਾ ਦਬਾਅ ਜਾਂ ਇਕ ਦੂਜੇ ਨੂੰ ਕਾਬੂ ਵਿੱਚ ਰੱਖਣ ਦੀ ਭਾਵਨਾ ਇਸ ਰਿਸ਼ਤੇ ਦੇ ਪਤਨ ਦਾ ਕਾਰਨ ਬਣਦੀ ਹੈ।

ਪ੍ਰੰਪਰਾਗਤ ਪੰਜਾਬੀ ਸਮਾਜ ਅਤੇ ਸੱਭਿਆਚਾਰ ਮਰਦ ਪ੍ਰਧਾਨ ਰਿਹਾ ਹੈ ਅਤੇ ਅਜਿਹੇ ਸੱਭਿਆਚਾਰ ਵਿੱਚ ਕੁੜੀ ਨੂੰ ਵਧੇਰੇ ਕਰਕੇ ਆਪਣੇ ਘਰ ਵਾਲੇ ਦੀਆਂ ਲੋੜਾਂ ਮੁਤਾਬਕ ਢਲ ਕੇ ਉਸਦੇ ਪਰਿਵਾਰ ਵਿੱਚ ਆਪਣੀ ਜਗਾ ਬਣਾਉਣੀ ਪੈਂਦੀ ਸੀ। ਅਜਿਹੇ ਵਿੱਚ ਉਸਦੇ ਅਰਮਾਨ ਜਾਂ ਸਧਰਾਂ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ ਸੀ। ਅਜਿਹੇ ਪਰਿਵਾਰਕ ਢਾਂਚੇ ਵਿੱਚ ਵੀ ਪਰਿਵਾਰ ਦੇ ਜੀਆਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਵਾਲੀ ਆਪਣੀ ਘਰਵਾਲੀ ਦੀਆਂ ਰੀਝਾਂ ਪੁਗਾਉਣ ਵਿੱਚ ਉਸ ਦਾ ਸਾਥ ਦੇਣ ਵਾਲੇ ਮਰਦਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ। ਬੇਸ਼ਕ ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਜਿੰਨੀ ਹੀ ਹੋਵੇਗੀ। ਇਸ ਸਭ ਦੇ ਬਾਵਜੂਦ ਇਕ ਗੱਲ ਤਾਂ ਮੰਨਣਯੋਗ ਹੈ ਕਿ ਪਹਿਲੇ ਸਮਿਆਂ ਵਿੱਚ ਕੁੜੀਆਂ ਜਾਂ ਤੀਵੀਆਂ ਵਿੱਚ ਸਬਰ-ਸੰਤੋਖ ਅਤੇ ਸਹਿਣਸ਼ੀਲਤਾ ਵਧੇਰੇ ਹੋਣ ਕਾਰਨ ਛੋਟੀਆਂ ਛੋਟੀਆਂ ਗੱਲਾਂ ਉੱਤੇ ਝਗੜੇ ਦੀ ਸੰਭਾਵਨਾ ਘੱਟ ਹੁੰਦੀ ਸੀ ਜਾਂ ਘਰੇਲੂ ਹਿੰਸਾ ਵਰਗਾ ਸ਼ਬਦ ਹੋਂਦ ਵਿੱਚ ਨਾ ਆਇਆ ਹੋਣ ਕਾਰਨ ਅਜਿਹੇ ਵਿਵਹਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਲੈਂਦੀਆਂ ਸਨ। ਇਹ ਕਹਿ ਲਵੋ ਕਿ ਵੱਡੀਆਂ-ਵੱਡੀਆਂ ਗੱਲਾਂ ਨੂੰ ਬਰਦਾਸ਼ਤ ਕਰਕੇ ਹਉ ਪਰੇ ਕਰਨ ਦਾ ਹੁਨਰ ਉਹ ਜਾਣਦੀਆਂ ਸਨ।

PunjabKesari

ਪਰ ਸਮੇਂ ਦੇ ਨਾਲ ਬਹੁਤ ਕੁਝ ਬਦਲਿਆ ਹੈ ਅਤੇ ਇਸ ਤਬਦੀਲੀ ਦਾ ਸਾਡੀ ਜੀਵਨ ਸ਼ੈਲੀ ਉੱਤੇ ਅਸਰ ਵੀ ਸੁਭਾਵਿਕ ਹੈ। ਜੇਕਰ ਅੱਜ ਕੁੜੀਆਂ ਪੜ੍ਹ ਲਿਖ ਕੇ ਵੱਖ-ਵੱਖ ਖੇਤਰਾਂ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਾਜ ਕਰ ਰਹੀਆਂ ਹਨ ਤਾਂ ਉਹ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਹੋਈਆਂ ਹਨ। ਵਿਆਹ ਤੋਂ ਬਾਅਦ ਘਰ ਪਰਿਵਾਰਾਂ ਵਿੱਚ ਅਜਿਹੀਆਂ ਕੁੜੀਆਂ ਨੂੰ ਜੇਕਰ ਥੋੜਾ ਬਹੁਤ ਸਹਿਯੋਗ ਮਿਲਦਾ ਹੈ ਤਾਂ ਉਨ੍ਹਾਂ ਲਈ ਦੋਵੇਂ ਪਾਸੇ ਸੰਭਾਲਣੇ ਸੌਖੇ ਹੋ ਸਕਦੇ ਹਨ। ਪਰ ਇਸ ਦੇ ਉਲਟ ਦੋਸ਼ ਇਹ ਲਗਦਾ ਹੈ ਕੇ ਅੱਜ ਕੱਲ ਨੌਕਰੀ ਪੇਸ਼ਾ ਕੁੜੀਆਂ ਨੂੰ ਘਰ ਦੇ ਕੰਮ ਦੀ ਜਾਂਚ ਘੱਟ ਹੁੰਦੀ ਹੈ। ਇਸੇ ਕਾਰਨ ਉਨ੍ਹਾਂ ਨੂੰ ਕਈ ਤਰਾਂ ਦੇ ਤਾਅਨੇ ਮਿਹਣੇ ਵੀ ਸੁਣਨੇ ਪੈਂਦੇ ਹਨ। ਜਦਕਿ ਆਪਣਾ ਪੇਕਾ ਪਰਿਵਾਰ ਛੱਡ ਕੇ ਆਈ ਕੁੜੀ ਨੂੰ ਇਕ ਨਵੇਂ ਪਰਿਵਾਰ ਦੇ ਨਵੇਂ ਮਹੌਲ ਵਿੱਚ ਇਕ ਸਤਿਕਾਰਤ ਥਾਂ ਦੇਣਾ ਮੁੰਡੇ ਅਤੇ ਉਸਦੇ ਪਰਿਵਾਰ ਦਾ ਵੀ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ, ਕਿਓਂਕਿ ਲਾਵਾਂ ਵੇਲੇ ਦੋਹਾਂ ਧਿਰਾਂ ਵਲੋਂ ਇਹ ਜ਼ਿੰਮੇਵਾਰੀ ਨਿਭਾਉਣ ਦੀ ਵਚਨਬੱਧਤਾ ਦਿੱਤੀ ਅਤੇ ਲਈ ਜਾਂਦੀ ਹੈ।

ਬਹੁਤੇ ਪਰਿਵਾਰਾਂ ਵਿੱਚ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਆਪਸੀ  ਗਿਲੇ-ਸ਼ਿਕਵੇ, ਨਾਰਾਜ਼ਗੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਕ ਪਰਿਵਾਰਕ ਧਿਰ ਵਲੋਂ ਸ਼ੁਰੂ ਹੋਏ ਤਾਅਨੇ ਮਿਹਣੇ (ਆਪਸੀ ਲੈਣ ਦੇਣ ਜਾਂ ਸੁਭਾਅ ਅਤੇ ਆਦਤਾਂ ਬਾਰੇ ) ਦੂਜੀ ਪਰਿਵਾਰਕ ਧਿਰ ਦੇ ਰਿਸ਼ਤੇ ਵਿੱਚ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੇ ਹਨ ਫਿਰ ਦੋਵਾਂ ਧਿਰਾਂ ਵਿੱਚ ਇਕ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਅਤੇ ਛੇਤੀ ਹੀ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦੇਣ ਦੀ ਥਾਂ ਅਕਸਰ ਵਧੇਰੇ ਜ਼ੋਰ ਸਮੱਸਿਆ ਨੂੰ ਵੱਡੀ ਕਰਨ (ਇਕ ਦੂਜੇ ਵਿਰੁੱਧ ਸਬੂਤ ਇਕੱਠੇ ਕਰਨ, ਸੰਬੰਧੀਆਂ ਵਲੋਂ ਕਹੀਆਂ ਗਈਆਂ ਗੱਲਾਂ ਦੇ ਗਵਾਹ ਇਕੱਠੇ ਕਰਨ) ਵੱਲ ਲੱਗਿਆ ਹੋਣ ਕਾਰਨ ਅਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਅਸਲ ਵਿੱਚ ਨਵੇਂ ਪਰਿਵਾਰਾਂ ਦੇ ਜੁੜਨ ਵੇਲੇ ਇਕ ਦੂਜੇ ਦੇ ਵੱਖਰੇ ਸੁਭਾਅ ਅਤੇ ਆਦਤਾਂ ਦਾ ਭੇਦ ਜਦੋਂ ਹੌਲੀ-ਹੌਲੀ ਖੁੱਲਦਾ ਹੈ ਤਾਂ ਦੋਵਾਂ ਪਾਸਿਆਂ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਸਾਹਮਣੇ ਆਉਣ ਲੱਗਦੀਆਂ ਹਨ। ਸਿਆਣਪ ਇਸ ਗੱਲ ਵਿੱਚ ਹੁੰਦੀ ਹੈ ਕਿ ਜੇਕਰ ਇਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਉਛਾਲਣ ਨਾਲੋਂ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਪਹਿਲੇ ਕੁਝ ਮਹੀਨਿਆਂ ਅਤੇ ਸਾਲਾਂ ਤਕ ਇਕ ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਕਮਜ਼ੋਰੀਆਂ ਆਪਮੁਹਾਰੇ ਸਮੇਂ ਅਨੁਸਾਰ ਫਿੱਕੀਆਂ ਪੈ ਸਕਦੀਆਂ ਹਨ। ਇਸ ਸ਼ੁਰੂਆਤੀ ਦੌਰ ਵਿੱਚ ਵਿਸ਼ੇਸ਼ ਤੌਰ ’ਤੇ ਸੰਭਲ ਕੇ ਤੁਰਨ ਦੀ ਲੋੜ ਹੁੰਦੀ ਹੈ। ਜੇਕਰ ਇਕ ਧਿਰ ਵਲੋਂ ਕੋਈ ਅਜਿਹੀ ਪਹਿਲ ਹੁੰਦੀ ਹੈ ਤਾਂ ਰਿਸ਼ਤਾ ਬਚਾਉਣ ਵਿੱਚ ਉਹ ਕਾਫੀ ਹੱਦ ਤੱਕ ਸਹਾਈ ਹੋ ਸਕਦੀ ਹੈ।

ਵਿਦੇਸ਼ਾਂ ਵਿੱਚ ਧੀਆਂ ਪੁੱਤਰਾਂ ਨੂੰ ਵਿਆਹੁਣ ਦੀ ਲਾਲਸਾ ਹਿੱਤ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ 15-20 ਸਾਲਾਂ ਤੋਂ  ਜੋ ਇਕ ਵੱਡਾ ਬਦਲਾਅ ਆਇਆ ਹੈ, ਉਸਨੇ ਵਿਆਹ ਦੇ ਇਸ ਪਵਿੱਤਰ ਬੰਧਨ ਨੂੰ ਇਕ ਵੱਡੀ ਢਾਅ ਲਾਈ ਹੈ। ਇਸ ਲਾਲਸਾ ਪਿੱਛੇ ਭਾਰੂ ਸਵਾਰਥ ਨੇ ਇਸ ਰਿਸ਼ਤੇ ਦੀ ਪਵਿੱਤਰਤਾ ਅਤੇ ਮਹੱਤਵ ਦਾ ਵੱਡਾ ਘਾਣ ਕੀਤਾ ਹੈ। ਧੀ ਜਾਂ ਪੁੱਤ ਨੂੰ ਵਿਦੇਸ਼ਾਂ ਵਿੱਚ ਵਿਆਹੁਣ ਦੇ ਚਾਅ ਵਿੱਚ ਆਪਣੀ ਔਕਾਤ ਤੋਂ ਵੱਧ ਕੇ ਬੇਲੋੜਾ ਖ਼ਰਚ ਅਤੇ ਦਿਖਾਵਾ ਕਰਨ ਦੀ ਪ੍ਰਵਿਰਤੀ ਵਿੱਚ ਵਾਧਾ ਹੋਇਆ ਹੈ। ਵਿਦੇਸ਼ਾਂ ਦੀਆਂ ਜ਼ਮੀਨੀ ਮੁਸ਼ਕਿਲਾਂ ਤੋਂ ਅਣਜਾਣ ਮੁੰਡਾ ਜਾਂ ਕੁੜੀ ਜਦੋਂ ਆਪਣੇ ਸੁਫਨਿਆਂ ਦੀ ਨੀਂਦ ਤੋਂ ਜਾਗਦੇ ਹਨ ਤਾਂ ਅੱਖਾਂ ਖੁੱਲਦਿਆਂ ਹੀ ਰੰਗੀਨ ਨਜ਼ਾਰਿਆਂ ਦੇ ਨਾਲ ਨਾਲ ਜ਼ਮੀਨੀ ਹਕੀਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਵਿਸ਼ੇਸ਼ ਕਰਕੇ ਵਿਦਿਆਰਥੀ ਜੀਵਨ ਹੰਢਾਅ ਰਹੇ ਜੋੜਿਆਂ ਲਈ ਜ਼ਿੰਦਗੀ ਦਾ ਇਹ ਦੌਰ ਕਾਫੀ ਚੁਣੌਤੀਆਂ ਭਰਿਆ ਹੁੰਦਾ ਹੈ। ਵਿਦੇਸ਼ ਵਿੱਚ ਪੱਕੇ ਹੋਣ ਲਈ ਪੜ੍ਹਾਈ ਦੀ ਫੀਸ ਦਾ ਖ਼ਰਚ, ਵੀਜ਼ਾ ਫੀਸਾਂ ਘਰ ਦਾ ਕਿਰਾਇਆ ਅਤੇ ਹੋਰ ਖਰਚੇ ਜੁਟਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਪਿੱਛੇ ਦੇ ਸ਼ਰੀਕੇ ਭਾਈਚਾਰੇ ਨੂੰ ਬਾਹਰਲੇ ਦੇਸ਼ ਵਿੱਚ ਘੁੱਗ ਵਸਦੇ ਹੋਣ ਦਾ ਭੁਲੇਖਾ ਪਾਉਣ ਲਈ ਚਾਈਂ ਚਾਈਂ ਪੈਸੇ ਭੇਜਣੇ ਪਹਿਲਾਂ ਪਹਿਲ ਤਾਂ ਔਖੇ ਹੋ ਕੇ ਵੀ ਰਾਸ ਆਉਂਦੇ ਹਨ। ਪਰ ਜਿਓਂ ਜਿਓਂ ਪਿੱਛੇ ਵਸਦੇ ਪਰਿਵਾਰ ਦੀਆਂ ਮੰਗਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਪਸੀ ਰਿਸ਼ਤਿਆਂ ਦੀਆਂ ਨਾਜ਼ੁਕ ਤੰਦਾਂ ਇਸ ਬੇਲੋੜੇ ਬੋਝ ਨੂੰ ਚੁੱਕਦਿਆਂ ਟੁੱਟਣ ਉੱਤੇ ਆ ਜਾਂਦੀਆਂ ਹਨ। ਦੋਵਾਂ ਜੀਆਂ ਉੱਤੇ ਪਿੱਛੇ ਰਹਿੰਦੇ ਪਰਿਵਾਰਾਂ ਦਾ ਦਬਾਅ ਅਤੇ ਦਖਲਅੰਦਾਜ਼ੀ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਖਲਬਲੀ ਪੈਦਾ ਕਰਕੇ ਉਸਨੂੰ ਤਹਿਸ ਨਹਿਸ ਕਰਨ ਦਾ ਕਾਰਨ ਬਣਦੀ ਹੈ। ਇੱਕ ਦੂਜੇ ਪ੍ਰਤੀ ਸ਼ੰਕਿਆਂ ਅਤੇ ਸ਼ਿਕਾਇਤਾਂ ਵਿੱਚ ਵਾਧਾ ਹੋਣ ਲੱਗਦਾ ਹੈ ਆਪਸੀ ਬਹਿਸਬਾਜ਼ੀ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਹੈ।

PunjabKesari

ਅਜਿਹੇ ਮਾਹੌਲ ਕਾਰਨ ਹੀ ਇਨ੍ਹਾਂ ਦੇਸ਼ਾਂ ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਦੂਰੀਆਂ ਇਸ ਕਦਰ ਵਧ ਰਹੀਆਂ ਹਨ ਕਿ ਇਕ ਦੂਜੇ ਨੂੰ ਕੀਤੇ ਸਵਾਲਾਂ ਦੇ ਜਵਾਬ ਇਕ ਦੂਜੇ ਨੂੰ ਸੁਣੇ ਬਿਨਾਂ ਹੀ ਸਾਨੂੰ ਸੁਣਾਈ ਦੇਣ ਲੱਗੇ ਹਨ। ਅਸੀਂ ਇਕ ਦੂਜੇ ਲਈ ਦਿੱਤੇ ਵਚਨਾਂ ਤੋਂ ਮੂੰਹ ਫੇਰ ਕੇ ਇਕ ਦੂਜੇ ਦੇ ਵੈਰੀ ਬਣ ਰਹੇ ਹਾਂ। ਇਹ ਸਭ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਰਿਹਾ ਕਿ ਇਹ ਦੂਰੀਆਂ ਸਾਡੀਆਂ ਆਪਣੀਆਂ ਪੈਦਾ ਕੀਤੀਆਂ ਨਹੀਂ ਸਗੋਂ ਦੂਜਿਆਂ ਦੇ ਕਾਰਨ ਪੈਦਾ ਹੋ ਰਹੀਆਂ ਹਨ। ਪਰ ਜਦੋਂ ਤੱਕ ਇਸਦਾ ਅਸਲ ਅਹਿਸਾਸ ਹੁੰਦਾ ਤਾਂ ਦੇਰ ਹੋ ਚੁੱਕੀ ਹੁੰਦੀ ਹੈ। ਇਹ ਕੇਵਲ ਵਿਦੇਸ਼ਾਂ ਵਿੱਚ ਰਹਿੰਦੇ ਵਿਦਿਆਰਥੀਆਂ ਨਾਲ ਹੀ ਨਹੀਂ ਸਗੋਂ ਬਹੁਤ ਸਾਰੇ ਸਥਾਈ ਤੌਰ 'ਤੇ ਵਸਦੇ ਟੱਬਰਦਾਰ ਪਰਿਵਾਰਾਂ ਨਾਲ ਵੀ ਵਾਪਰ ਰਿਹਾ ਹੈ ਪਰ ਸਥਿਤੀਆਂ ਅਤੇ ਕਾਰਨ ਵੱਖਰੇ ਹਨ। ਉਨ੍ਹਾਂ ਕਾਰਨਾਂ ਦਾ ਜ਼ਿਕਰ ਕਦੇ ਫੇਰ ਸਹੀ। 

ਪਰ ਇਸ ਸਭ ਦੇ ਬਾਵਜੂਦ ਜੇ ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਰਿਸ਼ਤੇ ਨੂੰ ਨਿਭਾਉਣਾ ਅਤੇ ਬਚਾਉਣਾ ਹੈ ਤਾਂ ਸਾਡਾ ਧਿਆਨ ਵਧੇਰੇ ਕਰਕੇ ਰਿਸ਼ਤਿਆਂ ਨੂੰ ਸੰਭਾਲਣ ਵੱਲ ਹੋਵੇਗਾ ਪਰ ਜਦੋਂ ਰਿਸ਼ਤਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਹੋਵਾਂਗੇ ਤਾਂ ਇਨ੍ਹਾਂ ਦੀ ਮੌਤ ਯਕੀਨੀ ਹੈ। ਸਾਡੀ ਆਪਣੀ ਹਉਮੈ ਹੀ ਕਈ ਵਾਰ ਸਾਡੇ ਗਲਤ ਹੋਣ ਦੇ ਬਾਵਜੂਦ ਵੀ ਸਾਨੂੰ ਇਸਦਾ ਦਾ ਅਹਿਸਾਸ ਨਹੀਂ ਹੋਣ ਦਿੰਦੀ। ਰਿਸ਼ਤਿਆਂ ਦਾ ਅਜਿਹਾ ਘਾਣ ਸਾਡੇ ਅਹਿਸਾਸਾਂ ਤੋਂ ਕੋਰੇ ਹੋਣ ਦਾ ਪ੍ਰਤੀਕ ਹੈ। ਪਦਾਰਥਕ ਯੁੱਗ ਦੀਆਂ ਇਨ੍ਹਾਂ ਪਦਾਰਥਕ ਲੋੜਾਂ ਨੇ ਸਾਡੀਆਂ ਜਜ਼ਬਾਤੀ ਲੋੜਾਂ ਨੂੰ ਬੁਰੀ ਤਰਾਂ ਝੰਬਿਆ ਹੈ। ਸੋ ਅਜੋਕੇ ਸਮੇਂ ਵਿੱਚ ਆਪਣੇ ਰਿਸ਼ਤਿਆਂ ਰੂਪੀ ਕੰਧਾਂ ਵਿੱਚ ਆ ਰਹੀਆਂ ਦਰਾਰਾਂ ਨੂੰ ਅਹਿਸਾਸਾਂ ਦੇ ਸੰਦਾਂ ਦੀ ਮੁਰੰਮਤ ਨਾਲ ਭਰਿਆ ਜਾ ਸਕਦਾ ਹੈ ਤਾਂ ਕਿ ਪਰਿਵਾਰ ਰੂਪੀ ਮਕਾਨ ਨੂੰ ਢਹਿ ਢੇਰੀ ਹੋਣ ਤੋਂ ਬਚਾਇਆ ਜਾ ਸਕੇ। ਪਰ ਅਜਿਹਾ ਤਾਂ ਹੀ ਸੰਭਵ ਹੈ ਜੇ ਲਾਵਾਂ ਜਾਂ ਫੇਰਿਆਂ ਸਮੇਂ ਇਕ ਦੂਜੇ ਪ੍ਰਤੀ ਕੀਤੀ ਵਚਨਬੱਧਤਾ ਸੱਚੀ ਸੁੱਚੀ ਹੋਵੇ ਕਿਸੇ ਤਰਾਂ ਦੇ ਲਾਲਚ ਜਾਂ ਸਵਾਰਥ ਤੋਂ ਮੁਕਤ ਹੋਵੇ। ਕਿਓਂਕਿ ਕਿਸੇ ਲਾਲਚ ਜਾਂ ਸਵਾਰਥ ਦੀ ਬੁਨਿਆਦ ਉੱਤੇ ਖੜੇ ਰਿਸ਼ਤੇ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਅਤੇ ਜੇ ਅਜਿਹਾ ਹੈ ਤਾਂ ਆਪਣੇ ਵੱਖਰੇ ਰਾਹ ਚੁਣ ਲੈਣ ਵਿੱਚ ਹੀ ਭਲਾਈ ਹੈ। 

ਪਰ ਇੱਥੇ ਡੇਵ ਵਿਲਿਸ ਦੇ ਹਵਾਲੇ ਤੋਂ ਇਹ ਕਹਿਣਾ ਚਾਹਾਂਗੀ 
"ਵਿਆਹ 50 50 ਨਹੀਂ ਹੁੰਦਾ 
ਤਲਾਕ 50 50 ਹੋ ਸਕਦਾ ਹੈ
ਵਿਆਹ 100 ਬਟਾ 100 ਹੀ ਹੁੰਦਾ ਹੈ
ਵਿਆਹ ਅੱਧੋ ਅੱਧ ਵੰਡਣ ਦਾ ਨਹੀਂ
ਸਗੋਂ ਆਪਣਾ ਸਭ ਕੁਝ ਦੇਣ ਦਾ ਨਾਮ ਹੈ।"

ਜੇਕਰ ਦੋਵਾਂ ਜੀਆਂ ਵਿੱਚੋਂ ਕਿਸੇ ਇੱਕ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਅਹਿਸਾਸ ਬਾਕੀ ਹੋਵਣ ਤਾਂ ਆਪਣੇ ਰਿਸ਼ਤੇ ਦਾ ਗਲਾ ਘੁੱਟਣ ਤੋਂ ਪਹਿਲਾਂ, ਆਪਣੀ ਹਉਮੈਂ ਦਾ ਗਲਾ ਘੁੱਟਣ ਦੀ ਪਹਿਲ ਜ਼ਰੂਰ ਕਰਨੀ ਚਾਹੀਦੀ ਹੈ। ਗੁੱਸੇ ਗਿਲੇ ਭੁਲਾ ਕੇ ਆਪਣੀਆਂ ਕਮੀਆਂ ਸਵੀਕਾਰ ਕਰ ਲੈਣ ਵਿੱਚ ਕੋਈ ਹੇਠੀ ਨਹੀਂ। ਪਰ ਯਾਦ ਰਹੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੋਈ ਤੀਜੀ ਧਿਰ ਦਾ ਦਖ਼ਲ ਨਾ ਹੋਵੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਦੋਵਾਂ ਦਾ ਇੱਕ ਦੂਜੇ ਉੱਤੇ ਭਰੋਸਾ ਪਕੇਰਾ ਹੋਵੇ। ਪਰਿਵਾਰ ਦਾ ਕੋਈ ਹੋਰ ਜੀਅ, ਕੋਈ ਨੇੜਲਾ ਦੋਸਤ ਜਾਂ ਕੋਈ ਵੀ ਤੀਜੀ ਧਿਰ ਇਸ ਭਰੋਸੇ ਨੂੰ ਨਾ ਤੋੜ ਸਕੇ ਕਿਓਂਕਿ ਇਨ੍ਹਾਂ ਧਿਰਾਂ ਜ਼ਰੀਏ ਤੁਹਾਨੂੰ ਇਕ ਦੂਜੇ ਵਲੋਂ ਇਕ ਦੂਜੇ ਬਾਰੇ ਉਹ ਕੁਝ ਵੀ ਸੁਣਾਇਆ ਜਾਵੇਗਾ, ਜੋ ਤੁਹਾਡੇ ਵਲੋਂ ਕਦੇ ਕਿਹਾ ਹੀ ਨਹੀਂ ਗਿਆ ਹੋਵੇਗਾ। ਸੋ ਦੁਬਾਰਾ ਕਿਸੇ ਗਲਤੀ ਦੀ ਗੁੰਜਾਇਸ਼ ਨਾ ਛੱਡੀ ਜਾਵੇ ਅਤੇ ਇੱਕ ਦੂਜੇ ਉੱਤੇ ਭਰੋਸਾ ਨਾ ਟੁੱਟਣ ਦਿੱਤਾ ਜਾਵੇ। ਲਾਵਾਂ ਦੀ ਰਸਮ ਵੇਲੇ ਇਕ ਦੂਜੇ ਨੂੰ ਆਪਣਾ ਆਪ ਸਮਰਪਣ ਕਰਨ ਦਾ ਪ੍ਰਣ ਨਾ ਭੁਲਾਇਆ ਜਾਵੇ। ਸ਼ਾਇਦ! ਸਾਡੀ ਇਹ ਇੱਕ ਕੋਸ਼ਿਸ਼ ਪੁਲਸ ਜਾਂ ਅਦਾਲਤਾਂ ਤਕ ਪਹੁੰਚਣ ਤੋਂ ਪਹਿਲਾਂ ਸਾਡੇ ਰਿਸ਼ਤੇ ਨੂੰ ਬਚਾਉਣ ਵਿੱਚ ਕਾਮਯਾਬ ਹੋਵੇ, ਬਸ਼ਰਤੇ ਕੋਸ਼ਿਸ਼ ਦੋਵਾਂ ਵਲੋਂ ਕੀਤੀ ਗਈ ਹੋਵੇ। ਇਨ੍ਹਾਂ ਰਿਸ਼ਤਿਆਂ ਨੂੰ ਬਚਾਉਣ ਵਿੱਚ ਮਾਪਿਆਂ ਦੀ ਭੂਮਿਕਾ ਵੀ ਅਹਿਮ ਹੋ ਸਕਦੀ ਹੈ, ਕੁਝ ਹੋਰ ਕਾਰਨਾਂ ਅਤੇ ਮਾਪਿਆਂ ਦੀ ਗੱਲ ਅਗਲੀ ਵਾਰ ਕਰਾਂਗੀ ।

ਅਖ਼ੀਰ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਇਨ੍ਹਾਂ ਸਤਰਾਂ ਨਾਲ ਇਜਾਜ਼ਤ ਚਾਹਾਂਗੀ -
ਮਹਿਕ ਹਾਂ ਹਵਾ ਦਾ ਸਫ਼ਰ ਭਾਲਦੀ ਹਾਂ 
ਘਿਰੀ ਹਾਂ ਦੀਵਾਰਾਂ 'ਚ ਦਰ ਭਾਲਦੀ ਹਾਂ 
ਅਸੀਂ ਦੋਵੇਂ ਰੱਲ ਕੇ ਤਲਾਸ਼ਾਂਗੇ ਮੰਜ਼ਿਲ
ਮੈਂ ਰਹਿਬਰ ਨਹੀਂ ਹਮਸਫ਼ਰ ਭਾਲਦੀ ਹਾਂ

  • Culture
  • marriage
  • Sacred bond
  • Amardeep Kaur
  • ਸੱਭਿਆਚਾਰ
  • ਵਿਆਹ
  • ਪਵਿੱਤਰ ਬੰਧਨ
  • ਅਮਰਦੀਪ ਕੌਰ

ਜੰਮੂ-ਕਸ਼ਮੀਰ 'ਚ ਕੋਰੋਨਾ ਦੇ ਮਾਮਲੇ 5000 ਦੇ ਕਰੀਬ, ਹੁਣ ਤੱਕ 58 ਲੋਕਾਂ ਦੀ ਹੋਈ ਮੌਤ

NEXT STORY

Stories You May Like

  • italy wine theft
    ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਦੀ ਚੋਰੀ ! ਚੋਰਾਂ ਨੇ ਉਡਾ ਲਈਆਂ 45 ਕਰੋੜ ਦੀਆਂ 'ਬੋਤਲਾਂ'
  • honda motorcycle recalls
    ਇਸ ਧਾਕੜ ਕੰਪਨੀ ਨੇ ਵਾਪਸ ਮੰਗਵਾ ਲਈਆਂ ਬਾਈਕਸ ! ਵੱਡਾ ਨੁਕਸ ਪੈਣ ਕਾਰਨ ਲਿਆ ਫੈਸਲਾ
  • cash and documents stolen from a clothing shop
    ਚੋਰਾਂ ਦੇ ਹੌਸਲੇ ਬੁਲੰਦ : ਛੱਤ ਦੀ ਟੈਂਕੀ ਹਟਾ ਕੇ ਕੱਪੜਿਆਂ ਦੀ ਦੁਕਾਨ ’ਚੋਂ 78 ਹਜ਼ਾਰ ਦੀ ਨਕਦੀ ਅਤੇ ਦਸਤਾਵੇਜ਼ ਚੋਰੀ
  • gas price limit for difficult areas increased to   9 89 per unit
    ਮੁਸ਼ਕਿਲ ਖੇਤਰਾਂ ਦੀ ਗੈਸ ਦੀ ਕੀਮਤ ਹੱਦ ਵਧਾ ਕੇ 9.89 ਡਾਲਰ ਪ੍ਰਤੀ ਇਕਾਈ ਕੀਤੀ
  • antilia threat case  bhc stays sachin vajhe  s bail
    ਐਂਟੀਲੀਆ ਧਮਕੀ ਦਾ ਮਾਮਲਾ, ਸਚਿਨ ਵਾਝੇ ਦੀ ਜ਼ਮਾਨਤ ’ਤੇ BHC ਦੀ ਅੰਤ੍ਰਿਮ ਰੋਕ
  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • unidentified individuals open fire at   shanti di hatti   sweet shop
    'ਸ਼ਾਂਤੀ ਦੀ ਹੱਟੀ' ਮਠਿਆਈ ਦੀ ਦੁਕਾਨ ’ਤੇ ਦੂਜੀ ਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ, ਦਹਿਸ਼ਤ ਦਾ ਮਾਹੌਲ
  • migrant dies after being struck by dmu train
    DMU ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਪ੍ਰਵਾਸੀ ਵਿਅਕਤੀ ਦੀ ਮੌਤ
  • pargat singh to take charge tommorow
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਤਾਜਪੋਸ਼ੀ ਸਮਾਗਮ ਭਲਕੇ
  • police and health department raid 3 medical stores in jalandhar
    ਜਲੰਧਰ 'ਚ 3 ਮੈਡੀਕਲ ਸਟੋਰ, 2 ਪਾਰਕਾਂ ਤੇ ਨਸ਼ਾ ਮੁਕਤੀ ਕੇਂਦਰ 'ਤੇ ਪੁਲਸ ਤੇ...
  • rain alert in punjab until october 13
    ਪੰਜਾਬ 'ਚ 13 ਅਕਤੂਬਰ ਤੱਕ ਮੀਂਹ ਦਾ ਅਲਰਟ, ਹਨ੍ਹੇਰੀ-ਤੂਫਾਨ ਦੀ ਵੀ ਸੰਭਾਵਨਾ
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ!...
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
Trending
Ek Nazar
control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • woman dead on road accident
      ਪੰਜਾਬ: ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਔਰਤ 'ਤੇ ਪਲਟਿਆ ਟਰੱਕ! ਤੜਫ਼-ਤੜਫ਼...
    • akali dal new appointment
      ਪੰਜਾਬ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼! ਅਕਾਲੀ ਦਲ ਨੇ ਥਾਪਿਆ ਨਵਾਂ ਹਲਕਾ...
    • kamal haasan gives a sharp reply to elon musk
      Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ...
    • son wedding aam aadmi party leader
      ਪੰਜਾਬ : ਪੁੱਤ ਦੇ ਵਿਆਹ ਤੋਂ ਪਹਿਲਾਂ ਸੀਨੀਅਰ 'ਆਪ' ਆਗੂ ਦਾ ਦੇਹਾਂਤ
    • sri hemkunt sahib  door closed  pakistan  pilgrims
      ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਅੰਤਿਮ ਦਿਨ ਪਾਕਿਸਤਾਨ ਤੋਂ ਵੀ ਪੁੱਜੇ...
    • canada incident
      ਕੈਨੇਡਾ 'ਚ ਵੱਡੀ ਵਾਰਦਾਤ ! ਰੇਂਜ ਰੋਵਰ 'ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ...
    • nitin nabin  bjp  protesters  country  development
      'ਦੇਸ਼ ਦਾ ਵਿਕਾਸ ਝੱਲਿਆ ਨਹੀਂ ਜਾ ਰਿਹਾ...!', BJP ਪ੍ਰਧਾਨ ਨਿਤਿਨ ਨਬੀਨ ਨੇ...
    • donald trump nobel
      'ਮੈਨੂੰ ਘੱਟੋ-ਘੱਟ 8 ਨੋਬਲ ਮਿਲਣੇ ਚਾਹੀਦੇ..!', ਭਾਰਤੀ ਮੂਲ ਦੀ ਨਵੀ ਨੂੰ ਨੋਬਲ...
    • cjp abhijit dipke  grandmother passes away
      ਦਿੱਲੀ ਪੁਲਸ ਵਲੋਂ ਹਿਰਾਸਤ 'ਚ ਲਏ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ
    • sent to armenia under the pretext of being sent to italy
      ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +