ਖਮਾਣੋਂ (ਅਰੋੜਾ) : ਨੇੜਲੇ ਪਿੰਡ ਸੁਹਾਵੀ ਵਿਖੇ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਕੋਵਿਡ-19 ਦੇ ਟੈਸਟ ਲੈਣ ਲਈ ਸਿਹਤ ਵਿਭਾਗ ਦੀ ਟੀਮ ਪੁੱਜੀ। ਜਿਸ 'ਚ ਡਾਕਟਰ ਨਰੇਸ਼ ਚੌਹਾਨ, ਡਾ. ਸੁਖਦੀਪ ਸਿੰਘ, ਡਾ. ਨਵਦੀਪ ਸਿੰਘ, ਡਾ. ਟੀਨਾ ਸ਼ਰਮਾ, ਡਾ. ਹਰਦੀਪ ਕੌਰ ਅਤੇ ਮਲਟੀਪਰਪਜ਼ ਹੈਲਥ ਸਟਾਫ ਸ਼ਾਮਿਲ ਸਨ। ਇਨ੍ਹਾਂ ਸਭ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ ► ਰਾਹਤ ਭਰੀ ਖਬਰ : ਮੋਗਾ ਜ਼ਿਲ੍ਹੇ ਦੀਆਂ 4 ਆਸ਼ਾ ਵਰਕਰਾਂ ਨੇ ਕੋਰੋਨਾ ਨੂੰ ਹਰਾਇਆ
ਇਸ ਮੌਕੇ ਸਰਪੰਚ ਸਤਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਣ ਲਈ ਸਿਹਤ ਵਿਭਾਗ ਵੱਲੋਂ ਜਿਸ ਤਰੀਕੇ ਨਾਲ ਲੜਾਈ ਲੜੀ ਜਾ ਰਹੀ ਹੈ, ਉਸ ਲਈ ਸਿਹਤ ਵਿਭਾਗ ਦਾ ਇਸ ਤੋਂ ਵੀ ਜ਼ਿਆਦਾ ਸਵਾਗਤ ਅਤੇ ਆਦਰ ਹੋਣਾ ਚਾਹੀਦਾ ਹੈ। ਪਿਛਲੇ ਦਿਨੀਂ ਪਿੰਡ ਸੁਹਾਵੀ 'ਚ ਆਪਣਾ ਨਿੱਜੀ ਕੰਮ ਕਰਦੇ ਕਸਬਾ ਸੰਘੋਲ ਦੇ ਇੱਕ ਵਿਅਕਤੀ ਦੀ ਕੋਵਿਡ-19 ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਦੇ ਨੇੜਲੇ ਸੰਪਰਕ 'ਚ ਆਏ 50 ਵਿਅਕਤੀਆਂ ਦੇ ਅੱਜ ਸੀਨੀਅਰ ਮੈਡੀਕਲ ਅਫਸਰ ਖਮਾਣੋਂ ਡਾਕਟਰ ਹਰਭਜਨ ਰਾਮ ਦੀ ਅਗਵਾਈ 'ਚ ਸੈਂਪਲ ਲਏ ਗਏ।
ਇਹ ਵੀ ਪੜ੍ਹੋ ► ਕੋਰੋਨਾ ਮੁਕਤੀ ਦੇ ਰਾਹ 'ਤੇ ਤਰਨ ਤਾਰਨ, 81 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ
ਮੋਗਾ 'ਚ ਆਸ਼ਾ ਵਰਕਰਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਸਾਬਤ ਕੀਤਾ 'ਡਰੋਂ ਨਹੀਂ ਲੜੋ'
NEXT STORY