ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੋਲਟਰੀ ਫਾਰਮ 'ਚੋਂ 7000 ਦੇ ਕਰੀਬ ਮੁਰਗੀਆਂ ਚੋਰੀ ਕਰਨ ’ਤੇ 2 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਵਾਸੀ ਸ਼ੇਰਪੁਰ ਨੇ ਦੱਸਿਆ ਕਿ ਪਿਛਲੀ ਦਰਮਿਆਨੀ ਰਾਤ ਨੂੰ ਉਸ ਦੇ ਪੋਲਟਰੀ ਫਾਰਮ ਤੋਂ ਅਣਪਛਾਤੇ ਵਿਅਕਤੀਆਂ ਵਲੋਂ ਲੇਬਰ ਨੂੰ ਬੰਦੀ ਬਣਾ ਕੇ 7000 ਦੇ ਕਰੀਬ ਨਵੀਆਂ ਅੰਡੇ ਦੇਣ ਯੋਗ ਮੁਰਗੀਆਂ ਚੋਰੀ ਕਰ ਲਈਆਂ ਗਈਆਂ ਸਨ।
ਪੰਜਾਬ ਪੋਲਟਰੀ ਫਾਰਮ ਐਸ਼ੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜੇਸ਼ ਗਰਗ ਬੱਬੂ ਸੰਗਰੂਰ, ਨੈਸ਼ਨਲ ਐੱਗ ਕੋ-ਆਰਡੀਨੇਸ਼ਨ ਕਮੇਟੀ (ਨੈੱਕ) ਦੇ ਚੇਅਰਮੈਨ ਇੰਜ: ਅੰਮ੍ਰਿਤਪਾਲ ਸਿੰਘ ਲੌਂਗੋਵਾਲ ਅਤੇ ਐਡਵੋਕੇਟ ਵਿਸ਼ਾਲ ਗੁਪਤਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਮਸਲੇ ਨੂੰ ਗੀਭਰਤਾ ਨਾਲ ਲੈਂਦਿਆਂ ਸਬੰਧਤ ਪੁਲਿਸ ਥਾਣੇ ਸਦਰ ਸੰਗਰੂਰ ਨਾਲ ਸੰਪਰਕ ਕੀਤਾ ਗਿਆ।
ਥਾਣਾ ਸਦਰ ਸੰਗਰੂਰ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਹਾਂਡਾ ਨੇ ਮੁਸਤੈਦੀ ਦਿਖਾਉਂਦਿਆਂ ਕੁੱਝ ਸਮੇਂ ਵਿਚ ਹੀ ਚੋਰੀ ਹੋਈਆਂ ਮੁਰਗੀਆਂ ਨੂੰ ਟਰੇਸ ਕਰਕੇ ਪੋਲਟਰੀ ਫਾਰਮ ਰਾਜਿੰਦਰ ਸਿੰਘ ਦੇ ਸਪੁਰਦ ਕਰਦੇ ਹੋਏ ਚੋਰੀ ਕਰਨ ਵਾਲੇ ਦੋਸ਼ੀ ਸੁਖਜਿੰਦਰ ਸਿੰਘ ਵਾਸੀ ਮਹਿਲਾ ਅਤੇ ਮੁਰਗੀਆਂ ਖ਼ਰੀਦਣ ਵਾਲੇ ਪ੍ਰਿੰਸ ਬਾਂਸਲ ਪਿੰਡ ਰੇਤਗੜ੍ਹ ਸਮਾਣਾ ਖ਼ਿਲਾਫ਼ ਕਾਨੂੰਨੀ ਧਾਰਾਵਾਂ ਹੇਠ ਪਰਚਾ ਦਰਜ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਊਦੀ ਅਰਬ ਤੋਂ 4 ਮਹੀਨੇ ਪਹਿਲਾਂ ਪਰਤਿਆ ਸੀ ਜਵਾਨ ਪੁੱਤ, ਲਾਸ਼ ਦੇਖ ਮਾਪਿਆਂ ਦੀਆਂ ਨਿਕਲੀਆਂ ਧਾਹਾਂ
NEXT STORY