ਸੰਗਰੂਰ(ਪ੍ਰਿੰਸ)— ਪੰਚਾਇਤੀ ਚੋਣਾਂ ਦੇ ਆਗਾਜ਼ ਨਾਲ ਕਈ ਪਿੰਡਾਂ ਨੇ ਆਪਣੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਰ੍ਹਾਂ ਦਾ ਹੀ ਮਾਹੌਲ ਸੰਗਰੂਰ ਦੇ ਪਿੰਡ ਕੜਿਆਲ ਵਿਚ ਵੀ ਦੇਖਣ ਨੂੰ ਮਿਲਿਆ, ਜਿਥੇ ਪੰਜਾਬ 'ਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ, ਜਿਸ ਕਾਰਨ ਪੂਰੇ ਪਿੰਡ 'ਚ ਚੋਣਾਂ ਤੋਂ ਪਹਿਲਾਂ ਹੀ ਜਸ਼ਨ ਦਾ ਮਾਹੌਲ ਹੈ। ਪਿੰਡ ਵਾਸੀਆਂ ਦੇ ਇਸ ਫੈਸਲੇ 'ਤੇ ਜਿੱਥੇ ਨਵੇਂ ਚੁਣੇ ਸਰਪੰਚ ਜਸਕਰਨ ਸਿੰਘ ਨੇ ਬੇਹੱਦ ਖੁਸ਼ੀ ਪ੍ਰਗਟ ਕੀਤੀ ਹੈ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ, ਉਥੇ ਹੀ ਉਸ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਹੋਣ ਵਾਲੇ ਖਰਚ ਨੂੰ ਹੁਣ ਉਹ ਪਿੰਡ ਦੇ ਵਿਕਾਸ 'ਚ ਲਗਾਵੇਗਾ ਤੇ ਆਪਣੇ ਪਿੰਡ ਦੀ ਨੁਹਾਰ ਬਦਲੇਗਾ।
ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਸਰਬਸੰਮਤੀ ਨਾਲ ਸਰਪੰਚ ਚੁਣਨ ਨਾਲ ਜਿੱਥੇ ਬੇਫਜ਼ੂਲ ਖਰਚੇ ਤੋਂ ਬਚਿਆ ਜਾ ਸਕਦਾ ਹੈ ਉਥੇ ਹੀ ਚੋਣਾਂ ਦੌਰਾਨ ਵਗਦੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਈ ਜਾ ਸਕਦੀ ਹੈ। ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਣੇ ਪਿੰਡ ਦੇ ਵਿਕਾਸ ਲਈ ਚੁੱਕਿਆ ਲੋਕਾਂ ਦਾ ਇਹ ਕਦਮ ਜਿਥੇ ਸ਼ਲਾਘਾਯੋਗ ਹੈ। ਉਥੇ ਹੀ ਹੋਰਨਾਂ ਪਿੰਡਾਂ ਲਈ ਇਕ ਮਿਸਾਲ ਵੀ ਹੈ।
ਪਟਿਆਲਾ: ਖੜ੍ਹੀ ਕਾਰ ਨੂੰ ਲੱਗੀ ਅੱਗ
NEXT STORY