ਬੁਢਲਾਡਾ (ਬਾਂਸਲ)- 5ਵੀਂ ਜਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੈਂਟ ਜੇਵੀਅਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਸਕੂਲ ਦੇ ਵਿਦਿਆਰਥੀ ਸ਼ਮਿੰਦਰ ਸਿੰਘ ਨੇ ਗੋਲਡ, ਜਸਕਰਨ ਸਿੰਘ ਨੇ ਗੋਲਡ, ਹਰਜੋਤ ਸਿੰਘ ਨੇ ਗੋਲਡ, ਸ਼ੁਭਮਦੀਪ ਸਿੰਘ ਨੇ ਸਿਲਵਰ, ਹਰਮਨ ਸਿੰਘ ਨੇ ਸਿਲਵਰ, ਗੁਰਫਤਿਹ ਸਿੰਘ ਨੇ ਸਿਲਵਰ, ਸਹਿਜਦੀਪ ਸਿੰਘ ਨੇ ਸਿਲਵਰ, ਪ੍ਰਭਨੂਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਚੰਗਾ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਦੇ ਜੋਹਰ ਵਿਖਾਏ।
ਖੇਡ ਦੀ ਜਿੱਤ ਤੋ ਬਾਅਦ ਸਕੂਲ ਵਿੱਚ ਆਉਣ ਤੇ ਪ੍ਰਿੰਸੀਪਲ ਸ਼ਾਈਜੁ ਐਪਨ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ ਵੱਲੋ ਵਿਦਿਆਰਥੀਆਂ ਦਾ ਅਤੇ ਕੋਚ ਪ੍ਰਿਤਪਾਲ ਸਿੰਘ ਨੂੰ ਵਧਾਈ ਦਿੱਤੀ ਉਥੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ 'ਤੇ ਬੋਲਦਿਆਂ ਚੇਅਰਮੈਨ ਸਿੱਧੂ ਨੇ ਕਿਹਾ ਕਿ ਸੈਂਟ ਜੇਵੀਅਰ ਪਬਲਿਕ ਸਕੂਲ ਬੁਢਲਾਡਾ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਖੇਡਾਂ 'ਚ ਵੀ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਖੇਡਾਂ 'ਚ ਆਪਣੀ ਖੇਡ ਦੇ ਜੋਹਰ ਵਿਖਾ ਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂਅ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਾਤਾਵਰਣ ਦੀ ਸ਼ੁੱਧੀ, ਸਵੱਛ ਭਾਰਤ ਅਧੀਨ ਵੱਧ ਤੋਂ ਵੱਧ ਇਲਾਕੇ 'ਚ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਅੱਗੇ ਤੋਰਨ 'ਚ ਅਹਿਮ ਯੋਗਦਾਨ ਪਾ ਰਹੇ ਹਨ।
‘ਆਕਸਫੋਰਡ ਸਕੂਲ ਦੇ ਵਿਹੜੇ ਮਨਾਇਆ ਗਿਆ ਵਿਸਾਖੀ ਤਿਉਹਾਰ’
NEXT STORY