ਬੁਢਲਾਡਾ (ਬਾਂਸਲ) ਸਥਾਨਕ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬੁਢਲਾਡਾ ਵਿੱਖੇ ਸਥਾਨਕ ਪੁਲਸ ਦੇ ਖਿਲਾਫ ਅਣਗੇਹਲੀ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਦਿਨ ਪਹਿਲਾ ਇੱਕ ਝਗੜੇ ਸੰਬੰਧੀ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ । ਜਿੱਥੇ ਪੁਲਸ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਸਥਾਨਕ ਪੁਲਸ ਵੱਲੋਂ ਜਾਣਬੂਝ ਕੇ ਅਣਗੋਲਿਆ ਕਰਦਿਆਂ ਮਾਮਲੇ ਨੂੰ ਹਲਕੇ ਚ ਲੈ ਲਿਆ ਗਿਆ। ਪ੍ਰੰਤੂ ਦੋਵੇ ਧਿਰਾਂ ਦੀ ਰੰਜਿਸ਼ ਦੇ ਕਾਰਨ ਅੰਜਾਮ ਕੱਤਲ ਤੱਕ ਪਹੁੰਚ ਗਿਆ। ਬੁਢਲਾਡਾ ਬਰੇਟਾ ਰੋਡ ਤੇ ਸਮਝੌਤੇ ਦੀ ਆੜ ਹੇਠ ਇੱਕ ਕਤਲ ਨੂੰ ਅੰਜਾਮ ਦੇ ਦਿੱਤਾ ਗਿਆ। ਜਿੱਥੇ ਮ੍ਰਿਤਕ ਦੇ ਵਾਰਸਾਂ ਵੱਲੋਂ ਸਿਵਲ ਹਸਪਤਾਲ ਵਿਖੇ ਭਾਰੀ ਹੰਗਾਮੇ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਉਥੇ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾਂ ਨੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਮ੍ਰਿਤਕ ਦੇ ਹਮਾਇਤੀਆਂ ਇਕੱਠ ਇਨ੍ਹਾਂ ਜਿਆਦਾ ਹੁੰਦਿਆਂ ਦੇਖ 3 ਥਾਣਿਆਂ ਦੀ ਪੁਲਸ ਨੂੰ ਬੁਲਾਉਣਾ ਪਿਆ। ਸਥਿਤੀ ਤਣਾਅਪੂਰਨ ਹੁੰਦਿਆਂ ਦੇਖਦਿਆਂ ਸੀ.ਏ. ਸਟਾਫ ਦੇ ਮੁੱਖੀ ਬਲਕੌਰ ਸਿੰਘ ਅਤੇ ਐਸ.ਐਚ.ਓ. ਸੁਖਜੀਤ ਸਿੰਘ ਭੀਖੀ ਪੁਲਸ ਫੋਰਸ ਹਸਪਤਾਲ ਵਿੱਚ ਪਹੁੰਚੀ ਜਿੱਥੇ ਵੱਡੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ 1902 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ, ਮੌਤਾਂ ਦਾ ਅੰਕੜਾ ਵਧ ਕੇ ਹੋਇਆ 43
NEXT STORY