ਲੁਧਿਆਣਾ (ਰਿਸ਼ੀ)—ਥਾਣਾ ਡਿਵੀਜ਼ਨ ਨੰ. 5 ਦੇ ਇਲਾਕੇ ਮਾਡਲ ਗ੍ਰਾਮ 'ਚ ਸ਼ਨੀਵਾਰ ਦੁਪਹਿਰ ਨੂੰ ਸ਼ਾਟ ਸਰਕਟ ਨਾਲ ਘਰ 'ਚ ਅੱਗ ਲੱਗ ਗਈ। ਪਤਾ ਚਲਦੇ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਉਣ ਵਾਲੀਆਂ 2 ਗੱਡੀਆਂ ਨੇ ਅੱਧੇ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ।
ਘਰ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡੀ ਸਟਰੀਟ 'ਚ ਦਵਾਈਆਂ ਦੀ ਦੁਕਾਨ ਹੈ। ਦੁਪਹਿਰ ਲਗਭਗ 3.30 ਵਜੇ ਸਾਰੇ ਪਰਿਵਾਰਿਕ ਮੈਂਬਰ ਘਰ 'ਚ ਮੌਜੂਦ ਸੀ। ਤਾਂ ਪਹਿਲੀ ਮੰਜ਼ਿਲ 'ਤੇ ਬਣੇ ਦੋਵੇਂ ਕਮਰਿਆਂ 'ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਅਤੇ ਕਮਰਿਆਂ 'ਚ ਪਿਆ ਫਰਨੀਚਰ ਸੜ੍ਹ ਕੇ ਸੁਆਹ ਹੋ ਗਿਆ।
ਤੇਜ਼ ਰਫ਼ਤਾਰ ਵਾਹਨ ਦੀ ਚਪੇਟ 'ਚ ਆ ਕੇ ਮੋਟਰਸਾਈਕਲ ਸਵਾਰ ਦੀ ਮੌਤ
NEXT STORY