ਮਾਨਸਾ (ਸੰਦੀਪ ਮਿੱਤਲ): ਸੋਸ਼ਲ ਮੀਡੀਆ ਨੌਜਵਾਨ ਵਰਗ ਲਈ ਜਿੱਥੇ ਕਾਫੀ ਲਾਭਕਾਰੀ ਸਿੱਧ ਹੋ ਰਿਹਾ ਹੈ ਉਥੇ ਇਸ ਦੀ ਦੁਰਵਰਤੋਂ ਕਾਰਨ ਮੁਸੀਬਤਾਂ ਦਾ ਸ਼ਿਕਾਰ ਵੀ ਹੋ ਰਿਹਾ ਹੈ। ਦੇਖਣ ਵਿਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਨੌਜਵਾਨ ਵਰਗ ਇਕ-ਦੂਜੇ ਨੂੰ ਅਸ਼ਲੀਲ ਮੈਸੇਜ ਭੇਜ ਕੇ ਉਕਸਾ ਰਿਹਾ ਹੈ ਅਤੇ ਉਸ ਤੋਂ ਬਾਅਦ ਸੈਕਸੂਅਲ ਹਰਾਸਮੈਂਟ ਕਰ ਕੇ ਇਕ-ਦੂਜੇ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਦੇ ਮਾਮਲੇ ਵੀ ਉਜਾਗਰ ਹੋ ਰਹੇ ਹਨ। ਅਜੋਕੇ ਸਮੇਂ ’ਚ ਕੁੜੀਆਂ ਵੱਲੋਂ ਵੀ ਅਸ਼ਲੀਲ ਵੀਡੀਓ ਬਣਾ ਕੇ ਨੌਜਵਾਨਾਂ ਨੂੰ ਬਲੈਕ ਮੇਲ ਕਰਨ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਮਾਨਸਾ ’ਚ ਵੀ ਇਸ ਸਬੰਧੀ ਇਕ ਮਾਮਲਾ ਦਰਜ ਹੋ ਚੁੱਕਾ ਹੈ। ਜਦਕਿ ਪੁਲਸ ਕੋਲ ਅਜਿਹੇ ਮਾਮਲਿਆਂ ਸਬੰਧੀ ਕਈ ਸ਼ਿਕਾਇਤਾਂ ਪੁੱਜਣ ਦਾ ਵੀ ਸਮਾਚਾਰ ਹੈ।
ਇਸ ਸਬੰਧੀ ਜਦੋਂ ਥਾਣਾ ਸਿਟੀਰਜ ਜਗਦੀਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਪੁਲਸ ਇਸ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਪਤਾ ਲੱਗਣ ’ਤੇ ਕਿਸੇ ਨੂੰ ਵੀ ਇਸ ਦਾ ਸ਼ਿਕਾਰ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਣਪਛਾਤੇ ਨੰਬਰਾਂ ਤੋਂ ਆ ਰਹੀਆਂ ਮਿਸਡ ਕਾਲਾਂ ਤੋਂ ਬਚਣ ਅਤੇ ਅਜਿਹੀਆਂ ਕਾਲਾਂ ਦਾ ਜਵਾਬ ਨਾ ਦੇਣ। ਉਨ੍ਹਾਂ ਕਿਹਾ ਕਿ ਵਾਪਸ ਜਵਾਬ ਦੇਣ ਨਾਲ ਕੋਈ ਸ਼ਰਾਰਤੀ ਅਨਸਰ ਤੁਹਾਨੂੰ ਬਲੈਕਮੈਲ ਕਰ ਸਕਦਾ ਹੈ ਅਤੇ ਅਜਿਹੇ ਵਿਚ ਤੁਹਾਨੂੰ ਕੋਈ ਵੀ ਉਲਝਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਸਾਇਬਰ ਸੈੱਲ ਵੱਲੋਂ ਕੀਤੀ ਜਾਂਦੀ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।
ਕੋਟਕਪੂਰਾ ਗੋਲੀਕਾਂਡ 'ਤੇ ਨਹੀਂ ਖੁੱਲ੍ਹੀ ਵਿਧਾਇਕਾਂ ਦੀ ਜ਼ੁਬਾਨ, SIT ਵੱਲੋਂ ਮੰਗੀ ਗਈ ਸੀ ਜਾਣਕਾਰੀ
NEXT STORY