ਚੰਡੀਗੜ੍ਹ : ਭਾਰਤੀ ਸਿਕਸ਼ਣ ਮੰਡਲ ਵੱਲੋਂ ਚੰਡੀਗੜ੍ਹ ਵਿਖੇ ਇਕ ਦਿਨਾ ਬਦਲਾਕਾਰੀ ਵਰਕਸ਼ਾਪ 'ਆਈਡੀਆ ਫਾਰ ਵਿਕਸਿਤ ਭਾਰਤ' ਥੀਮ ਤਹਿਤ ਆਯੋਜਿਤ ਕੀਤੀ ਗਈ। ਇਸ ਦਾ ਮਕਸਦ ਭਾਰਤੀ ਨੌਜਵਾਨਾ ਦੇ ਸਸ਼ਕਤੀਕਰਨ ਅਤੇ ਦੇਸ਼ ਦੇ ਵਿਕਾਸ ਦੇ ਲਈ ਨਵੀਨਤਾ ਪੂਰਨ ਸੋਚ ਦਾ ਵਿਕਾਸ ਕਰਨਾ ਸੀ। ਇਸ ਵਰਕਸ਼ਾਪ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਅਤੇ ਜੰਮੂ 'ਤੇ ਕਸ਼ਮੀਰ ਤੋਂ 35 ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜੰਮੂ 'ਤੇ ਕਸ਼ਮੀਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰ ਦਿਲੀਪ ਵੱਲੋਂ 'ਭਾਰਤ ਤੱਤਵਾ' ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਸਿੱਖਿਆ ਸ਼ਾਸਤਰੀਆਂ ਨੂੰ ਨੌਜਵਾਨਾਂ ਨੂੰ ਦੇਸ਼ ਹਿੱਤ ਬਾਰੇ ਸਮਝ ਨੂੰ ਅੱਗੇ ਵਧਾਉਣ ਦੇ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਬਹੁਤ ਸਾਰੇ ਗੰਭੀਰ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ, ਜਿਸ ਵਿੱਚ MyGov ਪੋਰਟਲ ਅਤੇ ਰੋਜ਼ਾਨਾ ਦੀ ਦਿਨਚਰਿਆ ਨੂੰ ਮੁਹੱਈਆ ਕਰਵਾਉਣ ਵਿੱਚ ਸਿੱਖਿਆ ਦੀ ਭੂਮਿਕਾ ਅਤੇ ਇਸ ਦੇ ਸੰਸਾਰ ਉੱਪਰ ਅਸਲ ਪ੍ਰਭਾਵ ਨੂੰ ਸ਼ਾਮਲ ਕੀਤਾ ਗਿਆ। ਯੁਵਾ ਅਯਾਮ ਦੇ ਵਿਚਾਰ ਨਾਲ ਇਸ ਵਰਕਸ਼ਾਪ ਵਿਚ ਨੌਜਵਾਨਾਂ ਦੇ ਦੇਸ਼ ਵਿਆਪੀ ਯੋਗਦਾਨ ਅਤੇ ਉਨ੍ਹਾਂ ਵੱਲੋਂ ਲਏ ਜਾਣ ਵਾਲੇ ਮਹੱਤਵਪੂਰਨ ਉੱਦਮਾ ਦੀ ਚਰਚਾ ਵੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਅਤੇ ਸਕਿੱਲ ਇੰਡੀਆ ਵਰਗੇ ਉਦਮਾ ਦੇ ਬਾਰੇ ਜਾਣਕਾਰੀ ਨੂੰ ਵੀ ਸਾਂਝਾ ਕੀਤਾ ਗਿਆ, ਜਿਸ ਰਾਹੀਂ ਨਵੀਨਤਾ ਭਰਪੂਰ ਸੋਚ ਅਤੇ ਪ੍ਰੈਕਟੀਕਲ ਹੱਲਾਂ ਰਾਹੀਂ ਦੇਸ਼ ਨੂੰ ਅੱਗੇ ਵਧਾਉਣ ਉੱਤੇ ਬਲ ਦਿੱਤਾ ਗਿਆ।
ਇਸ ਮੌਕੇ ਪਹੁੰਚੇ ਨਾਮੀ ਬੁਲਾਰਿਆਂ 'ਚ ਡਾਕਟਰ ਅਮਿਤ ਰਾਵਤ, ਡਾਕਟਰ ਸੰਜੇ ਕੌਸ਼ਿਕ ਅਤੇ ਡਾਕਟਰ ਜਸਪਾਲ ਕੌਰ ਵੱਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪ੍ਰਦੂਸ਼ਣ ਮੁਕਤ ਭਾਰਤ, ਮੌਸਮੀ ਬਦਲਾਅ, ਤਕਨੀਕੀਕਰਨ, ਮਨੁੱਖਤਾ, ਸਮਾਜ ਸੇਵਾ, ਸਮਾਜਿਕ ਮੁੱਲਾਂ, ਭਾਰਤੀ ਸਾਹਿਤ, ਭਾਸ਼ਾ ਅਤੇ ਕਲਾ ਦੀ ਮਹਾਨਤਾ ਆਦਿ ਸ਼ਾਮਲ ਸਨ। ਵਰਕਸ਼ਾਪ ਦੌਰਾਨ ਭਾਰਤੀ ਸਿਕਸ਼ਣ ਮੰਡਲ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਅਨਿਲ ਦਿਕਸ਼ਿਤ ਅਤੇ ਕੌਸ਼ਲ ਜੀ ਵੀ ਇਸ ਵਿਕਸਿਤ ਭਾਰਤ ਵਰਗੇ ਵਰਗੇ ਆਕਰਸ਼ਕ ਥੀਮ ਦੀ ਚਰਚਾ ਦੌਰਾਨ ਸ਼ਾਮਲ ਸਨ। ਵਰਕਸ਼ਾਪ ਦੌਰਾਨ ਚਰਚਾ ਨੂੰ ਕੰਮ ਵਿੱਚ ਤਬਦੀਲ ਕਰਨ ਦੀ ਇੱਛਾ, ਵਿਚਾਰ ਚਰਚਾ ਦੀ ਅਹਿਮੀਅਤ, ਖੋਜ ਕਾਰਜਾਂ ਵਿੱਚ ਲਗਾਤਾਰਤਾ ਆਦਿ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲਿਆਂ ਪਹਿਲੂਆਂ ਉੱਪਰ ਰੌਸ਼ਨੀ ਪਾਈ ਗਈ। ਇਹ ਵਰਕਸ਼ਾਪ ਮਿਲ ਕੇ ਸੋਚਣ, ਨਵੀਂ ਖੋਜ ਕਰਨ ਅਤੇ ਵਿਕਸਿਤ 'ਤੇ ਮਜ਼ਬੂਤ ਭਾਰਤ ਦੇ ਇੱਕ ਸੁਨਹਿਰੀ ਦ੍ਰਿਸ਼ਟੀਕੋਣ ਨੂੰ ਲੈ ਕੇ ਕੇਂਦਰਿਤ ਰਹੀ।
ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ
NEXT STORY