ਲੁਧਿਆਣਾ (ਰਾਜ) - ਆਪਣੇ ਘਰ ਅੰਦਰੋਂ ਜੂਏ ਅਤੇ ਨਸ਼ੇ ਦਾ ਧੰਦਾ ਚਲਾਉਣ ਵਾਲੇ ਬੀ. ਆਰ. ਐੱਸ. ਸ਼ਹਿਰ ਦੇ ਅਮਰਜੀਤ ਸਿੰਘ ਉਰਫ ਗਾਂਧੀ ਨੂੰ ਪੁਲਸ ਦੀ ਜੁਆਇੰਟ ਟੀਮ ਨੇ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 2 ਕਿਲੋ 510 ਗ੍ਰਾਮ ਅਫੀਮ, 22.41 ਲੱਖ ਰੁਪਏ ਦੀ ਡਰੱਗ, ਸੋਨੇ ਦੇ ਗਹਿਣੇ ਅਤੇ ਜੂਏ ਦਾ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਜੁਆਇੰਟ ਸੀ. ਪੀ. ਸ਼ੁਭਮ ਅਗਰਵਾਲ, ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਥਾਣਾ ਡਵੀਜ਼ਨ ਨੰਬਰ-2 ਅਤੇ ਸਰਾਭਾ ਨਗਰ ਥਾਣਾ ਦੀ ਜੁਆਇੰਟ ਆਪ੍ਰੇਸ਼ਨ ਟੀਮ ਵੱਲੋਂ ਕੀਤੀ ਗਈ ਹੈ। ਮੁਲਜ਼ਮ ਅਮਰਜੀਤ ਸਿੰਘ ਉਰਫ਼ ਗਾਂਧੀ ਬੀ. ਆਰ. ਐੱਸ. ਸ਼ਹਿਰ ਦੇ ਖੇਤਰ ’ਚ ਰਹਿੰਦਾ ਹੈ ਜੋ ਘਰ ’ਚ ਵੱਡੇ ਪੱਧਰ ’ਤੇ ਜੂਆ ਖਿਡਾਉਂਦਾ ਹੈ ਅਤੇ ਨਸ਼ੇ ਦੀ ਸਪਲਾਈ ਕਰਦਾ ਹੈ। ਫਿਰ ਪੁਲਸ ਨੇ ਘਰ ਨੂੰ ਘੇਰ ਲਿਆ ਅਤੇ ਉਸ ਨੂੰ ਫੜ ਲਿਆ।
ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰੋਂ ਅਫੀਮ, ਭਾਰੀ ਮਾਤਰਾ ’ਚ ਸੋਨੇ ਦੇ ਗਹਿਣੇ, ਜੂਏ ਦਾ ਸਾਰਾ ਸਾਮਾਨ ਅਤੇ ਨਕਲੀ ਗਹਿਣੇ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਡਰੱਗ ਮਨੀ ਨਾਲ ਕਈ ਜਾਇਦਾਦਾਂ ਵੀ ਬਣਾਈਆਂ ਹਨ। ਪੁਲਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਕੰਮ ਤੋਂ ਘਰ ਜਾ ਰਹੇ ਮਜ਼ਦੂਰ ਦੇ ਤਲਵਾਰ ਮਾਰ ਕੇ ਲੁਟੇਰਿਆਂ ਨੇ ਖੋਹ ਲਿਆ ਫ਼ੋਨ, ਫ਼ਿਰ ਜੋ ਹੋਇਆ...
NEXT STORY