ਮਲੋਟ (ਜੁਨੇਜਾ)-ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਵਿਅਕਤੀ ਦੇ ਬਿਆਨਾਂ ’ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅੱਗ ਲਾਉਣ ਦੇ ਮਾਮਲੇ ’ਚ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਤਨਾਮ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਤੱਪਾਖੇੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਹ ਕਿਰਾਏ ’ਤੇ ਟਰਾਲਾ ਲੈ ਕੇ ਪਰਾਲੀ ਦੀਆਂ ਗੱਠਾਂ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਟੇਡ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ
3 ਨਵੰਬਰ ਨੂੰ ਵੀ ਉਹ ਆਪਣੇ ਸਾਥੀਆਂ ਸਮੇਤ ਕੁਲਵੀਰ ਸਿੰਘ ਉਰਫ਼ ਵਿੱਕੀ ਪੁੱਤਰ ਬੋਹੜ ਸਿੰਘ ਵਾਸੀ ਛਾਪਿਆਂਵਾਲੀ ਦੇ ਖੇਤ ’ਚੋਂ ਪਰਾਲੀ ਦਾ ਟਰਾਲਾ ਬਾਹਰ ਕੱਢ ਰਿਹਾ ਸੀ। ਇੰਨੇ ਨੂੰ ਕੁਲਵੀਰ ਸਿੰਘ ਵਿੱਕੀ ਆ ਗਿਆ ਅਤੇ ਮੁਦਈ ਨਾਲ ਗਾਲੀ ਗਲੋਚ ਕਰਨ ਲੱਗਾ। ਉਸ ਨੇ ਮੁਦਈ ਨਾਲ ਹੱਥੋਂ ਪਾਈ ਵੀ ਕੀਤੀ ਅਤੇ ਜੇਬ ’ਚੋਂ ਮਾਸਿਚ ਕੱਢ ਕੇ ਪਰਾਲੀ ਦੇ ਟਰਾਲੇ ਨੂੰ ਅੱਗ ਲਾ ਦਿੱਤਾ, ਜੋ ਮੌਕੇ ’ਤੇ ਸੜ ਗਿਆ। ਇਸ ਨਾਲ ਉਸ ਦਾ 4 ਲੱਖ ਦਾ ਨੁਕਸਾਨ ਹੋ ਗਿਆ। ਇਸ ਮਾਮਲੇ ’ਤੇ ਪੁਲਸ ਨੇ ਸ਼ਿਕਾਇਤ ਉਪਰੰਤ ਕੁਲਵੀਰ ਸਿੰਘ ਵਿੱਕੀ ਪੁੱਤਰ ਬੋਹੜ ਸਿੰਘ ਵਿਰੁੱਧ ਵਾਸੀ ਛਾਪਿਆਂਵਾਲੀ ਵਿਰੁੱਧ ਐੱਫ਼. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਮਾਂ ਨਾਲ ਚਾਈਂ-ਚਾਈਂ ਨਾਨਕੇ ਜਾ ਰਹੀ 9 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤਾ, ਅੱਕੇ ਨੇ ਗਲ਼ ਲਾ ਲਈ ਮੌਤ
NEXT STORY