ਖਰੜ, (ਸ਼ਸ਼ੀ, ਅਮਰਦੀਪ, ਰਣਬੀਰ)— ਇਕ 19 ਸਾਲਾ ਲੜਕੀ, ਜੋ ਬੀ. ਐੱਸਸੀ. ਪਹਿਲੇ ਸਾਲ ਦੀ ਵਿਦਿਆਰਥਣ ਹੈ, ਦੇ ਨਾਲ 3 ਨੌਜਵਾਨਾਂ ਵਲੋਂ ਕੀਤੇ ਗਏ ਜਬਰ-ਜ਼ਨਾਹ ਸਬੰਧੀ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਖਰੜ ਸਦਰ ਥਾਣੇ ਨੂੰ ਜਾਂਚ ਲਈ ਭੇਜੀ ਗਈ ਹੈ। ਇਸ ਸਬੰਧੀ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਜਨਵਰੀ 2019 ਵਿਚ ਆਪਣੀ ਸਹੇਲੀ ਦੇ ਭਰਾ ਦੇ ਵਿਆਹ ਵਿਚ ਪਿੰਡ ਰੁੜਕੀ ਵਿਖੇ ਇਕ ਮੈਰਿਜ ਪੈਲੇਸ ਵਿਖੇ ਗਈ ਸੀ। ਉਥੇ ਉਸ ਦੀ ਕਰਨਦੀਪ ਸਿੰਘ ਨਾਂ ਦੇ ਇਕ ਨੌਜਵਾਨ ਨਾਲ ਗੱਲਬਾਤ ਹੋ ਗਈ ਅਤੇ ਉਹ ਫਰਵਰੀ ਦੇ ਆਖਰੀ ਹਫ਼ਤੇ ਉਸ ਨਾਲ ਰਾਜਪੁਰਾ ਦੇ ਮੈਕਡਾਨਲ ਵਿਖੇ ਚਲੀ ਗਈ ਸੀ। ਉਥੇ ਉਸ ਨੌਜਵਾਨ ਨੇ ਉਸ ਨੂੰ ਕੁਝ ਪੀਣ ਲਈ ਦਿੱਤਾ ਅਤੇ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਆਪਣੇ ਕੱਪੜਿਆਂ ਵਿਚ ਨਹੀਂ ਸੀ। ਉਸ ਨੂੰ ਯੂਨੀਵਰਸਿਟੀ ਦੇ ਗੇਟ ਅੱਗੇ ਉਤਾਰ ਦਿੱਤਾ ਗਿਆ ਸੀ।
ਇਸ ਉਪਰੰਤ 23 ਮਾਰਚ ਨੂੰ ਇਸੇ ਲੜਕੇ ਦਾ ਉਸ ਨੂੰ ਮੈਸਿਜ ਆਇਆ ਕਿ ਉਹ ਉਸ ਨੂੰ ਆ ਕੇ ਮਿਲੇ, ਨਹੀਂ ਤਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਉਹ ਜਦੋਂ ਉਸ ਲੜਕੇ ਨੂੰ ਮਿਲੀ ਤਾਂ ਲੜਕੀ ਦੀ ਅਸ਼ਲੀਲ ਵੀਡੀਓ ਉਸ ਨੂੰ ਦਿਖਾਈ ਗਈ। ਉਸ ਦੀ ਕਾਰ ਵਿਚ 2 ਹੋਰ ਨੌਜਵਾਨ ਕਮਲਜੋਤ ਸਿੰਘ ਨਿਵਾਸੀ ਉਰਫ ਵਿੱਕੀ ਵਾਸੀ ਜਲਬੇੜਾ ਅਤੇ ਗੁਰਵਿੰਦਰ ਸਿੰਘ ਉਰਫ ਮਾਨ ਵਾਸੀ ਫਤਿਹਪੁਰ ਜੱਟਾਂ ਵੀ ਬੈਠੇ ਸਨ। ਜਦੋਂ ਪੀੜਤ ਲੜਕੀ ਨੇ ਉਨ੍ਹਾਂ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਕਿ ਉਹ ਖਰੜ ਵਿਖੇ ਉਤਰ ਜਾਣਗੇ ਪਰ ਉਹ ਖਰੜ ਨਹੀਂ ਉਤਰੇ ਅਤੇ ਉਸ ਨੂੰ ਖਰੜ ਵਿਖੇ ਇਕ ਫਲੈਟ ਵਿਚ ਲੈ ਗਏ।
ਉਸ ਨੇ ਦੋਸ਼ ਲਗਾਇਆ ਕਿ ਪਹਿਲਾਂ ਕਰਨਦੀਪ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਪਰੰਤ ਉਸ ਦੇ ਦੋਵੇਂ ਦੋਸਤਾਂ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ। ਬਾਅਦ ਵਿਚ ਉਸ ਨੂੰ ਫਤਿਹਗੜ੍ਹ ਸਾਹਿਬ ਵਿਖੇ ਯੂਨੀਵਰਿਸਟੀ ਦੇ ਗੇਟ ਦੇ ਅੱਗੇ ਛੱਡ ਦਿੱਤਾ ਗਿਆ। ਉਸ ਨੂੰ ਕਰਨਦੀਪ ਸਿੰਘ ਵਲੋਂ ਇਹ ਧਮਕੀ ਦਿੱਤੀ ਜਾਂਦੀ ਰਹੀ ਕਿ ਉਹ ਉਸ ਦਾ ਵੀਡੀਓ ਵਾਇਰਲ ਕਰ ਦੇਵੇਗਾ। ਉਸ ਨੇ ਹੁਣ ਇਸ ਸਬੰਧੀ ਸ਼ਿਕਾਇਤ ਆਰ. ਜੀ. ਕੈਂਪ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਅਤੇ ਥਾਣਾ ਫਤਿਹਗੜ੍ਹ ਸਾਹਿਬ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਿਆਨਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
NEXT STORY