ਤਪਾ ਮੰਡੀ (ਸ਼ਾਮ, ਗਰਗ)- ਸ਼ਾਮ 6.30 ਵਜੇ ਦੇ ਕਰੀਬ ਘੁੰਨਸ ਲਿੰਕ ਰੋਡ ’ਤੇ ਮੋਟਰਸਾਈਕਲਾਂ ਦੀ ਟੱਕਰ ’ਚ ਟਿਊਸ਼ਨ ਪੜ੍ਹ ਕੇ ਆ ਰਹੇ ਦੋ ਵਿਦਿਆਰਥੀਆਂ ਸਮੇਤ 3 ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਦਕਿ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਸ਼ਿਵਰਾਜ ਸਿੰਘ ਦੇ ਪਿਤਾ ਜਗਸੀਰ ਸਿੰਘ ਵਾਸੀ ਨੇ ਦੱਸਿਆ ਉਸਦਾ ਪੁੱਤਰ ਅਤੇ ਭਾਣਜਾ ਗੁਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਡੱਬਵਾਲੀ ਕਿਸੇ ਮਿੱਤਰ ਨੂੰ ਪਿੰਡ ਘੁੰਨਸ ਤੋਂ ਛੱਡ ਕੇ ਵਾਪਸ ਤਪਾ ਆ ਰਹੇ ਸੀ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ
ਇਸ ਦੌਰਾਨ ਪਿੰਡ ਤੋਂ ਨਿਕਲਦੇ ਹੀ ਤਪਾ ਸਾਈਡ ਤੋਂ ਟਿਊਸ਼ਨ ਪੜ੍ਹ ਕੇ ਆ ਰਹੇ ਦੋ ਵਿਦਿਆਰਥੀ ਧਰਮਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਘੁੰਨਸ ਦੇ ਮੋਟਰਸਾਈਕਲਾਂ ਨਾਲ ਸਿੱਧੀ ਟੱਕਰ ਹੋ ਗਈ ਜਿਸ ’ਚ ਦਮਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਬਾਕੀ ਜ਼ਖਮੀਆਂ ਨੂੰ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ ਹੈ। ਪਰ ਵਿਦਿਆਰਥੀ ਧਰਮਪ੍ਰੀਤ ਸਿੰਘ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ ਅਤੇ ਗੰਭੀਰ ਜ਼ਖਮੀ ਸ਼ਿਵਰਾਜ ਸਿੰਘ ਵਾਸੀ ਤਪਾ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਗੁਰਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਇਸ ਸਾਰੇ ਨਾਬਾਲਿਗ ਸਨ।
ਇਹ ਵੀ ਪੜ੍ਹੋ : ਡੁੱਬ ਰਹੇ ਕੁੱਤੇ ਨੂੰ ਬਚਾਉਣ ਨਹਿਰ 'ਚ ਉਤਰੇ ਨੌਜਵਾਨ, ਪਾਣੀ ਦੇ ਤੇਜ਼ ਵਹਾਅ 'ਚ ਖ਼ੁਦ ਰੁੜ੍ਹੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
58 ਸਾਲ ਦੀ ਉਮਰ 'ਚ ਨੌਜਵਾਨਾਂ ਵਰਗਾ ਜ਼ੋਰ, ਬਿਨਾਂ ਰੁਕੇ ਮਾਰਦੈ 500 ਡੰਡ-ਬੈਠਕਾਂ ਤੇ ਪੁਸ਼ਅੱਪ
NEXT STORY