ਤਪਾ ਮੰਡੀ (ਸ਼ਾਮ, ਗਰਗ) : ਅੱਜ ਸ਼ਾਮ 7 ਵਜੇ ਦੇ ਕਰੀਬ ਤਪਾ ਆਲੀਕੇ ਰੋਡ ’ਤੇ 2 ਮੋਟਰਸਾਈਕਲਾਂ ਦੀ ਹੋਈ ਟੱਕਰ ’ਚ ਇਕ ਦੀ ਮੌਤ ਹੋ ਗਈ ਅਤੇ 2 ਲੜਕੀਆਂ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਗੋਬਿੰਦ ਪਾਸਵਾਨ ਪੁੱਤਰ ਛੇਤੀ ਪਾਸਵਾਨ ਅਤੇ ਸਾਥੀ ਵਿਜੈ ਪਾਸਵਾਨ ਪੁੱਤਰ ਕੈਲਾਸ਼ ਪਾਸਵਾਨ ਇਕ ਸ਼ੈਲਰ ’ਚੋਂ ਕੰਮ ਕਰ ਕੇ ਵਾਪਸ ਤਪਾ ਆ ਰਹੇ ਸੀ। ਦੂਜੇ ਪਾਸਿਓਂ ਤਪਾ ਵੱਲੋਂ ਪਿੰਡ ਆਲੀਕੇ ਦਾ ਤਰਲੋਕ ਸਿੰਘ ਆਪਣੀਆਂ 2 ਧੀਆਂ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਪਿੰਡ ਆ ਰਿਹਾ ਸੀ। ਜਦ ਉਹ ਸ਼ੈਲਰਾਂ ਕੋਲ ਪੁੱਜੇ ਤਾਂ ਦੋਵਾਂ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ : ਜਗਤਾਰ ਦੀ ਗ੍ਰਿਫ਼ਤਾਰੀ ਮਗਰੋਂ ਮਾਂ ਨੇ ਕੀਤੇ ਵੱਡੇ ਖੁਲਾਸੇ, ਕਹੀ ਇਹ ਗੱਲ
ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਗੋਬਿੰਦ ਪਾਸਵਾਨ ਅਤੇ ਵਿਜੈ ਪਾਸਵਾਨ ਨੂੰ ਤਪਾ ਹਸਪਤਾਲ ਲਿਆਂਦਾ ਗਿਆ ਪਰ ਗੋਬਿੰਦ ਪਾਸਵਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪਿੰਡ ਆਲੀਕੇ ਵਿਖੇ ਹਾਦਸੇ ਦਾ ਪਤਾ ਲੱਗਾ ਤਾਂ ਵੱਡੀ ਗਿਣਤੀ ’ਚ ਪੁੱਜੇ ਲੋਕਾਂ ਨੇ ਜ਼ਖ਼ਮੀ ਤਰਲੋਕ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਲੜਕੀਆਂ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਦਾਖਲ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਪੰਜਾਬ ਪੱਲੇਦਾਰ ਯੂਨੀਅਨ ਦੇ ਮੈਂਬਰ ਅਤੇ ਤਪਾ ਪੁਲਸ ਹਸਪਤਾਲ ਪਹੁੰਚ ਗਈ।
PCA ਪ੍ਰਧਾਨ ਚਾਹਲ ਦੇ ਅਸਤੀਫ਼ੇ ਮਗਰੋਂ ਹਰਭਜਨ ਸਿੰਘ ਨੇ ਕੀਤਾ ਟਵੀਟ, ਕਹੀ ਇਹ ਗੱਲ
NEXT STORY