ਰਾਮਪੁਰਾ ਫੂਲ (ਰਜਨੀਸ਼)- ਸਥਾਨਕ ਸ਼ਹਿਰ ਤੋਂ ਪਿੰਡ ਮਹਿਰਾਜ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਕੋਲਡ ਸਟੋਰ ਦੇ ਨਜ਼ਦੀਕ ਪਲਾਟ ਵਿੱਚੋਂ ਨਗਨ ਹਾਲਤ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਕ ਪਲਾਟ ’ਚ ਇਕ ਵਿਅਕਤੀ ਦੀ ਲਾਸ਼ ਪਈ ਹੈ ਤੇ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਿਟੀ ਰਾਮਪੁਰਾ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਰਕਰ ਜਗਤਾਰ ਸਿੰਘ ਤਾਰੀ ਤੇ ਅਕਾਸ਼ਦੀਪ ਸਿੰਘ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਤੇ ਲਾਸ਼ ਨੂੰ ਪੁਲਸ ਦੀ ਮੌਜੂਦਗੀ ’ਚ ਚੈੱਕ ਕਰਨ ਉਪਰੰਤ ਉਸ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਲਾਸ਼ ਨਗਨ ਹਾਲਤ ’ਚ ਸੀ, ਲਾਸ਼ ਕੋਲ ਆਸਮਾਨੀ ਰੰਗ ਦਾ ਕੁੜਤਾ ਪਜਾਮਾ ਪਿਆ ਸੀ। ਉਕਤ ਮ੍ਰਿਤਕ ਵਿਅਕਤੀ ਦੀ ਦਾੜ੍ਹੀ ਕੱਟੀ ਹੋਈ ਹੈ, ਕੱਦ ਪੰਜ ਫੁੱਟ ਦੋ ਇੰਚ ਹੈ, ਉਮਰ ਕਰੀਬ 50/55 ਸਾਲ ਦੇ ਦਰਮਿਆਨ ਲੱਗ ਰਹੀ ਹੈ। ਇਸ ਦੀ ਸੱਜੀ ਬਾਂਹ ’ਤੇ ਬੇਬਫਾ ਸਨਮ ਤੇ ਖੱਬੀ ਬਾਂਹ ’ਤੇ ਰੂਪਾ ਲਿਖਿਆ ਹੋਇਆ ਹੈ। ਲਾਸ਼ ਨੂੰ ਪੁਲਸ ਦੀ ਮੌਜੂਦਗੀ ’ਚ ਸਹਾਰਾ ਵਰਕਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ’ਚ 72 ਘੰਟੇ ਸ਼ਨਾਖਤ ਲਈ ਰੱਖਿਆ ਹੈ ਅਤੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਦੇ ਦੋ ਵੱਡੇ ਯੁੱਧਾਂ ਕਾਰਨ ਭਾਰਤ ਦਾ ਹੈਂਡਟੂਲ ਉਦਯੋਗ 40 ਫ਼ੀਸਦੀ ਡਿੱਗਿਆ, ਸਸਤੇ ਹੋਏ ਚੀਨੀ ਉਤਪਾਦ
NEXT STORY