ਸ਼੍ਰੀਨਗਰ- ਪਾਕਿਸਤਾਨ, ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਤੋਂ ਬੌਖਲਾ ਗਿਆ ਹੈ। ਵੀਰਵਾਰ ਰਾਤ ਨੂੰ ਜੰਮੂ, ਪਠਾਨਕੋਟ ਅਤੇ ਊਧਮਪੁਰ 'ਚ ਕਈ ਥਾਵਾਂ 'ਤੇ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲ ਤੋਂ ਹਮਲੇ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਚੌਕਸ ਭਾਰਤੀ ਫ਼ੌਜ ਨੇ ਉਨ੍ਹਾਂ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਓਧਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਹ ਸਵੇਰੇ-ਸਵੇਰੇ ਜੰਮੂ-ਕਸ਼ਮੀਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜੰਮੂ ਸ਼ਹਿਰ ਅਤੇ ਡਿਵੀਜ਼ਨ ਦੇ ਹੋਰ ਹਿੱਸਿਆਂ 'ਤੇ ਕੱਲ੍ਹ ਰਾਤ ਕੀਤੇ ਗਏ ਅਸਫਲ ਪਾਕਿਸਤਾਨੀ ਡਰੋਨ ਹਮਲੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਹੁਣ ਜੰਮੂ ਜਾ ਰਿਹਾ ਹਾਂ।

ਬੀਤੀ ਰਾਤ ਊਧਮਪੁਰ, ਪਠਾਨਕੋਟ, ਜੰਮੂ, ਅਖਨੂਰ, ਸਾਂਬਾ, ਬਾਰਾਮੂਲਾ ਅਤੇ ਪੁੰਛ ਦੇ ਸਰਹੱਦੀ ਇਲਾਕਿਆਂ ਵਿਚ ਧਮਾਕੇ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਾਕਿਸਤਾਨ ਲਗਾਤਾਰ ਕੰਟਰੋਲ ਰੇਖਾ 'ਤੇ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਪਾਕਿਸਤਾਨ ਵਲੋਂ ਡਰੋਨ ਅਤੇ ਮਿਜ਼ਾਈਲਾਂ ਛੱਡੀਆਂ ਗਈਆਂ। ਹਾਲਾਂਕਿ ਹਮਲਿਆਂ ਨੂੰ ਤੁਰੰਤ ਨਾਕਾਮ ਕਰ ਦਿੱਤਾ ਗਿਆ।
ਭਾਰਤ-ਪਾਕਿ ਤਣਾਅ: ਸਰਕਾਰੀ ਹੁਕਮਾਂ ਤੋਂ ਬਾਅਦ X ਨੇ ਭਾਰਤ 'ਚ 8,000 ਤੋਂ ਵੱਧ ਅਕਾਊਂਟ ਕੀਤੇ ਬਲੌਕ
NEXT STORY