Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 03, 2026

    9:52:04 AM

  • people infected with norovirus

    ਕਰੂਜ਼ 'ਤੇ ਫੈਲਿਆ Norovirus! ਚਾਲਕ ਦਲ ਸਣੇ 125...

  • amarnath yatra begins first batches pilgrims base camps

    ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ...

  • punjab  delhi  4 accused  arrested

    ਦਿੱਲੀ ਨੂੰ ਅੱਤਵਾਦੀ ਹਮਲਿਆਂ ਨਾਲ ਦਹਿਲਾਉਣ ਦੀ...

  • passengers roadways bus truck 5 people

    ਸੜਕ 'ਤੇ ਖੜ੍ਹੀ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • ਕਿਸਾਨਾਂ ਨੂੰ ਪਰਾਲੀ ਸਾਡ਼ਨ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਚੁੱਕ ਰਿਹੈ ‘ਹਾਰਡ ਸਟੈੱਪ’

MALWA News Punjabi(ਮਾਲਵਾ)

ਕਿਸਾਨਾਂ ਨੂੰ ਪਰਾਲੀ ਸਾਡ਼ਨ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਚੁੱਕ ਰਿਹੈ ‘ਹਾਰਡ ਸਟੈੱਪ’

  • Updated: 08 Oct, 2018 07:06 AM
Malwa
the district administration is taking the hard step
  • Share
    • Facebook
    • Tumblr
    • Linkedin
    • Twitter
  • Comment

ਮਾਨਸਾ, (ਜੱਸਲ)- ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਫਸਲ ਹਾਲੇ ਪੱਕਣ ’ਤੇ ਥੋਡ਼੍ਹਾ ਹੋਰ ਸਮਾਂ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ  ਹੁਕਮਾਂ ’ਤੇ ਕਿਸਾਨਾਂ ਨੂੰ ਪਰਾਲੀ ਸਾਡ਼ਨ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਹੋਰ ਤਾਂ ਹੋਰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਕਹਿ ਦਿੱਤਾ ਕਿ ਜਿਹਡ਼ੇ ਕਿਸਾਨ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਪਰਾਲੀ ਸਾਡ਼ਨਗੇ, ਉਹ ਪੰਚਾਇਤੀ ਚੋਣਾਂ ਨਹੀਂ ਲਡ਼ ਸਕਣਗੇ। 
ਇਸ ਵੇਲੇ ਜ਼ਿਲਾ ਪ੍ਰਸ਼ਾਸਨ ਵੱਲੋਂ ਪਰਾਲੀ ਸਾਡ਼ਨ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਾਡ਼ਨ ਤੋਂ ਪੈਦਾ ਹੁੰਦੀ ਗੰਭੀਰ ਸਮੱਸਿਆ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਬਦਲਵਾਂ ਹੱਲ ਨਾ ਕੱਢਣ ’ਤੇ ਕਿਸਾਨਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ 
ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਖੇਤਰ ’ਚ ਮੋਹਰੀ ਮਾਨਸਾ ਜ਼ਿਲਾ ਪਰਾਲੀ ਨੂੰ ਨਾ ਸਡ਼ਨ ਮੋਹਰੀ ਭੂਮਿਕਾ ਨਿਭਾਵੇ ਤਾਂ ਕਿ ਸਮੁੱਚਾ ਵਾਤਾਵਰਣ ਜ਼ਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ  ਪਰਾਲੀ ਨੂੰ ਸਾਡ਼ਨ ਤੋਂ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਪਰ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਨੂੰ ਸਾਡ਼ਨ ਲਈ ਰੋਕਣ ਤੋਂ ਪਹਿਲਾਂ ਇਸ ਮਸਲੇ ਦਾ ਬਦਲਵਾਂ ਹੱਲ ਕਿਉਂ ਨਹੀਂ ਕੱਢਿਆ। ਇਸ ਲਈ ਗੁੱਸੇ ’ਚ ਆ ਕੇ ਕਿਸਾਨ ਸੰਘਰਸ਼ ਦੇ ਰਾਹ ਪੈਣ ਲਈ ਤਿਆਰ-ਬਰ-ਤਿਆਰ ਬੈਠੇ ਹਨ।  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਸਲਾ ਹੱਲ ਨਾ ਹੋਣ ’ਤੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਥੇਬੰਦੀ ਵੱਲੋਂ 13 ਅਕਤੂਬਰ ਨੂੰ ਪੰਜਾਬ ਪੱਧਰ ਦਾ ਬਰਨਾਲਾ ਵਿਖੇ ਕਿਸਾਨਾਂ ਦਾ ਇਕੱਠ ਕੀਤਾ ਜਾ ਰਿਹਾ ਹੈ। 
ਮੁਹਿੰਮ ਨੂੰ ਸਫਲਤ ਬਣਾਉਣ ਲਈ ਜ਼ਿਲਾ ਅਧਿਕਾਰੀਆਂ ਤੇ ਐੱਨ. ਜੀ. ਓਜ਼ ਦੀਅਾਂ ਸੱਦੀਆਂ ਮੀਟਿੰਗਾਂ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਰਾਲੀ ਸਾਡ਼ਨ ਵਿਰੁੱਧ ਮੁਹਿੰਮ ਤਹਿਤ ਮਾਨਸਾ ਜ਼ਿਲੇ ਅੰਦਰ ਝੋਨੇ ਦੇ ਖ਼ਰੀਦ ਪ੍ਰਬੰਧਾਂ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਕੁਦਰਤੀ ਨਿਬੇਡ਼ੇ ਲਈ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਮਾਨਸਾ ਵਿਖੇ ਲੰਘੇ ਦਿਨ ਲੋਕਾਂ ਨੂੰ ਪਰਾਲੀ ਦੇ ਸਾਡ਼ਨ ਨਾਲ ਹੋਣ ਬਾਰੇ ਮਾਡ਼ੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਆਏ ਸਨ। ਉਨ੍ਹਾਂ ਜ਼ਿਲਾ ਮਾਨਸਾ ਦੇ ਸਮੂਹ ਜ਼ਿਲਾ ਅਧਿਕਾਰੀਆਂ ਤੇ ਆਡ਼੍ਹਤੀਆਂ, ਸ਼ੈਲਰ ਮਾਲਕ, ਐੱਨ. ਜੀ. ਓਜ਼ ਨਾਲ 2 ਵੱਖ-ਵੱਖ ਹੰਗਾਮੀ ਮੀਟਿੰਗਾਂ ਕੀਤੀਆਂ ਤੇ ਮਾਨਸਾ ਵਾਸੀਆਂ ਤੋਂ ਪੂਰੀ ਉਮੀਦ ਰੱਖੀ ਕਿ ਉਹ ਪਰਾਲੀ ਨਾ ਸਾਡ਼ਨ ਸਬੰਧੀ ਮੁਹਿੰਮ ’ਚ ਵੀ ਮੋਹਰੀ ਭੂਮਿਕਾ ਨਿਭਾਅ  ਕੇ ਵਾਤਵਰਣ ਨੂੰ ਪਲੀਤ ਹੋਣ ਬਚਾਉਣ ਲਈ ਅੱਗੇ ਆਉਣਗੇ। 
ਜ਼ਿਲਾ ਪ੍ਰਸ਼ਾਸਨ ਦੀ ਕੀ ਹੋਵੇਗੀ ਭੂਮਿਕਾ 
ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਲੰਘੇ ਵਰ੍ਹੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੇ 3 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਇਸ ਬਾਰੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੇਰਵਾ ਇਕੱਤਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਿਸਾਨਾਂ ਨੂੰ ਅੱਗੇ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਸੁਝਾਅ ਦੇ ਕੇ ਜਾਗਰੂਕ ਕੀਤਾ ਜਾਵੇਗਾ। ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰਿਮੋਟ ਸੈਂਸਿੰਗ ਰਾਹੀਂ ਅੱਗ ਲੱਗਣ ਵਾਲੇ ਖੇਤਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾਵੇਗੀ ਅਤੇ ਜ਼ਿਲੇ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਰੋਜ਼ਾਨਾ ਦੇ ਆਧਾਰ ’ਤੇ ਰਿਪੋਰਟ ਭੇਜੀ ਜਾਵੇਗੀ, ਜਿਸ ’ਤੇ ਕਾਰਵਾਈ ਕਰਦਿਆਂ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਣਗੇ। ਉਨ੍ਹਾਂ ਦੱਸਿਆ ਕਿ 2 ਏਕਡ਼ ਤੱਕ ਅੱਗ ਲਾਉਣ ਲਈ 2500 ਰੁਪਏ, 2 ਤੋਂ 5 ਏਕਡ਼ ਲਈ 5 ਹਜ਼ਾਰ ਰੁਪਏ ਅਤੇ 5 ਤੋਂ ਵੱਧ ਏਕਡ਼ ’ਤੇ 15 ਹਜ਼ਾਰ ਰੁਪਏ ਚਲਾਨ ਦੀ ਵਿਵਸਥਾ ਰੱਖੀ  ਗਈ ਹੈ। ਇਸ ਦੇ ਨਾਲ ਜ਼ਿਲਾ ਵਾਸੀਆਂ ਨੂੰ ਪਰਾਲੀ ਨਾ ਸਾਡ਼ਨ ਸਬੰਧੀ ਜਾਗਰੂਕ ਕਰਨ ਬਾਰੇ ਪਿੰਡਾਂ ਅਤੇ ਸਕੂਲਾਂ ’ਚ ਨੁੱਕਡ਼ ਨਾਟਕਾਂ ਅਤੇ ਸੈਮੀਨਾਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤੇ ਸਮੇਂ-ਸਮੇ ’ਤੇ ਧਾਰਮਕ ਅਸਥਾਨਾਂ ਤੋਂ ਅਨਾਊਂਸਮੈਂਟ ਕਰਵਾਈ ਜਾਵੇਗੀ। 

  • ਕਿਸਾਨਾਂ
  • ਹਾਰਡ ਸਟੈੱਪ
  • administration

ਪਹਿਲੀ ਪਤਨੀ ਦੇ ਹੁੰਦਿਅਾਂ ਧੋਖੇ ਨਾਲ ਦੂਜਾ ਵਿਆਹ ਕਰਵਾਇਆ

NEXT STORY

Stories You May Like

  • milk prices set to rise again farmers concerns increased
    ਫਿਰ ਵਧਣ ਲਈ ਤਿਆਰ ਦੁੱਧ ਦੀਆਂ ਕੀਮਤਾਂ, ਇਸ ਕਾਰਨ ਵਧੀ ਕਿਸਾਨਾਂ ਦੀ ਚਿੰਤਾ
  • stock of seeds for kharif crops  challenge is to deliver them to farmers on time
    ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ
  • government employees holidays rules changes
    ਸਰਕਾਰੀ ਮੁਲਾਜ਼ਮਾਂ ਲਈ ਬਦਲ ਗਏ ਛੁੱਟੀਆਂ ਦੇ ਨਿਯਮ ! ਬਿਹਾਰ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
  • chandigarh administration gets new secretary
    ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ
  • municipal administration surrounded by street light tenders
    ਸਟਰੀਟ ਲਾਈਟ ਟੈਂਡਰਾਂ ਨੂੰ ਲੈ ਕੇ ਘਿਰਿਆ ਨਿਗਮ ਪ੍ਰਸ਼ਾਸਨ, ਵਧੀ ਅਧਿਕਾਰੀਆਂ ਦੀ ਚਿੰਤਾ
  • rbi 57 year old bank changes made in the scheme
    RBI  ਨੇ 57 ਸਾਲ ਪੁਰਾਣੀ ਬੈਂਕ ਸਕੀਮ 'ਚ ਕੀਤੇ ਬਦਲਾਅ, ਛੋਟੇ ਕਾਰੋਬਾਰਾਂ ਤੇ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
  • gurdaspur theft news
    ਕਰਜ਼ਾ ਚੁੱਕ ਕੇ ਖੋਲ੍ਹੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਸ਼ਟਰ ਭੰਨ੍ਹ ਚੁੱਕ ਕੇ ਲੈ ਗਏ ਸਾਮਾਨ
  • thieves steal copper and oil from transformers of two farmers
    ਚੋਰਾਂ ਨੇ ਦੋ ਕਿਸਾਨਾਂ ਦੇ ਟ੍ਰਾਂਸਫਾਰਮਰਾਂ ਤੋਂ ਤਾਂਬਾ ਤੇ ਤੇਲ ਕੀਤਾ ਚੋਰੀ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
  • deadbody of unidentified person found near doaba chowk
    ਦੋਆਬਾ ਚੌਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • thief  s revelation  rs 3500 cash is given in exchange for stolen motorcycle
    ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
  • congress bhavan becomes arena for   name plate war
    ਕਾਂਗਰਸ ਭਵਨ ਬਣਿਆ 'ਨੇਮ ਪਲੇਟ ਜੰਗ' ਦਾ ਅਖਾੜਾ, ਕਮਰੇ 'ਤੇ ਕਬਜ਼ੇ ਦੀ ਜੰਗ ਫਿਰ...
  • boy murdered deadbody thrown into canal in jalandhar
    ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
Trending
Ek Nazar
6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • rain in ludhiana
      ਮੀਂਹ 'ਚ ਰੁੜ ਗਈ ਲੁਧਿਆਣਾ ਦੀ ਸੜਕ! ਲੋਕ ਪ੍ਰੇਸ਼ਾਨ
    • husband and wife bathinda police
      ਸ਼ੱਕ ਨੇ ਉਜਾੜ 'ਤਾ ਘਰ, ਬਠਿੰਡਾ 'ਚ ਪਤੀ ਨੇ ਪਿੰਡ ਵਿਚਾਲੇ ਪਤਨੀ ਨੂੰ ਮਾਰੀਆਂ...
    • punjab congress appointment
      ਡਾ. ਇਮੈਨੂਅਲ ਨਾਹਰ ਪੰਜਾਬ ਕਾਂਗਰਸ ਘੱਟ ਗਿਣਤੀਆਂ ਵਿਭਾਗ ਦੇ ਚੇਅਰਮੈਨ ਨਿਯੁਕਤ
    • yellow alert issued for heavy rain in many districts
      ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
    • drug addict arrested
      ਪੁਲਸ ਵੱਲੋਂ ਨਸ਼ੇ ਦੀ ਹਾਲਤ ਵਿਚ ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ...
    • pm modi in punjab
      ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ
    • public anger erupts over power crisis during scorching heat
      ਭਿਆਨਕ ਗਰਮੀ ਦੌਰਾਨ ਬਿਜਲੀ ਸੰਕਟ 'ਤੇ ਫੁੱਟਿਆ ਲੋਕਾਂ ਦਾ ਗੁੱਸਾ, ਭਾਜਪਾ ਵੱਲੋਂ...
    • motorcyclist dies after being hit by car
      ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
    • important news for 10th 12th class students
      10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ...
    • big news regarding da and arrears of 8 lakh employees of punjab
      ਪੰਜਾਬ ਦੇ 8 ਲੱਖ ਮੁਲਾਜ਼ਮਾਂ ਦੇ DA ਅਤੇ ਏਰੀਅਰ ਨੂੰ ਲੈ ਕੇ ਵੱਡੀ ਖ਼ਬਰ, ਅੱਜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +