ਬਠਿੰਡਾ, (ਆਜ਼ਾਦ)- ਜ਼ਿਲੇ ’ਚ ਅੰਗਰੇਜ਼ੀ ਮੀਡੀਅਮ ਦੇ ਪ੍ਰਾਈਵੇਟ ਸਕੂਲ ਜੋ ਆਧੁਨਿਕ ਸਿੱਖਿਆ ਦੇਣ ਦਾ ਦਾਅਵਾ ਕਰਦੇ ਹਨ ਪਰ ਇਨ੍ਹਾਂ ਦਾ ਦਾਅਵੇ ਹੁਣ ਖੋਖਲੇ ਸਾਬਿਤ ਹੋ ਰਹੇ ਹਨ ਕਿਉਂਕਿ ਇਨ੍ਹਾਂ ਦਾ ਉਦੇਸ਼ ਹੁਣ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣਾ ਨਹੀਂ , ਸਗੋਂ ਮੋਟੀ ਕਮਾਈ ਕਰਨਾ ਰਹਿ ਗਿਆ ਹੈ। ਇਹ ਹੀ ਕਾਰਨ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣ ਲਈ ਇਹ ਸਕੂਲ ਰੋਜ਼ ਨਵੀਆਂ-ਨਵੀਆਂ ਸਕੀਮਾਂ ਕੱਢਦੇ ਰਹਿੰਦੇ ਹਨ। ਅੱਜ ਇਸ ਦਾ ਨਤੀਜਾ ਹੈ ਕਿ ਇਹ ਸਕੂਲ ਫੀਸ ਦੇ ਇਲਾਵਾ ਕਦੇ ਸੰਸਕ੍ਰਿਤੀ ਪ੍ਰੋਗਰਾਮ ਦੇ ਨਾਂ ’ਤੇ ਤਾਂ ਕਦੇ ਫੈਸਟੀਵਲ ਦੇ ਬਹਾਨੇ ਮਾਪਿਆਂ ਤੋਂ ਪੈਸਾ ਵਸੂਲਦੇ ਰਹਿੰਦੇ ਹਨ। ਇਨ੍ਹਾਂ ਵੱਖ-ਵੱਖ ਆਯੋਜਨਾਂ ਤੋਂ ਬੱਚਿਆਂ ਦੇ ਮਾਪੇ ਜ਼ਿਆਦਾ ਆਰਥਕ ਬੋਝ ਨਾਲ ਪ੍ਰੇਸ਼ਾਨ ਹੋ ਰਹੇ ਹਨ ਪਰ ਕੋਈ ਬਦਲ ਨਾ ਹੋਣ ਕਾਰਨ ਉਹ ਬੱਚਿਅਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪਡ਼੍ਹਾਉਣ ਲਈ ਮਜਬੂਰ ਹਨ। ਗੌਰਤਲਬ ਹੈ ਕਿ ਇਹ ਪ੍ਰਾਈਵੇਟ ਸਕੂਲ ਹਰ ਸਾਲ ਫੀਸ ’ਚ ਤਾਂ ਵਾਧਾ ਕਰਦੇ ਰਹਿੰਦੇ ਹਨ, ਨਾਲ ਹੀ ਤੈਅਸ਼ੁਦਾ ਦੁਕਾਨਾਂ ਤੋਂ ਕਿਤਾਬਾਂ ਖਰੀਦਣ ਨੂੰ ਮਜਬੂਰ ਕਰਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਸਕੂਲਾਂ ’ਚ ਹੁਣ ਪ੍ਰਤੀਯੋਗੀਆਂ ਅਤੇ ਫੇਅਰ ਦਾ ਚਲਨ ਵਧਾਇਆ ਜਾ ਰਿਹਾ ਹੈ, ਜਿਸ ਨਾਲ ਸਮੇਂ-ਸਮੇਂ ਤੇ ਇਕ ਤੋਂ ਡੇਢ ਹਜ਼ਾਰ ਰੁਪਏ ਖਰਚ ਹੋਣਾ ਆਮ ਗੱਲ ਹੈ। ਕਿਤਾਬਾਂ, ਕਾਪੀਅਾਂ ਤੇ ਸਕੂਲ ਡਰੈੱਸ ਦੇ ਇਲਾਵਾ ਸਕੂਲਾਂ ਨੇ ਪ੍ਰਤੀਯੋਗਤਾਵਾਂ ਨੂੰ ਵੀ ਕਮਾਈ ਦਾ ਜ਼ਰੀਆ ਬਣਾ ਲਿਆ ਹੈ, ਜਿਸ ਵਿਚ ਐਂਟਰੀ ਫੀਸ ਤੋਂ ਲੈ ਕੇ ਬੱਚੇ ਨੂੰ ਤਿਆਰ ਕਰਨ ਤੱਕ ਦਾ ਖਰਚ ਝੱਲਣਾ ਪੈਂਦਾ ਹੈ। ਮਾਪਿਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਹਿਰ ਸਥਿਤ ਇਕ ਸਕੂਲ ਵਿਚ ਫੂਡ ਫੈਸਟੀਵਲ ਪ੍ਰਤੀਯੋਗਿਤਾ ਦਾ ਆਯੋਜਨ ਹੋਇਆ। ਉਨ੍ਹਾਂ ਦੇ ਦੋ ਬੱਚੇ ਉਸ ਸਕੂਲ ’ਚ ਪਡ਼੍ਹਦੇ ਹਨ, ਇਸ ਲਈ 500 ਰੁਪਏ ਐਂਟਰੀ ਫੀਸ ਦੇ ਹਿਸਾਬ ਨਾਲ ਉਨ੍ਹਾ ਨੂੰ 1000 ਰੁਪਏ ਦੇਣੇ ਪਏ। ਫੀਸ ਵਸੂਲਣ ਲਈ ਬੱਚਿਆਂ ਨੂੰ ਇਕ ਦਿਨ ਪਹਿਲੇ ਹੀ ਕਹਿ ਦਿੱਤਾ ਜਾਂਦਾ ਹੈ। ਹਾਲਾਂਕਿ ਸੀ. ਬੀ. ਐੱਸ. ਈ. ਦਾ ਸਖਤ ਨਿਰਦੇਸ਼ ਹੈ ਕਿ ਸਕੂਲ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਪੈਸਾ ਲਈ ਲੈ ਸਕਦੇ ਪਰ ਇਸਦੇ ਬਾਵਜੂਦ ਪ੍ਰਾਈਵੇਟ ਸਕੂਲ ਆਪਣੀ ਮਨਮਾਨੀ ਤੋਂ ਬਾਜ਼ ਨਹੀਂ ਆ ਰਹੇ ਹਨ।
ਇਨਡੋਰ ਅਤੇ ਆਊਟਡੋਰ ਕੰਪੀਟੀਸ਼ਨ
ਸਕੂਲ ਵਿਚ ਪ੍ਰਤੀਯੋਗਿਤਾ ਜਾਂ ਕਿਸੇ ਫੇਅਰ ਦਾ ਆਯੋਜਨ ਕੀਤਾ ਜਾਂਦਾ ਹੈ, ਚੁਣੇ ਅਤੇ ਇੱਛੁਕ ਬੱਚਿਆਂ ਕੋਲੋਂ 500 ਤੋਂ 800 ਰੁਪਏ ਤੱਕ ਐਂਟਰੀ ਫੀਸ ਦੇ ਰੂਪ ਵਿਚ ਵਸੂਲਿਆ ਜਾਂਦਾ ਹੈ।
ਡਰੈੱਸ ’ਤੇ ਖਰਚ
ਪ੍ਰਾਈਵੇਟ ਸਕੂਲ ਦੇ ਬੱਚਿਆਂ ਦੇ ਮਾਪੇ ਦੱਸਦੇ ਹਨ ਕਿ ਪ੍ਰਤੀਯੋਗਿਤਾ ਵਿਚ ਬੱਚਿਆਂ ਦੀ ਭੂਮਿਕਾ ਦੇ ਅਨੁਸਾਰ ਉਸਦਾ ਮੇਕਅਪ ਵੀ ਉਨ੍ਹਾਂ ਨੂੰ ਹੀ ਕਰਨਾ ਪੈਂਦਾ ਹੈ। ਮੇਕਅਪ, ਡਰੈੱਸ ਐਂਟਰੀ ਫੀਸ ਆਦਿ ਦਾ ਕੁਲ ਮਿਲਾ ਕੇ 1500 ਤੋਂ 2000 ਹਜ਼ਾਰ ਰੁਪਏ ਤੱਕ ਦਾ ਖਰਚ ਆ ਜਾਂਦਾ ਹੈ।
ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫੀ ਦਾ
ਲਿਆ ਜਾਂਦਾ ਖਰਚ
ਇਨ੍ਹਾਂ ਪ੍ਰਾਈਵੇਟ ਸਕੂਲਾਂ ਵੱਲੋਂ ਕੋਈ ਵੀ ਛੋਟਾ ਜਾਂ ਵੱਡਾ ਪ੍ਰੋਗਰਾਮ ਹੁੰਦਾ ਹੈ। ਉਸਦਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਜ਼ਰੂਰ ਕਰਵਾਇਆ ਜਾਂਦਾ ਹੈ। ਇਸਦਾ ਵੀ ਖਰਚ ਬੱਚਿਆਂ ਦੇ ਮਾਪਿਆਂ ਨੂੰ ਵੀ ਝੱਲਣਾ ਪੈਂਦਾ ਹੈ। ਇਕ ਪ੍ਰਾਈਵੇਟ ਸਕੂਲ ਵਿਚ ਆਪਣੇ ਬੱਚਿਆਂ ਨੂੰ ਪਡ਼੍ਹਾਅ ਰਹੇ ਮਾਪਿਆਂ ਨੇ ਕਿਹਾ ਕਿ ਇਕ ਫੋਟੋ ਦਾ ਖਰਚ 100 ਰੁਪਏ ਰੱਖਿਆ ਜਾਂਦਾ ਹੈ, ਜਿਸਦਾ ਸਾਰੇ ਬੱਚਿਆਂ ਨੂੰ ਲੈਣਾ ਜ਼ਰੂਰੀ ਹੁੰਦਾ ਹੈ।
ਗਰੀਬ ਮਾਪਿਆਂ ਦੇ ਬੱਚੇ ਛੱਡ ਰਹੇ ਹਨ ਸਕੂਲ
ਵਧਦੀਅਾਂ ਸਕੂਲ ਫੀਸਾਂ ਕਾਰਨ ਗਰੀਬ ਮਾਪਿਅਾਂ ਦੇ ਬੱਚੇ ਪ੍ਰਾਈਵੇਟ ਸਕੂਲ ਛੱਡ ਰਹੇ ਹਨ ਕਿਉਂਕਿ ਮਾਪੇ ਪਡ਼੍ਹਾਈ ਦਾ ਖਰਚ ਚੁੱਕਣ ਵਿਚ ਅਸਮਰੱਥ ਹਨ। ਰਾਸ਼ਟਰੀ ਬਾਲ ਅਧਿਕਾਰ ਸੰਭਾਲ ਦੀ ਰਿਪੋਰਟ ਅਨੁਸਾਰ ਪ੍ਰਾਈਵੇਟ ਸਕੂਲ ਦੇ ਪਾਠਕ੍ਰਮ ਦੀਆਂ ਜ਼ਿਆਦਾ ਗਤੀਵਿਧੀਆਂ ਅਤੇ ਸਿੱਖਿਆ ਦੇ ਖਰਚੇ ਨਾ ਝੱਲਣ ਕਾਫੀ ਬੱਚੇ ਪਡ਼੍ਹਾਈ ਛੱਡ ਦਿੰਦੇ ਹਨ।
ਲਡ਼ਾਈ-ਝਗਡ਼ੇ ਤੇ ਵੱਖ-ਵੱਖ ਹਾਦਸਿਆਂ ’ਚ 6 ਜ਼ਖਮੀ
NEXT STORY