ਮੋਗਾ, (ਅਾਜ਼ਾਦ)- ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਕਪੂਰੇ ਨਿਵਾਸੀ ਬਜ਼ੁਰਗ ਜਸਵੀਰ ਸਿੰਘ (64) ਵੱਲੋਂ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਰਘੁਵਿੰਦਰ ਪ੍ਰਸਾਦ ਵੱਲੋਂ ਮ੍ਰਿਤਕ ਦੇ ਬੇਟੇ ਰਾਜਪਾਲ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਰਾਜਪਾਲ ਸਿੰਘ ਨੇ ਪੁਲਸ ਨੂੰ ਕਿਹਾ ਕਿ ਉਸ ਦਾ ਪਿਤਾ ਖੇਤੀਬਾਡ਼ੀ ਦਾ ਕੰਮ ਕਰਦਾ ਸੀ। ਸ਼ੁੂਗਰ ਤੇ ਕੁੱਝ ਹੋਰ ਬੀਮਾਰੀਆਂ ਨੂੰ ਲੈ ਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਬੀਤੇ ਦਿਨ ਉਸ ਨੇ ਘਰ ਦੇ ਨਾਲ ਲੱਗਦੀ ਜਗ੍ਹਾ ’ਚ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦਾ ਸਾਨੂੰ ਪਤਾ ਲੱਗਣ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਦੋ ਬੱਚਿਆਂ ’ਚ ਬੇਟੀ ਵਿਦੇਸ਼ ਰਹਿੰਦੀ ਹੈ, ਜਦਕਿ ਉਸ ਦਾ ਬੇਟਾ ਇਕ ਪ੍ਰਾਈਵੇਟ ਫੈਕਟਰੀ ’ਚ ਕੰਮ ਕਰਦਾ ਹੈ। ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਸਾਂਝਾ ਅਧਿਆਪਕ ਮੋਰਚਾ ਨੇ ਫੂਕੇ ਪੰਜਾਬ ਸਰਕਾਰ ਦੇ ਪੁਤਲੇ
NEXT STORY