ਸੰਗਰੂਰ, (ਬੇਦੀ, ਜ.ਬ.)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹਡ਼ਤਾਲ ਅੱਜ ਦੂਸਰੇ ਦਿਨ ’ਚ ਦਾਖਲ ਹੋ ਗਈ। ਹਡ਼ਤਾਲ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਰਿਟਾਇਰਮੈਂਟ ’ਤੇ 5 ਲੱਖ ਰੁਪਏ ਗ੍ਰੈਚੂਟੀ ਅਤੇ ਪੈਨਸ਼ਨ ਦੀ ਸਹੂਲਤ ਮਿਲੇ, ਸਵੈ ਇੱਛਾ ਰਿਟਾਇਰਮੈਂਟ ’ਤੇ ਪੂਰੀ ਗ੍ਰੈਚੂਟੀ ਪੈਨਸ਼ਨ ਅਤੇ ਇਕ ਬੱਚੇ ਨੂੰ ਨੌਕਰੀ, 12-24-36 ਸਾਲਾਂ ਦਾ ਸਕੇਲ ਵੱਖਰਾ ਮਿਲੇ, ਬਦਲੀ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਬੱਚਿਆਂ ਦਾ ਸਕੂਲੀ ਫੰਡ ਲਾਗੂ ਹੋਣਾ ਚਾਹੀਦਾ ਹੈ, 7ਵੇਂ ਪੇ-ਕਮਿਸ਼ਨ ਦੀ ਸਾਰੀ ਰਿਪੋਰਟ ਲਾਗੁੂ ਕੀਤੀ ਜਾਵੇ, ਮੁਲਾਜ਼ਮਾਂ ਨੂੰ ਵਾਧੂ ਕਾਰਜ ਭਾਰ ਦੇਣ ’ਤੇ ਉਸ ਦਾ ਮਿਹਨਤਾਨਾ ਮਿਲੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਵੀਜ਼ਨ ਸੈਕਟਰੀ ਸਤਨਾਮ ਜਵੰਧਾ, ਹਰਿੰਦਰਜੀਤ ਸਿੰਘ ਛਾਜਲੀ, ਗੁਰਚਰਨ ਸਿੰਘ ਡਵੀਜ਼ਨ ਖਜ਼ਾਨਚੀ, ਭਿੰਦਰ ਸਿੰਘ ਗੁਆਰਾ, ਸਰਬਜੀਤ ਸਿੰਘ, ਇਕਬਾਲ ਦਿਡ਼੍ਹਬਾ, ਅਜਮੇਰ ਮਾਲੇਰਕੋਟਲਾ, ਭਗਵਾਨ ਸਿੰਘ ਝਾਡ਼ੋਂ, ਪਰਮਜੀਤ ਸਿੰਘ, ਗੁਰਮੇਲ ਸਿੰਘ ਚੀਮਾ ਸਮੇਤ ਸਾਰੇ ਵਰਕਰਾਂ ਨੇ ਆਪਣੇ ਭਾਸ਼ਣਾਂ ਰਾਹੀਂ ਸਰਕਾਰ ਨੂੰ ਕੋਸਿਆ ਅਤੇ ਅਣਮਿੱਥੇ ਸਮੇਂ ਦੀ ਹਡ਼ਤਾਲ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਮਾਲ ਗੱਡੀ ਹੇਠਾਂ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
NEXT STORY