ਨਾਭਾ (ਰਾਹੁਲ)- ਪੰਜਾਬ 'ਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਟਿਆਲਾ 'ਚ ਵੱਡੀ ਲੁੱਟ ਹੋਈ ਹੈ। ਬੀਤੀ ਰਾਤ ਅਛਰੂ ਰਾਮ ਕਰਿਆਨੇ ਦੀ ਦੁਕਾਨ ਬੰਦ ਕਰਕੇ ਆਪਣੀ ਮਾਤਾ ਨਾਲ ਜਦੋਂ ਘਰ ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨ ਦੇ ਮਾਲਕ ਦੀ ਐਕਟਿਵਾ 'ਚ ਮੋਟਰਸਾਈਕਲ ਮਾਰਿਆ। ਦੁਕਾਨ ਦਾ ਮਾਲਕ ਅਤੇ ਉਸਦੀ ਮਾਤਾ ਜ਼ਮੀਨ ਤੇ ਡਿੱਗ ਪਏ ਤਾਂ ਲੁਟੇਰੇ ਐਕਟਿਵਾ ਖੋਹ ਕੇ ਰਫ਼ੂ ਚੱਕਰ ਹੋ ਗਏ। ਅਛਰੂ ਰਾਮ ਵੱਲੋਂ ਭੱਜ ਕੇ ਐਕਟਿਵਾ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਵੱਲੋਂ ਉਸਦੇ ਸਿਰ ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਐਕਟਿਵਾ ਦੇ 'ਚ 2 ਲੱਖ ਰੁਪਏ ਦੀ ਰਾਸ਼ੀ ਵੀ ਸੀ, ਲੁਟੇਰੇ ਐਕਟਿਵਾ ਦੇ ਨਾਲ-ਨਾਲ ਦੋ ਲੱਖ ਰੁਪਏ ਵੀ ਲੁੱਟ ਕੇ ਨਾਲ ਲੈ ਗਏ। ਪੀੜਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਅਤੇ ਜੋ ਪੀੜਤ ਆਪਣੀ ਐਕਟਿਵਾ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਪੁਲਸ ਵੱਲੋਂ ਇਸ ਲੁੱਟ ਖੋਹ ਦੀ ਵਾਰਦਾਤ ਦੀ ਡੂੰਗਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਕਟੜਾ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਸੰਚਾਲਨ ਸ਼ੁਰੂ
ਇਸ ਮੌਕੇ ਪੀੜਤ ਅਛਰੂ ਰਾਮ ਅਤੇ ਉਸ ਦੀ ਮਾਤਾ ਦਰਸ਼ਨਾ ਦੇਵੀ ਨੇ ਕਿਹਾ ਕਿ ਮੇਰੀ ਕਰਿਆਨੇ ਅਤੇ ਹੋਲ ਸੇਲ ਦੀ ਦੁਕਾਨ ਹੈ । ਮੈਂ ਦੋ ਲੱਖ ਦੀ ਗੁਰਾਹੀ ਇਕੱਠੀ ਕਰਕੇ ਆਪਣੀ ਐਕਟਿਵੇ ਵਿੱਚ ਪਾ ਲਈ ਅਤੇ ਜਦੋਂ ਦੇਰ ਰਾਤ ਮੈਂ ਦੁਕਾਨ ਬੰਦ ਕਰਕੇ ਆਪਣੀ ਮਾਤਾ ਨਾਲ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਮੇਰੀ ਐਕਟਿਵਾ ਵਿੱਚ ਮੋਟਰਸਾਈਕਲ ਮਾਰਿਆ ਅਸੀਂ ਜ਼ਮੀਨ 'ਤੇ ਡਿੱਗ ਗਏ ਅਤੇ ਉਹ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਜਦੋਂ ਮੈਂ ਐਕਟਿਵਾ ਨੂੰ ਖੋਹਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਨ੍ਹਾਂ ਮੇਰੇ ਸਿਰ 'ਤੇ ਵਾਰ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ । ਪੀੜਤ ਨੇ ਕਿਹਾ ਮੈਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਕਿਸੇ ਨਾਲ ਹੋਰ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ
ਇਸ ਮੌਕੇ ਜਾਂਚ ਅਧਿਕਾਰੀ ਚੈਨਸੁੱਖ ਸਿੰਘ ਨੇ ਕਿਹਾ ਜੋ ਇਹ ਰਾਤ ਦੀ ਘਟਨਾ ਹੈ। ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਪੀੜਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਅਸੀਂ ਬਿਆਨਾਂ ਦੇ ਆਧਾਰ 'ਤੇ ਸਖ਼ਤ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ :ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ CM ਮਾਨ ਨੇ ਟਵੀਟ ਕਰ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਗਮ ਆਪਣੀਆਂ ਸਾਰੀਆਂ ਇਮਾਰਤਾਂ ’ਚ ਲਾਏਗਾ ਸੋਲਰ ਪੈਨਲ, ਹਾਊਸ ’ਚ ਆਵੇਗਾ ਮਤਾ
NEXT STORY