ਬਾਘਾਪੁਰਾਣਾ,(ਚਟਾਨੀ)- ਭਾਰਤ ਦੀ ਸਵੱਛਤਾ ਦੀ ਚੁਫੇਰਿਓਂ ਪਰਖ ਕਰਨ ਲਈ ‘ਸਵੱਛ ਭਾਰਤ’ ਮਿਸ਼ਨ ਤਹਿਤ ਸਰਵੇਖਣ ਆਰੰਭ ਹੋ ਗਿਆ ਹੈ। ਇਸੇ ਸਰਵੇਖਣ ਤਹਿਤ ਬਾਘਾਪੁਰਾਣਾ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਸਰਵੇਖਣ ਟੀਮਾਂ ਦੀਆਂ ਸ਼ਰਤਾਂ ’ਤੇ ਖਰਾ ਉਤਰਨ ਲਈ ਯਤਨ ਆਰੰਭੇ ਹਨ। ਅਜਿਹੇ ਹੀ ਯਤਨਾਂ ਤਹਿਤ ਜਿੱਥੇ ਨਗਰ ਕੌਂਸਲ ਦੇ ਸਫਾਈ ਕਾਮਿਆਂ ਦੀਆਂ ਟੀਮਾਂ ਨੇ ਸ਼ਹਿਰ ਦੇ ਕੋਨੇ-ਕੋਨੇ ’ਚ ਸਫਾਈ ਮੁਹਿੰਮ ਨੂੰ ਤੇਜ਼ ਕੀਤਾ ਹੈ, ਉਥੇ ਹੀ ਕੌਂਸਲ ਦੀ ਇਸੇ ਵਿੰਗ ਦੀ ਇੰਚਾਰਜ ਮੈਡਮ ਸੁਖਦੀਪ ਕੌਰ ਦੀ ਅਗਵਾਈ ਵਿਚ ਸ਼ਹਿਰ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਫਾਈ ਸਬੰਧੀ ਆਪਣੇ ਬਣਦੇ ਫਰਜ਼ ਵੀ ਨਿਭਾਉਣ। ਕੌਂਸਲ ਦੇ ਕਾਰਜ ਸਾਧਕ ਅਫਸਰ ਰਜਿੰਦਰ ਕਾਲਡ਼ਾ, ਪ੍ਰਧਾਨ ਅਨੂੰ ਮਿੱਤਲ, ਸੈਨੇਟਰੀ ਇੰਸਪੈਕਟਰ ਨੇ ਵੀ ਲੋਕਾਂ ਨੂੰ ਨੁੱਕਡ਼ ਮੀਟਿੰਗਾਂ ਰਾਹੀਂ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੀ ਸਫਾਈ ਦੀ ਜ਼ਿੰਮੇਵਾਰੀ ਖੁਦ ਵੀ ਸੰਭਾਲਣ। ਮੈਡਮ ਸੁਖਦੀਪ ਕੌਰ ਅਤੇ ਸੈਨੇਟਰੀ ਇੰਸਪੈਕਟਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੌਂਸਲ ਵੱਲੋਂ ਘਰ-ਘਰ ਵਿਚ ਰੱਖੇ ਕੂਡ਼ੇਦਾਨਾਂ ਵਿਚ ਹੀ ਘਰਾਂ ਅਤੇ ਦੁਕਾਨਾਂ ਦਾ ਕੂਡ਼ਾ ਸੁੱਟਣ।
ਪਾਬੰਦੀ ਦੇ ਬਾਵਜੂਦ ਧਡ਼ੱਲੇ ਨਾਲ ਵਿਕ ਰਹੀ ਹੈ ਚਾਈਨਾ ਡੋਰ
NEXT STORY