ਫਿਰੋਜ਼ਪੁਰ (ਚੋਪੜਾ) : ਮਹਾਸ਼ਿਵਰਾਤਰੀ ਦੇ ਤਿਓਹਾਰ ’ਤੇ ਫਿਰੋਜ਼ਪੁਰ ਦੇ 129 ਸਾਲ ਪੁਰਾਣੇ ਪ੍ਰਾਚੀਨ ਮੰਦਰ ਸ਼ਿਵਾਲਿਆ ’ਚ ਸਵੇਰੇ ਤੋਂ ਹੀ ਭਗਤ ਮੰਦਰਾਂ ’ਚ ਨਮਸਤਕ ਹੋ ਰਹੇ ਹਨ। ਫ਼ਿਰੋਜ਼ਪੁਰ ਵਿੱਚ ਕਾਵੜੀਆਂ ਦਾ ਫੁੱਲਾਂ ਦੀ ਵਰਖਾ, ਪਟਾਕਿਆਂ ਨਾਲ ਅਤੇ ਨੱਚ ਕੇ ਸਵਾਗਤ ਕੀਤਾ ਗਿਆ। ਜਿੱਥੇ ਅੱਜ ਪੂਰੇ ਦੇਸ਼ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਫਿਰੋਜ਼ਪੁਰ 'ਚ ਮਹਾ ਸ਼ਿਵਰਾਤਰੀ 'ਤੇ ਸਵੇਰ ਤੋਂ ਹੀ ਸ਼ਰਧਾਲੂ ਮੰਦਰਾਂ 'ਚ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰ ਰਹੇ ਹਨ।
ਇਹ ਵੀ ਪੜ੍ਹੋ : ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ
ਇਹੀ ਪੁਰਾਤਨ ਮੰਦਿਰ ਪਗੋਡਾ ਜੋ ਕਿ 129 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ, ਮੰਦਿਰ 'ਚ ਭਗਵਾਨ ਸ਼ਿਵ ਦੀ 90 ਫੁੱਟ ਵੱਡੀ ਮੂਰਤੀ ਸਥਾਪਿਤ ਕੀਤੀ ਗਈ ਹੈ ਅਤੇ ਸ਼ਰਧਾਲੂ ਮੰਦਿਰ 'ਚ ਭੋਲੇ ਨਾਥ ਦੇ ਜੈਕਾਰੇ ਲਗਾ ਰਹੇ ਹਨ। ਸਵੇਰੇ ਤੋਂ ਹੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਫਿਰੋਜ਼ਪੁਰ 'ਚ ਮਹਾਸ਼ਿਵਰਾਤਰੀ 'ਤੇ ਸਵੇਰ ਤੋਂ ਹੀ ਸ਼ਰਧਾਲੂ ਮੰਦਰਾਂ 'ਚ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਹਨ ਅਤੇ ਜਗ੍ਹਾ-ਜਗ੍ਹਾ ਲੰਗਰ ਵੀ ਲਗਾਏ ਜਾ ਰਹੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਨੇ ਕਾਵੜੀਆਂ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਮ ਬਮ ਭੋਲੇ ਦੇ ਭਜਨ ’ਤੇ ਸ਼ਹੀਦ ਊਧਮ ਸਿੰਘ ਚੌਕ ’ਚ ਇਕੱਠੇ ਹੋਏ ਕਾਵੜੀਆਂ ਅਤੇ ਸ਼ਿਵ ਭਗਤ ਖੂਬ ਨੱਚੇ ਅਤੇ ਖੂਬ ਹੋਲੀ ਵੀ ਖੇਡੀ। ਮਹਾਸ਼ਿਵਰਾਤਰੀ ਦੇ ਤਿਉਹਾਰ ਅਤੇ ਕਾਵੜੀਆਂ ਦੇ ਆਗਮਨ ਦੀ ਖੁਸ਼ੀ ਵਿੱਚ ਵੱਡੇ ਪੱਧਰ ’ਤੇ ਆਤਿਸ਼ਬਾਜੀ ਚਲਾਈ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਰਮਾਣੂ ਯੁੱਧ ਦੀ ਆਹਟ ਸੁਣ ਯੂਕ੍ਰੇਨ 'ਚ ਫਸੇ ਬੱਚਿਆਂ ਦੇ ਮਾਪਿਆਂ ਦਾ ਕਲੇਜਾ ਮੂੰਹ ਨੂੰ ਆਇਆ
NEXT STORY