ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਸ਼ਹਿਰ ਦੇ ਜਲਾਲਾਬਾਦ ਰੋਡ ਫਾਟਕ ਦੇ ਨੇਡ਼ੇ ਸਵੇਰੇ ਟਰੇਨ ਅੱਗੇ ਆ ਕੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੋਨਿਆਣਾ ਰੋਡ ਨਿਵਾਸੀ ਲਖਵਿੰਦਰ ਸਿੰਘ (44) ਜੋ ਕਿ ਮਾਨਸਿਕ ਤੌਰ ’ਤੇ ਕੁਝ ਪ੍ਰੇਸ਼ਾਨ ਰਹਿੰਦਾ ਸੀ। ਐਤਵਾਰ ਦੀ ਸਵੇਰ ਉਹ ਜਲਾਲਾਬਾਦ ਰੋਡ ’ਤੇ ਚੱਲਾ ਗਿਆ। ਸਵੇਰੇ ਕਰੀਬ 10 ਵਜੇ ਫਾਜ਼ਿਲਕਾ ਤੋਂ ਰੇਵਾਡ਼ੀ ਜਾਣ ਵਾਲੀ ਟਰੇਨ ਜਿਵੇਂ ਹੀ ਮੌਡ਼ ਵਾਲੇ ਫਾਟਕ ਤੋਂ ਅੱਗੇ ਆਈ ਤਾਂ ਉਸ ਨੇ ਭੱਜ ਕੇ ਉਸ ਅੱਗੇ ਆ ਕੇ ਛਾਲ ਮਾਰ ਦਿੱਤੀ । ਜਿਸ ਕਾਰਨ ਲਖਵਿੰਦਰ ਸਿੰਘ ਦੇ ਸਿਰ ’ਚ ਸੱਟ ਵੱਜੀ। ਉਸ ਨੂੰ ਪਹਿਲਾ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ। ਜਿਥੋਂ ਸਰਕਾਰੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਨੇ ਵੀ ਉਸ ਨੂੰ ਗੰਭੀਰ ਹਾਲਤ ਦੇ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ। ਇਲਾਜ ਦੌਰਾਨ ਸ਼ਾਮ 4 ਵਜੇ ਉਸ ਦੀ ਫਰੀਦਕੋਟ ’ਚ ਮੌਤ ਹੋ ਗਈ।
ਸ਼ੱਕੀ ਹਾਲਾਤ ’ਚ ਨਵ-ਵਿਅਾਹੁਤਾ ਨੇ ਘਰ ’ਚ ਲਿਆ ਫਾਹ
NEXT STORY