ਤਪਾ ਮੰਡੀ (ਸ਼ਾਮ, ਗਰਗ)- ਤਪਾ ਪੁਲਸ ਨੇ ਖੇਤਾਂ ’ਚੋਂ ਕੇਬਲਾਂ ਅਤੇ ਟਰਾਂਫਾਰਮਰਾਂ ਦੀ ਭੰਨ੍ਹ-ਤੋੜ ਕਰਨ ਵਾਲੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰ ਕੇ 17 ਕਿਲੋ ਤਾਂਬਾ ਅਤੇ ਵਾਰਦਾਤ ਸਮੇਂ ਵਰਤੇ ਗਏ ਸੰਦ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਗੁਰਬਿੰਦਰ ਸਿੰਘ ਨੇ ਥਾਣਾ ਤਪਾ ’ਚ ਸੱਦੀ ਭਰਵੀਂ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ, ਐੱਸ. ਪੀ. ਅਸ਼ੋਕ ਸ਼ਰਮਾ, ਐੱਸ.ਪੀ. ਰਾਜੇਸ਼ ਛਿੱਬਰ ਦੇ ਨਿਰਦੇਸ਼ਾਂ ’ਤੇ ਮੁਖਬਰ ਨੇ ਸੂਚਨਾ ਦਿੱਤੀ ਕਿ ਚੋਰਾਂ ਦਾ ਇਕ ਗਿਰੋਹ ਜੋ ਲੁੱਟਾਂ-ਖੋਹਾਂ ਅਤੇ ਖੇਤਾਂ ’ਚੋਂ ਕੇਬਲਾਂ ਵੱਢਣ ਦੀ ਯੋਜਨਾ ਬਣਾ ਰਹੇ ਹਨ ਨੂੰ ਤਾਜੋਕੇ ਰੋਡ ਸਥਿਤ ਦਾਣਾ ਮੰਡੀ ’ਚ ਬੈਠੇ ਹਨ। ਜਿਸ ’ਤੇ ਥਾਣਾ ਮੁਖੀ ਸਰੀਫ ਖਾਂ ਦੀ ਅਗਵਾਈ ’ਚ ਤਾਜੋ ਕੈਂਚੀਆਂ ਮੌਜੂਦ ਥਾਣੇਦਾਰ ਅਮਰਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਚੋਰਾਂ ਦੇ 6 ਮੈਂਬਰੀ ਗਿਰੋਹ ਨੂੰ ਮੌਕੇ ’ਤੇ ਦਬੋਚ ਲਿਆ।
ਇਨ੍ਹਾਂ ਕਾਬੂ ਚੋਰਾਂ ਦੀ ਪਛਾਣ ਗੁਰਪ੍ਰੀਤ ਸਿੰਘ, ਵਿੱਕੀ ਸਿੰਘ, ਮਨਪ੍ਰੀਤ ਸਿੰਘ, ਨੈਬ ਸਿੰਘ, ਜਸਵੰਤ ਸਿੰਘ ਅਤੇ ਵਕੀਲ ਰਾਮ ਵਾਸੀਆਨ ਬਾਜ਼ੀਗਰ ਬਸਤੀ ਤਪਾ ਦੱਸਿਆ। ਗੁਰਪ੍ਰੀਤ ਸਿੰਘ ਗੁਰੀ ਇਸ ਗਿਰੋਹ ਦਾ ਮੁਖੀ ਹੈ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਣ ਵਾਲੇ ਸੰਦ ਖਪਰਾ, ਗੰਡਾਸੇ ਅਤੇ ਡੰਡੇ ਆਦਿ ਬਰਾਮਦ ਹੋਏ ਹਨ। ਪੁਲਸ ਨੇ ਅੱਜ ਚੋਰਾਂ ਨੂੰ ਮਾਣਯੋਗ ਅਦਾਲਤ ਬਰਨਾਲਾ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ। ਰਿਮਾਂਡ ਦੌਰਾਨ ਉਕਤ ਚੋਰਾਂ ਨੇ ਮੰਨਿਆ ਕਿ ਉਨ੍ਹਾਂ ਤਪਾ, ਢਿੱਲਵਾਂ, ਘੁੰਨਸਾਂ, ਤਾਜੋਕੇ, ਮਹਿਤਾ ਆਦਿ ਖੇਤਾਂ ’ਚ ਰਾਤ ਸਮੇਂ ਕੇਬਲਾਂ ਨੂੰ ਵੱਢ ਲਿਆਉਂਦੇ ਸੀ ਅਤੇ ਉਨ੍ਹਾਂ ਨੂੰ ਅੱਗ ਲਾ ਕੇ ਤਾਂਬਾ ਕੱਢ ਕੇ ਨੇੜਲੇ ਮੰਡੀਆਂ ’ਚ ਵੇਚ ਕੇ ਨਸ਼ਾ ਪੱਤਾ ਕਰ ਲੈਂਦੇ ਸੀ। ਪੁਲਸ ਨੇ ਰਿਮਾਂਡ ਦੌਰਾਨ ਚੋਰਾਂ ਪਾਸੋਂ 50 ਮੀਟਰ ਕੇਬਲਾਂ ਦੇ ਟੋਟੇ ਅਤੇ 17 ਕਿਲੋ ਤਾਂਬਾ ਬਰਾਮਦ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ
ਤਪਾ ਪੁਲਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ, ਇਨ੍ਹਾਂ ਚੋਰਾਂ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਥਾਣਾ ਮੁਖੀ ਸਰੀਫ ਖਾਂ ਅਤੇ ਟੀਮ ਵੱਲੋਂ ਸਮਾਜ ਵਿਰੋਧੀ ਅਨਸਰਾਂ, ਨਸ਼ਾ ਸਮੱਗਲਰਾਂ ਅਤੇ ਸਦਰ ਬਾਜ਼ਾਰਤੇ ਅੰਦਰਲੇ ਬੱਸ ਸਟੈਂਡ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਰੱਖ ਕੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਮੁਹਿੰਮ ਦੀ ਇਲਾਕੇ ’ਚ ਖੂਬ ਪ੍ਰਸ਼ੰਸਾ ਹੋ ਰਹੀ ਹੈ।
ਇਸ ਮੌਕੇ ਚੌਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਥਾਣੇਦਾਰ ਅਮਰਜੀਤ ਸਿੰਘ, ਰੀਡਰ ਡੀ. ਐੱਸ. ਪੀ. ਮਲਕੀਤ ਸਿੰਘ, ਥਾਣੇਦਾਰ ਨਿਰਮਲ ਸਿੰਘ, ਮੁੱਖ ਮੁਨਸੀ ਦਵਿੰਦਰ ਸਿੰਘ, ਹੌਲਦਾਰ ਰਮਨਦੀਪ ਸਿੰਘ, ਜਗਦੀਪ ਸਿੰਘ, ਗੁਰਮੀਤ ਸਿੰਘ, ਅਰਸ਼ਦੀਪ ਸਿੰਘ, ਕਰਮਜੀਤ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾ ਤਲਾਕ ਦੇ ਦੋ ਵਿਆਹ ਹੋਣ 'ਤੇ ਕਿਸ ਪਤਨੀ ਨੂੰ ਮਿਲੇਗੀ ਨੌਕਰੀ? ਪੜ੍ਹੋ ਹਾਈ ਕੋਰਟ ਦਾ ਅਹਿਮ ਫ਼ੈਸਲਾ
NEXT STORY