ਪਟਨਾ : ਮੌਸਮ ਵਿਗਿਆਨ ਕੇਂਦਰ ਪਟਨਾ ਵੱਲੋਂ ਅੱਜ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ ਬਿਹਾਰ ਵਿੱਚ ਅੱਜ ਯਾਨੀ 23 ਤੋਂ 28 ਅਗਸਤ ਤੱਕ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਵਿਭਾਗ ਨੇ ਰਾਜ ਦੇ ਕਈ ਹਿੱਸਿਆਂ ਵਿੱਚ ਯੈਲੋ ਅਤੇ ਆਰੇਂਜ਼ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਪੜ੍ਹੋ ਇਹ ਵੀ - ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ
ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਦੱਖਣ-ਪੱਛਮ, ਦੱਖਣ-ਮੱਧ ਅਤੇ ਦੱਖਣ-ਪੂਰਬੀ ਬਿਹਾਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 24 ਤੋਂ 25 ਅਗਸਤ ਦੇ ਵਿਚਕਾਰ ਦੱਖਣ-ਪੱਛਮ ਅਤੇ ਦੱਖਣ-ਮੱਧ ਬਿਹਾਰ ਦੇ ਕਈ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ 23 ਤੋਂ 24 ਅਗਸਤ ਦੌਰਾਨ ਬਿਹਾਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ 25 ਤੋਂ 28 ਅਗਸਤ ਤੱਕ ਮੀਂਹ ਦੀ ਤੀਬਰਤਾ ਥੋੜ੍ਹੀ ਘੱਟ ਹੋਵੇਗੀ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ-ਤੂਫਾਨ ਦੀ ਸੰਭਾਵਨਾ ਹੋਵੇਗੀ।
ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਪੱਛਮੀ ਚੰਪਾਰਣ, ਗੋਪਾਲਗੰਜ, ਸਾਰਣ, ਪਟਨਾ, ਕੈਮੂਰ, ਰੋਹਤਾਸ, ਅਰਵਲ, ਜਹਾਨਾਬਾਦ, ਗਯਾ, ਨਾਲੰਦਾ, ਨਵਾਦਾ, ਭੋਜਪੁਰ, ਸਮਸਤੀਪੁਰ, ਬਕਸਰ, ਲਖੀਸਰਾਏ, ਸਿਵਾਨ ਅਤੇ ਹੋਰ ਜ਼ਿਲ੍ਹਿਆਂ 'ਚ ਯੈਲੋ ਅਤੇ ਆਰੇਂਜ਼ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਖੇਤਰਾਂ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਲਕੇ ਤੋਂ ਦਰਮਿਆਨੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਸਿਵਾਨ ਵਿੱਚ 92.6 ਮਿਲੀਮੀਟਰ, ਔਰੰਗਾਬਾਦ ਵਿੱਚ 90.2 ਮਿਲੀਮੀਟਰ, ਗਯਾ ਵਿੱਚ 82.2 ਮਿਲੀਮੀਟਰ, ਪੱਛਮੀ ਚੰਪਾਰਣ ਵਿੱਚ 80.2 ਮਿਲੀਮੀਟਰ, ਨਵਾਦਾ ਵਿੱਚ 75.6 ਮਿਲੀਮੀਟਰ, ਰੋਹਤਾਸ ਵਿੱਚ 67.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਦੀ ਸਥਿਤੀ ਬਣ ਗਈ ਹੈ।
ਪੜ੍ਹੋ ਇਹ ਵੀ - ਦਿਲ-ਦਹਿਲਾਉਣ ਵਾਲੀ ਵਾਰਦਾਤ: ਜ਼ਮਾਨਤ 'ਤੇ ਬਾਹਰ ਆਏ ਭਰਾ ਵਲੋਂ ਭਾਬੀ ਤੇ 3 ਧੀਆਂ ਦਾ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡੀ ਖ਼ਬਰ ; 'ਸੀਲ' ਹੋ ਗਿਆ ਮਸ਼ਹੂਰ ਹਸਪਤਾਲ ! ਹੈਰਾਨ ਕਰ ਦੇਵੇਗੀ ਵਜ੍ਹਾ
NEXT STORY