ਬਠਿੰਡਾ, (ਜ.ਬ.)- ਪੁਲਸ ਨੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਜ਼ਾ ਜਾਂ ਮੁਕੱਦਮਿਆਂ ਦੀ ਪ੍ਰਵਾਹ ਕੀਤੇ ਬਿਨਾਂ ਲੁੱਟ-ਖੋਹ, ਨਸ਼ਾ ਸਮੱਗਲਿੰਗ ਆਦਿ ਦਾ ਧੰਦਾ ਧਰਮ ਸਮਝ ਕੇ ਕਰਦੇ ਹਨ। ਉਨ੍ਹਾਂ ਕੋਲੋਂ ਹੈਰੋਇਨ ਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ। ਗ੍ਰਿਫ਼ਤਾਰ 19 ਸਾਲਾ ਮੁਲਜ਼ਮ ਦੀ ਮਾਂ ਪਹਿਲਾਂ ਜੇਲ ਵਿਚ ਬੰਦ ਹੈ।
100 ਗ੍ਰਾਮ ਹੈਰੋਇਨ ਅਤੇ 70 ਹਜ਼ਾਰ ਡਰੱਗ ਮਨੀ ਬਰਾਮਦ
ਸੀ. ਆਈ. ਏ. ਸਟਾਫ-2 ਦੇ ਥਾਣੇਦਾਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਅਗਾਊਂ ਸੂਚਨਾ ਦੇ ਅਾਧਾਰ ’ਤੇ ਮੋਟਰਸਾਈਕਲ ਸਵਾਰ ਨਸ਼ਾ ਸਮੱਗਲਰਾਂ ਬੂਟਾ ਸਿੰਘ (35), ਪਰਮਜੀਤ ਕੌਰ ਪਤਨੀ ਬੂਟਾ ਸਿੰਘ (33) ਵਾਸੀਆਨ ਅਤੇ ਮੋਨੂੰ ਸਿੰਘ (19) ਵਾਸੀ ਜਲਾਲਾਬਾਦ ਨੂੰ ਠੰਡੀ ਸਡ਼ਕ ’ਤੇ ਘੇਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਥਾਣਾ ਕੈਨਾਲ ਵਿਖੇ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ-ਪਤਨੀ ਵਿਰੁੱਧ ਅਨੇਕਾਂ ਮਾਮਲੇ ਦਰਜ
ਗ੍ਰਿਫ਼ਤਾਰ ਕੀਤੇ ਗਏ ਬੂਟਾ ਸਿੰਘ ਤੇ ਉਸਦੀ ਪਤਨੀ ਪਰਮਜੀਤ ਕੌਰ ਵਿਰੁੱਧ ਪਹਿਲਾਂ ਹੀ ਅਨੇਕਾਂ ਮਾਮਲੇ ਦਰਜ ਹਨ। ਪੁਲਸ ਮੁਤਾਬਕ ਬੂਟਾ ਸਿੰਘ ਵਿਰੁੱਧ ਲੁੱਟ-ਖੋਹ, ਨਸ਼ਾ ਸਮੱਗਲਿੰਗ, ਜਾਅਲੀ ਜ਼ਮਾਨਤਾਂ ਕਰਵਾਉਣ ਦੇ ਕਰੀਬ 23 ਮੁਕੱਦਮੇ ਦਰਜ ਹਨ। ਜਦੋਂ ਕਿ ਪਰਮਜੀਤ ਕੌਰ ਵਿਰੁੱਧ ਪਹਿਲਾਂ ਨਸ਼ਾ ਸਮੱਗਲਿੰਗ ਦੇ 3 ਮੁਕੱਦਮੇ ਦਰਜ ਹਨ।
ਸੂਬੇ ’ਚ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੇ ਫਡ਼ਿਆ ਜ਼ੋਰ
NEXT STORY