ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ 'ਚ ਗ੍ਰਾਮ ਵਿਕਾਸ ਐਜੂਕੇਸ਼ਨ ਸੁਸਾਇਟੀ ਵੱਲੋਂ ਪੀ. ਪੀ. ਪੀ. ਮੋੜ ਗ੍ਰਾਮ ਦੇ ਅਧੀਨ ਚਲਾਏ ਜਾ ਰਹੇ ਆਦਰਸ਼ ਸਕੂਲ ਵਿਚ ਤਾਇਨਾਤ ਪ੍ਰਿੰਸੀਪਲ ਮੰਜੂ ਬਾਲਾ, ਐਡਮਿਨ ਅਫਸਰ ਅੰਕਿਤਾ ਗੁਪਤਾ, ਡਾਟਾ ਆਪ੍ਰੇਟਰ ਅਭਿਸ਼ੇਕ, ਲੈਬਾਰਟਰੀ ਰੈਂਜ਼ੀਡੈਂਸ ਜਸਪਾਲ ਸਿੰਘ ਅਤੇ ਟੀ. ਜੀ. ਟੀ. ਅੰਜਲੀ ਬਾਲਾ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਬਿਨਾਂ ਤਨਖਾਹ ਦੇ ਡਿਊਟੀ ਨਿਭਾਉਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਸਿੱਖ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਸਰਗਰਮੀਆਂ ਜਾਰੀ
ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਫਰਜ਼ ਤੋਂ ਮੂੰਹ ਨਹੀਂ ਮੋੜਿਆ। ਹੁਣ ਬੇਵਸੀ ਦੇ ਆਲਮ ਵਿਚ ਇਸ ਸਕੂਲ 'ਚ ਤਾਇਨਾਤ ਸਟਾਫ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਉਨ੍ਹਾਂ ਦੀ ਤਨਖਾਹ ਰਿਲੀਜ਼ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਅੱਜ ਏ. ਡੀ. ਸੀ. ਨੂੰ ਮੰਗ ਪੱਤਰ ਵੀ ਸੌਂਪਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੀ ਪਿਛਲੇ ਮਹੀਨਿਆਂ ਤੋਂ ਖੜ੍ਹੀ ਤਨਖਾਹ ਨੂੰ ਜਲਦ ਰਿਲੀਜ਼ ਕਰਵਾਇਆ ਜਾਵੇ ਤਾਂ ਜੋ ਉਹ ਅਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।
ਇਹ ਵੀ ਪੜ੍ਹੋ : ਫਿਰ ਬਰਾਮਦ ਹੋਈ ਕਮਾਲਪੁਰ ਦੇ ਜੰਗਲਾਂ 'ਚੋਂ ਨਾਜਾਇਜ਼ ਸ਼ਰਾਬ
ਪ੍ਰਿੰ. ਮੰਜੂ ਬਾਲਾ ਨੇ ਕਿਹਾ ਕਿ ਪਿਛਲੇ 13 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਜਿੱਥੇ ਉਨ੍ਹਾਂ ਨੂੰ ਤੇ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਅੱਤ ਦੀ ਮਹਿੰਗਾਈ ਵਿਚ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੀਂ ਸਰਕਾਰ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਤਨਖਾਹ ਰਿਲੀਜ਼ ਕਰਵਾਏਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰਚਰਨ ਸਿੰਘ ਟੌਹੜਾ ਦੀ ਬਰਸੀ ’ਤੇ ਪਹੁੰਚੇ ਗਜੇਂਦਰ ਸ਼ੇਖਾਵਤ, ਬੋਲੇ ਉਨ੍ਹਾਂ ਕਦੇ ਸਿੱਖੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ
NEXT STORY