ਜਲਾਲਾਬਾਦ, (ਆਦਰਸ਼ ,ਜਤਿੰਦਰ)- ਜਲਾਲਾਬਾਦ ਦੀ ਮਦਾਨ ਕਲੋਨੀ ਦੇ ਕੁੱਝ ਵਾਸੀਆਂ ਨੇ ਪਾਰਕ ਲਈ ਛੱਡੀ ਗਈ ਜਗ੍ਹਾਂ ’ਤੇ ਬਣੇ ਉਸਾਰੀ ਅਧੀਨ ਗੁਰਦੁਆਰਾ ਸਾਹਿਬ ’ਚ ਲੱਗੇ ਨਿਸ਼ਾਨ ਸਾਹਿਬ ਨੂੰ ਉਸਾਰੀ ਕਰਨ ਮੌਕੇ ਗੁਰਮਰਿਆਦਾ ਤੋਂ ਬਿਨ੍ਹਾਂ ਪੁੱਟ ਕੇ ਸੁੱਟਣ ਦੇ ਕਥਿਤ ਦੋਸ਼ ਲਗਾਏ ਹਨ। ਮਦਾਨ ਕਲੋਨੀ ਵਾਸੀ ਬਖਸ਼ੀਸ਼ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਅਮਰਿੰਦਰ ਸਿੰਘ ਊਰਫ ਰਾਜਨ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਲੋਨੀ ਸ੍ਰੀ ਗੁਰੂਦਆਰਾ ਸਾਹਿਬ ਧੰਨ ਮਾਤਾ ਗੁਜਰੀ ਜੀ ਉਸਾਰੀ ਅਧੀਨ ਹੈ ਜਿਸਦੀਆਂ ਨੀਹਾਂ ਭਰੀਆਂ ਹੋਇਆ ਹਨ ਅਤੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ ਅਤੇ ਉਸਾਰੀ ਅਧੀਨ ਸ੍ਰੀ ਗੁਰੂਦਆਰਾ ਸਾਹਿਬ ਦੀ ਕਮੇਟੀ ਹਾਂ ਅਤੇ ਇਸ ਬਾਬਤ ਗਰਾਮ ਪੰਚਾਇਤ ਰਾਮ ਸ਼ਰਨਮ ਦਾ ਸਹਿਮਤੀ ਮਤਾ ਪਾ ਕੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। ਕਲੋਨੀ ਵਾਸੀ ਨੇ ਕਿਹਾ ਕਿ ਜਿਸਦਾ ਉਨ੍ਹਾਂ ਦੇ ਵੱਲੋਂ 22 ਅਪ੍ਰੈਲ ਨੂੰ ਮਾਨਯੋਗ ਅਦਾਲਤ ਵੱਲੋਂ ਦੋਵਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਸਟੇਟਸ ਕਿਉ ਦਾ ਹੁਕਮ ਸਾਦਰ ਕਰ ਦਿੱਤਾ ਗਿਆ ਹੈ। ਮਾਨਯੋਗ ਅਦਾਲਤ ਦੇ ਫੈਸਲੇ ਤੱਕ ਕੋਈ ਵੀ ਧਿਰ ਗੁਰਦੁਆਰਾ ਸਾਹਿਬ ਦੀ ਜਗ੍ਹਾਂ ਨਾਲ ਛੇੜਛਾੜ ਨਹੀ ਕਰੇਗੀ।
ਮਦਾਨ ਕਲੋਨੀ ਵਾਸੀ ਬਖਸ਼ੀਸ਼ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਅਮਰਿੰਦਰ ਸਿੰਘ ਊਰਫ ਰਾਜਨ ਪੁੱਤਰ ਅਮਰਜੀਤ ਸਿੰਘ ਨੇ ਕਥਿਤ ਦੋਸ਼ ਲਗਾਉਂਦੇ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਲਗਭਗ ਸਵਾ 2 ਵਜੇ ਸੰਜੀਵ ਕੁਮਾਰ ਵਾਸੀ ਮਦਾਨ ਕਲੋਨੀ ਵਗੈਰਾ ਜੇ.ਸੀ.ਬੀ ਲੈ ਕੇ ਮੌਕੇ ’ਤੇ ਆ ਗਿਆ ਅਤੇ ਸ੍ਰੀ ਗੁਰਦੁਆਰਾ ਸਾਹਿਬ ਦੀ ਇੰਨਸਫ੍ਰਕਚਰ ਦੀ ਤੋੜਫੋੜ ਕੀਤੀ ਅਤੇ ਬਿਲਡਿੰਗ ਦੀਆਂ ਨੀਹਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਅੰਦਰ ਲੱਗੇ ਨਿਸ਼ਾਨ ਸਾਹਿਬ ਨੂੰ ਗੁਰ ਮਰਿਆਦਾ ਤੋਂ ਬਿਨ੍ਹਾਂ ਪੁੱਟ ਕੇ ਲੈ ਗਏੇ ਅਤੇ ਦਾਨਪਾਤਰ ਗਲੋਕ ਵੀ ਸੁੱਟ ਦਿੱਤਾ।
ਕਲੋਨੀ ਵਾਸੀਆਂ ਨੇ ਡੀ.ਐਸ.ਪੀ ਜਲਾਲਾਬਾਦ ਨੂੰ ਲਿਖਤੀ ਸ਼ਿਕਾਇਤ ਕਰਦੇ ਹੋਏ ਪੁਲਸ ਪ੍ਰਸਾਸ਼ਨ ਦੇ ਹੋਰ ਉਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਲੀ ਜਗ੍ਹਾ ਸਣੇ ਨਿਸ਼ਾਨ ਸਾਹਿਬ ਨੂੰ ਪੁੱਟ ਕੇ ਲਿਜਾਣ ਵਾਲੇ ਵਿਅਕਤੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਸਬ ਡਵੀਜਨ ਜਲਾਲਾਬਾਦ ਦੇ ਡੀ.ਐਸ.ਪੀ ਗੁਰਸੇਵਕ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਪਰੋਕਤ ਜਗ੍ਹਾ ’ਤੇ ਉਸਾਰੀ ਚੱਲ ਰਹੀ ਤਾਂ ਉਨ੍ਹਾਂ ਕਿਹਾ ਕਿ ਕੋਈ ਉਸਾਰੀ ਨਹੀ ਚੱਲ ਰਹੀ।
ਇਸ ਮਾਮਲੇ ਸਬੰਧੀ ਵਿਰੋਧੀ ਧਿਰ ਦੇ ਸੰਜੀਵ ਕੁਮਾਰ ਨਾਰੰਗ ਵਾਸੀ ਮਦਾਨ ਕਲੋਨੀ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਨਹੀ ਦਿੱਤਾ ਅਤੇ ਕਿਹਾ ਕਿ ਮੈਂ ਡੀ.ਐਸ.ਪੀ ਦਫ਼ਤਰ ਜਲਾਲਾਬਾਦ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗਾ।
ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ
NEXT STORY