ਗੁਰੂਹਰਸਹਾਏ,(ਪ੍ਰਦੀਪ ਕਾਲੜਾ)- ਵਿਧਾਨ ਸਭਾ ਹਲਕਾ ਜਲਾਲਾਬਾਦ ਹੋਈ ਜਿਮਨੀ 'ਚ ਜਿਥੇ ਹਰ ਵਰਗ ਦੇ ਲੋਕਾਂ ਨੇ ਆਪਣੀ ਵੋਟ ਪਾ ਕੇ ਆਪਣੇ ਅਧਿਕਾਰ ਦੀ ਵਰਤੋ ਕੀਤੀ ਉਸ ਦੇ ਨਾਲ ਹੀ ਹਲਕਾ ਗੁਰੂਹਰਸਰਾਏ ਸ਼੍ਰੋਮਣੀ ਅਕਾਲੀ ਦਲ ਦੇ ਇੰਨਚਾਰਜ ਵਰਦੇਵ ਸਿੰਘ ਮਾਨ ਅਤੇ ਆਈ.ਟੀ. ਵਿੰਗ ਫਿਰੋਜ਼ਪੁਰ ਜ਼ਿਲਾ ਇੰਨਚਾਰਜ ਜਸਪ੍ਰੀਤ ਸਿੰਘ ਮਾਨ ਨੇ ਆਪਣੀ ਵੋਟ ਪਿੰਡ ਚੱਕ ਸੁਹੇਲੇ ਵਾਲਾ ਦੇ ਬੂਥ 'ਚ ਪਾ ਕੇ ਆਪਣੇ ਅਧਿਕਾਰ ਦੀ ਵਰਤੋ ਕੀਤੀ।
ਇਸ ਮੌਕੇ ਵਰਦੇਵ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕਿਹਾ ਕਿ ਵੋਟ ਹਰ ਆਦਮੀ ਦਾ ਮੁੱਢਲਾ ਅਧਿਕਾਰ ਹੈ ਤੇ ਹਰ ਇਕ ਨਾਗਰਿਕ ਨੂੰ ਇਸ ਦਾ ਇਸਤਮਾਲ ਜਰੂਰ ਕਰਨਾ ਚਾਹੀਦੈ ਤਾਂ ਜੋ ਕਿ ਆਪਾ ਆਪਣੇ ਹਲਕੇ 'ਚ ਸਹੀ ਨੁੰਮੇਦੇ ਦੀ ਚੋਣ ਕਰ ਸਕੀਏ। ਇਸ ਮੌਕੇ ਨਰਦੇਵ ਸਿੰਘ ਬੋਬੀ ਮਾਨ, ਗੁਰਵਿੰਦਰ ਗਿੱਲ ਅਤੇ ਗੁਰਮੀਤ ਮਾਨ ਤੋ ਇਲਾਵਾ ਹੋਰ ਆਗੂਆ ਨੇ ਵੀ ਆਪਣੀ ਵੋਟ ਪੋਲ ਕੀਤੀ।
ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY