ਘੱਗਾ/ਪਾਤਡ਼ਾਂ,(ਡ. ਬ.)- ਪੰਜਾਬ ਵਿਚ ਦਿਨੋਂ-ਦਿਨ ਵਧ ਰਹੀ ‘ਕੋਰੋਨਾ ’ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਏ ਕਰਫਿਊ ਦੀ ਉਲੰਘਣਾ ਕਰਨ ਵਾਲੇ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪੁਲਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਸੁਖਚੈਨ ਸਿੰਘ ਵਿਰਕ ਨੇ ਦੱਸਿਆ ਕਿ ਅਮਰੀਕ ਰਾਮ ਪੁੱਤਰ ਰਾਮ ਜੀ ਲਾਲ, ਬੰਤਾ ਰਾਮ ਪੁੱਤਰ ਨਰਾਇਣ ਰਾਮ ਅਤੇ ਮਲਕੀਤ ਰਾਮ ਪੁੱਤਰ ਨੇਕ ਰਾਮ ਵਾਸੀ ਪਿੰਡ ਨਵਾਂ ਪਿੰਡ ਕਲਵਾਣੂ ਨੂੰ ਬਿਨਾਂ ਵਜ੍ਹਾ ਸਕੂਲ ਨਜ਼ਦੀਕ ਘੁੰਮਣ ’ਤੇ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਸ਼ਰਾਬ ਦੀ ਹੋਮ ਡਲਿਵਰੀ ਸਬੰਧੀ ਜਾਰੀ ਆਦੇਸ਼ ਪੱਤਰ 'ਤੇ ਡੀ. ਸੀ. ਨੇ ਜਤਾਇਆ ਅਫਸੋਸ
NEXT STORY