ਚੰਡੀਗੜ੍ਹ (ਸੁਸ਼ੀਲ)— ਸੈਕਟਰ-40 'ਚ ਬਜ਼ੁਰਗ ਨੇ ਪਤਨੀ ਦਾ ਚਾਕੂ ਨਾਲ ਗਲਾ ਰੇਤ ਕੇ ਬਾਅਦ 'ਚ ਆਪਣਾ ਵੀ ਗਲਾ ਵੱਢ ਕੇ ਆਤਮ-ਹੱਤਿਆ ਕਰ ਲਈ। ਘਰੋਂ ਬਾਹਰ ਨਾ ਆਉਣ 'ਤੇ ਬੇਟੇ ਅਨਿਲ ਨੇ ਖਿੜਕੀ 'ਚੋਂ ਅੰਦਰ ਦੇਖਿਆ ਤਾਂ ਮਾਤਾ-ਪਿਤਾ ਲਹੂ-ਲੁਹਾਨ ਹਾਲਤ 'ਚ ਬੈੱਡ 'ਤੇ ਪਏ ਸਨ। ਅਨਿਲ ਕੁਮਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਪਤੀ-ਪਤਨੀ ਨੂੰ ਜੀ.ਐੱਮ.ਐੱਸ.ਐੱਚ.-16 ਲੈ ਗਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਲਾਸ਼ਾਂ ਦੀ ਪਛਾਣ ਲਕਸ਼ਮੀ ਦਾਸ (77) ਅਤੇ ਪਤਨੀ ਸ਼ਸ਼ੀ ਬਾਲਾ (74) ਦੇ ਰੂਪ ਵਜੋਂ ਹੋਈ ਹੈ। ਪੁਲਸ ਨੂੰ ਚਾਕੂ ਵਾਸ਼ਵੇਸਨ 'ਚੋਂ ਖੂਨ ਨਾਲ ਲਿੱਬੜਿਆ ਪਿਆ ਮਿਲਿਆ। ਮ੍ਰਿਤਕ ਆਪਣੀ ਪਤਨੀ ਦੀ ਬੀਮਾਰੀ ਕਾਰਨ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਉਥੇ ਹੀ ਪੁਲਸ ਨੂੰ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਮ੍ਰਿਤਕ ਲਕਸ਼ਮੀ ਦਾਸ ਨੇ ਦੱਸਿਆ ਕਿ ਉਹ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਚੁੱਕਿਆ ਹੈ। ਇਸ ਲਈ ਇਹ ਕੰਮ ਕਰ ਰਿਹਾ ਹੈ। ਸੈਕਟਰ-39 ਥਾਣਾ ਪੁਲਸ ਨੇ ਬੇਟੇ ਅਨਿਲ ਕੁਮਾਰ ਦੀ ਸ਼ਿਕਾਇਤ 'ਤੇ ਪਿਤਾ ਲਕਸ਼ਮੀ ਦਾਸ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਸਵੇਰੇ ਪਾਰਕ 'ਚ ਸੈਰ ਕਰਨ ਨਹੀਂ ਆਏ ਪਿਤਾ
ਸੈਕਟਰ-40 ਨਿਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਕਾਨ ਨੰਬਰ 674 ਦੀ ਪਹਿਲੀ ਮੰਜ਼ਲ 'ਤੇ ਰਹਿੰਦਾ ਹੈ। ਗਰਾਊਂਡ ਫਲੋਰ 'ਤੇ ਪਿਤਾ ਲਕਸ਼ਮੀ ਦਾਸ ਅਤੇ ਮਾਂ ਸ਼ਸ਼ੀ ਬਾਲਾ ਰਹਿੰਦੀ ਹੈ। ਉਸ ਦੀ ਮਾਂ ਤਿੰਨ ਸਾਲ ਤੋਂ ਬੈੱਡ 'ਤੇ ਸੀ। ਐਤਵਾਰ ਸਵੇਰੇ ਸਾਢੇ ਛੇ ਵਜੇ ਉਹ ਪਾਰਕ 'ਚ ਸੈਰ ਕਰਨ ਗਿਆ ਸੀ। ਉਸ ਦੇ ਪਿਤਾ ਵੀ ਰੋਜ਼ਾਨਾ ਪਾਰਕ 'ਚ ਸੈਰ ਕਰਦੇ ਸਨ ਪਰ ਉਹ ਐਤਵਾਰ ਨੂੰ ਸੈਰ ਕਰਨ ਨਹੀਂ ਆਏ। ਸਵੇਰੇ 7:45 ਵਜੇ ਉਹ ਸੈਰ ਤੋਂ ਬਾਅਦ ਘਰ ਵਾਪਸ ਆਇਆ ਅਤੇ ਜਦੋਂ ਗਰਾਊਂਡ ਫਲੋਰ ਦੀ ਬੈਲ ਵਜਾਈ ਤਾਂ ਕੋਈ ਬਾਹਰ ਨਹੀਂ ਆਇਆ। ਇਸ 'ਤੇ ਉਹ ਘਬਰਾ ਗਿਆ। ਉਹ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਗਿਆ ਤਾਂ ਮਾਤਾ-ਪਿਤਾ ਬੈੱਡ 'ਤੇ ਲਹੂ-ਲੁਹਾਨ ਪਏ ਸਨ।
ਉਸ ਨੇ ਮਾਮਲੇ ਦੀ ਸੂਚਨਾ ਗੁਆਂਢੀਆਂ ਅਤੇ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਨਿਲਾਂਬਰੀ ਵਿਜੇ ਜਗਦਲੇ, ਐੱਸ.ਪੀ. ਕ੍ਰਾਈਮ ਵਿਨੀਤ ਕੁਮਾਰ, ਥਾਣਾ ਇੰਚਾਰਜ ਇੰਸਪੈਕਟਰ ਅਮਨਜੋਤ ਸਮੇਤ ਕਈ ਆਲ੍ਹਾ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਫਾਰੈਂਸਿਕ ਟੀਮ ਨੂੰ ਮੌਕੇ 'ਤੇ ਸੱਦ ਕੇ ਘਟਨਾ ਸਥਾਨ 'ਤੇ ਹੱਤਿਆ 'ਚ ਇਸਤੇਮਾਲ ਕੀਤਾ ਚਾਕੂ ਬਰਾਮਦ ਕੀਤਾ। ਪੁਲਸ ਨੂੰ ਬੈੱਡ 'ਤੇ ਪਿਤਾ ਦੀ ਲਾਸ਼ ਕੋਲ ਇਕ ਸੁਸਾਈਡ ਨੋਟ ਬਰਾਮਦ ਹੋਇਆ। ਅਨਿਲ ਨੇ ਦੱਸਿਆ ਕਿ ਉਸ ਦਾ ਇਕ ਭਰਾ ਵਿਦੇਸ਼ 'ਚ ਅਤੇ ਦੂਜਾ ਭਰਾ ਗੁਰੂਗ੍ਰਾਂਵ 'ਚ ਰਹਿੰਦਾ ਹੈ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ 'ਚ ਪਤੀ-ਪਤਨੀ ਦੀ ਮੌਤ ਦਾ ਸਮਾਂ ਅਤੇ ਅਸਲ ਕਾਰਨ ਪਤਾ ਲੱਗੇਗਾ।
ਤਿੰਨ ਸਾਲਾਂ ਤੋਂ ਬੈੱਡ 'ਤੇ ਸੀ ਬਜ਼ੁਰਗ ਸ਼ਸ਼ੀ ਬਾਲਾ
ਸ਼ਸ਼ੀ ਬਾਲਾ ਤਿੰਨ ਸਾਲ ਤੋਂ ਬੈਡ 'ਤੇ ਸੀ। ਉਨ੍ਹਾਂ ਦੀ ਦੇਖ-ਭਾਲ ਉਸ ਦੇ ਪਤੀ ਲਕਸ਼ਮੀਦਾਸ ਕਰਦੇ ਸਨ। ਪੰਜਾਬ ਸਥਿਤ ਦਫ਼ਤਰ ਤੋਂ ਰਿਟਾਇਰ ਹੋਣ ਤੋਂ ਬਾਅਦ ਲਕਸ਼ਮੀ ਦਾਸ ਆਪਣੀ ਪਤਨੀ ਦੇ ਨਾਲ ਹੀ ਰਹਿੰਦੇ ਸਨ। ਸ਼ਸ਼ੀ ਬਾਲਾ ਦਾ ਤਿੰਨ ਸਾਲ ਪਹਿਲਾਂ ਚੂਲੇ 'ਚ ਫ੍ਰੈਕਚਰ ਆਇਆ ਸੀ। ਚੂਲਾ ਠੀਕ ਹੋਇਆ ਤਾਂ ਦੁਬਾਰਾ ਪੈਰ ਤਿਲਕ ਕੇ ਦੂਜਾ ਚੂਲਾ ਟੁੱਟ ਗਿਆ ਸੀ। ਇਸ ਤੋਂ ਬਾਅਦ ਸ਼ਸ਼ੀ ਬਾਲਾ ਬੈੱਡ ਤੋਂ ਉੱਠੀ ਨਹੀਂ। ਕੁਝ ਸਮਾਂ ਪਹਿਲਾਂ ਸ਼ਸ਼ੀ ਬਾਲਾ ਦੀ ਆਵਾਜ਼ ਵੀ ਚੱਲੀ ਗਈ ਸੀ, ਅਨਿਲ ਨੇ ਦੱਸਿਆ ਕਿ ਮਾਂ ਦੀ ਬੀਮਾਰੀ ਕਾਰਨ ਪਿਤਾ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ।
ਛਾਪੇਮਾਰੀ ਦੌਰਾਨ 350 ਲਿਟਰ ਲਾਹਣ ਸਮੇਤ 1 ਗ੍ਰਿਫਤਾਰ, 1 ਫਰਾਰ
NEXT STORY