ਲੁਧਿਆਣਾ (ਗੌਤਮ) : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ’ਚ ਇਕ ਔਰਤ ਉਤਰਦੇ ਹੋਏ ਜਲਦਬਾਜ਼ੀ ’ਚ ਆਪਣਾ ਬੈਗ ਭੁੱਲ ਗਈ। ਬੈਗ ’ਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਸੀ। ਟਰੇਨ ’ਚ ਡਿਊਟੀ ਦੇ ਰਹੇ ਟਿਕਟ ਚੈੱਕਰ ਨੇ ਔਰਤ ਨੂੰ ਲੱਭ ਕੇ ਉਸ ਦਾ ਬੈਗ ਵਾਪਸ ਦਿਵਾ ਦਿੱਤਾ।
ਅੰਮ੍ਰਿਤਸਰ ਮੁੱਖ ਦਫਤਰ ’ਚ ਤਾਇਨਾਤ ਰਣਜੀਤ ਕੁਮਾਰ ਨੇ ਦੱਸਿਆ ਕਿ ਟਰੇਨ ਨੰ. 12014 ਅੰਮ੍ਰਿਤਸਰ–ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਜਿਉਂ ਹੀ ਨਵੀਂ ਦਿੱਲੀ ’ਚ ਪੁੱਜੀ ਤਾਂ ਯਾਤਰੀਆਂ ਦੇ ਉਤਰਨ ਤੋਂ ਬਾਅਦ ਉਨ੍ਹਾਂ ਦੇ ਦੇਖਿਆ ਕਿ ਸੀ-2 ਕੋਚ ਦੀ ਸੀਟ ਨੰ. 5 ’ਤੇ ਇਕ ਬੈਗ ਪਿਆ ਸੀ, ਜਿਸ ਵਿਚ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਸੀ। ਉਨ੍ਹਾਂ ਨੇ ਹੈਂਡ ਹੈਲਡ ਟਰਮੀਨਲ ਮਸ਼ੀਨ ਦੀ ਮਦਦ ਨਾਲ ਉਸ ਸੀਟ ’ਤੇ ਸਫਰ ਕਰਨ ਵਾਲੇ ਯਾਤਰੀ ਨੂੰ ਲੱਭਿਆ ਤਾਂ ਪਤਾ ਲੱਗਾ ਕਿ ਉਹ ਸੀਟ ’ਤੇ ਇਕ ਔਰਤ ਯਾਤਰੀ ਨੇ ਸਫਰ ਕੀਤਾ ਸੀ, ਜਿਸ ’ਤੇ ਉਸ ਦੇ ਮੋਬਾਈਲ ਨੰਬਰ ’ਤੇ ਫੋਨ ਕਰ ਕੇ ਉਸ ਦੇ ਨਾਲ ਸੰਪਰਕ ਕੀਤਾ ਗਿਆ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਔਰਤ ਯਾਤਰੀ ਨੇ ਦੱਸਿਆ ਕਿ ਉਸ ਦਾ ਹੈਂਡ ਬੈਗ ਟਰੇਨ ’ਚ ਹੀ ਨਵੀਂ ਦਿੱਲੀ ਸਟੇਸ਼ਨ ’ਤੇ ਉੱਤਰਨ ਦੌਰਾਨ ਜਲਦਬਾਜ਼ੀ ’ਚ ਛੁੱਟ ਗਿਆ, ਜਿਸ ’ਚ ਕੀਮਤੀ ਗਹਿਣੇ ਤੇ ਜ਼ਰੂਰੀ ਸਾਮਾਨ ਸੀ। ਰਣਜੀਤ ਕੁਮਾਰ ਨੇ ਔਰਤ ਯਾਤਰੀ ਨੂੰ ਬੈਗ ਸਬੰਧੀ ਦੱਸਿਆ ਅਤੇ ਪੁੱਛਗਿੱਛ ਕਰ ਕੇ ਬੈਗ ਉਸ ਦੇ ਹਵਾਲੇ ਕਰ ਦਿੱਤਾ।
ਡਵੀਜ਼ਨਲ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰਣਜੀਤ ਕੁਮਾਰ ਦੇ ਇਸ ਸ਼ਲਾਘਾਯੋਗ ਕਾਰਜ ਲਈ ਉਸ ਨੂੰ ਪ੍ਰਸ਼ੰਸਾ-ਪੱਤਰ ਦਿੱਤਾ ਜਾਵੇਗਾ ਤਾਂ ਕਿ ਬਾਕੀ ਟਿਕਟ ਚੈਕਿੰਗ ਸਟਾਫ ਵੀ ਪ੍ਰੇਰਿਤ ਹੋ ਕੇ ਸ਼ਲਾਘਾਯੋਗ ਕੰਮ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਸਿਰੇ ਚੜ੍ਹ ਸਕੀ ਦੋਵਾਂ ਕਿਸਾਨ ਸੰਗਠਨਾਂਂ ਦੀ ਮੀਟਿੰਗ, ਮੁੜ ਸੱਦੀ ਜਾਵੇਗੀ ਬੈਠਕ
NEXT STORY