ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਕਰਚਨਾ ਬਲਾਕ ਖੇਤਰ ਵਿੱਚ ਇੱਕ ਬਜ਼ੁਰਗ ਔਰਤ ਤਲਾਬ ਵਿੱਚ ਡੁੱਬ ਗਈ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਵੀਰਵਾਰ ਨੂੰ ਉਸ ਦੀ ਲਾਸ਼ ਤਲਾਬ ਵਿੱਚ ਤੈਰਦੀ ਮਿਲੀ।
ਮ੍ਰਿਤਕ ਔਰਤ ਦੀ ਪਛਾਣ ਸੁਨੀਤਾ ਦੇਵੀ (65) ਵਜੋਂ ਹੋਈ ਹੈ, ਜੋ ਕਿ ਦੀਆ ਪਿੰਡ ਦੀ ਰਹਿਣ ਵਾਲੀ ਰਾਮਧਨੀ ਵਿਸ਼ਵਕਰਮਾ ਦੀ ਪਤਨੀ ਸੀ। ਉਹ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਕੂੜਾ ਸੁੱਟਣ ਲਈ ਨੇੜਲੇ ਤਲਾਬ ਵਿੱਚ ਗਈ ਸੀ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਮਗਰੋਂ ਅੱਜ ਸਵੇਰੇ ਪਿੰਡ ਵਾਸੀਆਂ ਨੇ ਉਸਦੀ ਲਾਸ਼ ਤਲਾਬ ਵਿੱਚ ਤੈਰਦੀ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ। ਕਰਚਨਾ ਸਟੇਸ਼ਨ ਹਾਊਸ ਅਫਸਰ ਅਨੂਪ ਸਰੋਜ ਨੇ ਦੱਸਿਆ ਕਿ ਔਰਤ ਫਿਸਲ ਗਈ ਅਤੇ ਤਲਾਬ ਵਿੱਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਪੋਸਟਮਾਰਟਮ ਕਰਵਾਉਣ ਦੀ ਪੇਸ਼ਕਸ਼ ਕੀਤੀ, ਪਰ ਔਰਤ ਦੇ ਪਰਿਵਾਰ ਨੇ ਇਨਕਾਰ ਕਰ ਦਿੱਤਾ।
ਵਿਆਹ ਦੀ ਖ਼ੁਸ਼ੀ 'ਚ ਕੀਤੀ ਹਵਾਈ ਫਾਇਰਿੰਗ, 10ਵੀਂ ਦਾ ਵਿਦਿਆਰਥੀ ਜ਼ਖ਼ਮੀ
NEXT STORY