ਮੰਡੀ ਅਰਨੀਵਾਲਾ (ਸੁਖਦੀਪ) : ਇਲਾਕੇ ’ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਮੌਸਮ ’ਚ ਆਈ ਅਚਾਨਕ ਤਬਦੀਲੀ ਕਾਰਨ ਤਾਪਮਾਨ ’ਚ ਕਮੀ ਦਰਜ ਕੀਤੀ ਗਈ ਹੈ। ਪਾਰਾ ਡਿੱਗਣ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਅਤੇ ਸੁੱਖ ਦਾ ਸਾਹ ਲਿਆ ਹੈ। ਬੀਤੀ ਰਾਤ ਆਸਮਾਨ ’ਚ ਬੱਦਲ ਅਤੇ ਹਵਾਵਾਂ ਚੱਲਣ ਕਾਰਨ ਮੌਸਮ ਸੁਹਾਵਣਾ ਬਣਿਆ ਰਿਹਾ। ਇਸ ਨਾਲ ਦਿਨ ਦੇ ਤਾਪਮਾਨ ’ਚ ਕਮੀ ਆਈ। ਗਰਮੀ ਤੋਂ ਪਰੇਸ਼ਾਨ ਲੋਕ ਘਰਾਂ ਤੋਂ ਬਾਹਰ ਨਿਕਲੇ।
ਪਿਛਲੇ ਦਿਨਾਂ ਦੌਰਾਨ ਵੱਧਦੇ ਤਾਪਮਾਨ ਕਾਰਨ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਸੀ। ਦੁਪਹਿਰ ਸਮੇਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਸਨ ਅਤੇ ਬਾਜ਼ਾਰਾਂ ’ਚ ਵੀ ਰੌਣਕ ਘੱਟ ਹੋ ਗਈ ਸੀ ਪਰ ਮੌਸਮ ਬਦਲਣ ਨਾਲ ਇੱਕ ਵਾਰ ਫਿਰ ਲੋਕਾਂ ਦੀ ਚਹਿਲ-ਪਹਿਲ ਵੱਧ ਗਈ ਹੈ। ਮਜ਼ਦੂਰ ਅਤੇ ਕਿਸਾਨ ਵਰਗ ਨੇ ਵੀ ਮੌਸਮੀ ਤਬਦੀਲੀ ਨੂੰ ਚੰਗਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਠੰਡੀਆਂ ਹਵਾਵਾਂ ਅਤੇ ਘੱਟ ਤਾਪਮਾਨ ਨਾਲ ਖੇਤਾਂ ’ਚ ਕੰਮ ਕਰਨਾ ਆਸਾਨ ਹੋਇਆ ਹੈ। ਮਜ਼ਦੂਰ ਵਰਗ ਨੇ ਵੀ ਗਰਮੀ ਤੋਂ ਮਿਲੀ ਰਾਹਤ ‘ਤੇ ਖੁਸ਼ੀ ਜਤਾਈ ਹੈ। ਲੋਕਾਂ ਨੇ ਕਿਹਾ ਕਿ ਜੇ ਮੌਸਮ ਕੁੱਝ ਦਿਨ ਇਸੇ ਤਰ੍ਹਾਂ ਸੁਹਾਵਣਾ ਰਿਹਾ ਤਾਂ ਗਰਮੀ ਤੋਂ ਵੱਡੀ ਰਾਹਤ ਮਿਲੇਗੀ।
ਖੰਨਾ ਦੀ ਐੱਸ.ਡੀ.ਐੱਮ. ਸਵਾਤੀ ਟਿਵਾਣਾ ਵੱਲੋਂ ਦਾਣਾ ਮੰਡੀ ਦਾ ਦੌਰਾ
NEXT STORY