Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    9:32:58 AM

  • school teacher incident young man cctv

    32 ਸਕਿੰਟਾਂ 'ਚ 27 ਵਾਰ...! ਸਿਰਫਿਰੇ ਨੌਜਵਾਨ...

  • august 15 high alert delhi drone ban

    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ...

  • punjab village drone

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 45...

  • imd rain alert

    4, 5, 6 ਤੇ 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

MERI AWAZ SUNO News Punjabi(ਨਜ਼ਰੀਆ)

ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

  • Updated: 12 May, 2023 05:10 AM
Meri Awaz Suno
baba banda singh bahadur
  • Share
    • Facebook
    • Tumblr
    • Linkedin
    • Twitter
  • Comment

ਮਾਤਾ ਗੁਜਰੀ ਜੀ ਅਤੇ ਦਸਮ ਪਾਤਸ਼ਾਹ ਦੇ ਦੋ ਛੋਟੇ ਲਾਡਲਿਆਂ ਦੀ ਸਰਹਿੰਦ ਵਿਖੇ ਹੋਈ ਸ਼ਹਾਦਤ ਸਿੱਖ, ਪੰਜਾਬ, ਭਾਰਤ ਅਤੇ ਦੁਨੀਆ ਦੇ ਇਤਿਹਾਸ ਅੰਦਰ ਵਾਪਰੀ ਕੋਈ ਆਮ ਜਿਹੀ ਘਟਨਾ ਨਹੀਂ ਸੀ। ਸਮੇਂ ਦੀ ਹਿੱਕ ’ਤੇ ਡੂੰਘੀਆਂ ਪੈੜਾਂ ਪਾਉਣ, ਸਮੇਂ ਦੇ ਤ੍ਰਿਖੇ ਵੇਗ ਨੂੰ ਇਕੋ ਬਲਕਾਰੀ ਝਟਕੇ ਨਾਲ ਨਿਰਣਾਇਕ ਮੋੜਾ ਦੇਣ, ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦੇਣ, ਸਿੱਖ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਣ, ਸਿੱਖ ਰਾਜ ਦੀ ਸਥਾਪਨਾ ਦਾ ਬੀਜ ਬੀਜਣ ਅਤੇ ਦਿੱਲੀ ਦੇ ਜ਼ਾਲਮ ਔਰੰਗਜ਼ੇਬੀ ਤਖ਼ਤ ਦੀਆਂ ਨੀਹਾਂ ਹਿਲਾ ਕੇ ਰੱਖ ਦੇਣ ਵਾਲੀ ਇਹ ਇਕ ਵਿਆਪਕ ਪ੍ਰਭਾਵ ਛੱਡਣ ਵਾਲੀ ਬਹੁਤ ਵੱਡੀ ਯੁੱਗ-ਪਲਟਾਊ ਇਨਕਲਾਬੀ ਘਟਨਾ ਸੀ। ਪ੍ਰਭਾਵਾਂ ਅਤੇ ਪ੍ਰਤੀਕਰਮਾਂ ਪੱਖੋਂ ਇਹ ਘਟਨਾ ਬਹੁਤ ਗਹਿਰੀ, ਜ਼ੋਰਾਵਰ, ਬਹੁਪੱਖੀ ਅਤੇ ਬਹੁਦਿਸ਼ਾਵੀ ਸੀ।

ਉਂਝ ਤਾਂ ਸਿੱਖੀ ਦਾ ਅੰਗਿਆਰ ਵਾਂਗ ਭਖਦਾ ਸਮੁੱਚਾ ਇਤਿਹਾਸ ਇਕ ਤੋਂ ਇਕ ਵੱਧ ਅਦੁੱਤੀ ਅਤੇ ਹਿਰਦੇਵੇਧਕ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਅੱਜ ਤਕਰੀਬਨ 319 ਸਾਲ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੋਈ ਸੰਵੇਦਨਸ਼ੀਲ ਇਨਸਾਨ, ਪੰਜਾਬੀ ਅਤੇ ਸਿੱਖ ‘ਸਾਕਾ ਸਰਹਿੰਦ’ ਬਾਰੇ ਪੂਰੀ ਸੁਹਿਰਦਤਾ ਨਾਲ ਭਿੱਜ ਕੇ ਕੋਈ ਗੱਲ ਕਰਦਾ, ਸੁਣਦਾ, ਸੁਣਾਉਂਦਾ ਜਾਂ ਇਸ ਬਾਰੇ ਕੁਝ ਪੜ੍ਹਦਾ, ਸੋਚਦਾ ਅਤੇ ਲਿਖਦਾ ਹੈ ਤਾਂ ਸੁਭਾਵਕ ਹੀ ਉਸ ਦਾ ਦਿਲ ਭਰ ਆਉਂਦਾ ਹੈ, ਹਿਰਦਾ ਬੁਰੀ ਤਰ੍ਹਾਂ ਛਲਣੀ ਹੋ ਜਾਂਦਾ ਹੈ, ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਅੱਖਾਂ 'ਚੋਂ ਆਪਮੁਹਾਰੇ ਹੰਝੂਆਂ ਦੇ ਪਰਨਾਲੇ ਵਹਿ ਤੁਰਦੇ ਹਨ। ਬੰਦੇ ਤਾਂ ਬੰਦੇ ਇੱਟਾਂ, ਕੰਧਾਂ, ਪਸ਼ੂ-ਪੰਛੀ, ਸ਼ਹਿਰ, ਸਾਜ਼ੋ-ਸਾਮਾਨ, ਪ੍ਰਕਿਰਤੀ, ਦੁਸ਼ਮਣ ਅਤੇ ਜੱਲਾਦ ਤੱਕ ਵੀ ਕੰਬ ਉੱਠੇ ਵਿਖਾਈ ਪੈਂਦੇ ਹਨ। ਸਭ ਕੁਝ ਰੁਕ ਗਿਆ ਪ੍ਰਤੀਤ ਹੁੰਦਾ ਹੈ:

“ਜਿੰਦਾਂ ਨਿੱਕੀਆਂ ਸੀ ਦੋ, ਗਈਆਂ ਨੀਂਹਾਂ ’ਚ ਖਲੋ।
ਤੱਕ ਜ਼ੁਲਮੀ ਨਜ਼ਾਰਾ, ਇੱਟ ਇੱਟ ਪਈ ਰੋ।
ਕੂਲੇ ਪਿੰਡਿਆਂ ’ਤੇ ਉਸਰੀ ਸੀ ਜਦੋਂ ਖ਼ੂਨੀ ਕੰਧ।
ਭਰਪੂਰ ਉਦੋਂ ਰੋਈ ਭੁੱਬਾਂ ਮਾਰ ਸਰਹਿੰਦ।”        (ਭਰਪੂਰ ਸਿੰਘ)

ਅਤੇ 

‘‘ਦੋ ਬੜੀਆਂ ਕੀਮਤੀ ਜਿੰਦਾਂ,
ਨੀਂਹਾਂ ਵਿੱਚ ਆਣ ਖਲੋ ਗਈਆਂ
ਇਹ ਤੱਕ ਕੇ ਤਸੀਹਾ ਗ਼ਮ ਦਾ,
ਕੰਧਾਂ ਵੀ ਪਾਗ਼ਲ ਹੋ ਗਈਆਂ।”        (ਚਰਨ ਸਿੰਘ ਸਫ਼ਰੀ)

ਅਤੇ

‘‘ਬੱਚੇ ਨੀਹਾਂ ’ਚ ਜਦੋਂ ਖਲਾਰ ਦਿੱਤੇ,
ਸ਼ਾਹੀ ਮੁਗ਼ਲ ਪਠਾਣੀਆਂ ਰੋ ਪਈਆਂ।
ਵੈਣ ਪਾਏ ਕਬੂਤਰਾਂ ਆਲ੍ਹਣੇ ’ਚੋਂ,
ਦੁੱਧਾਂ ਸਣੇ ਮਧਾਣੀਆਂ ਰੋ ਪਈਆਂ।’’     (ਇੰਦਰਜੀਤ ਹਸਨਪੁਰੀ)

ਲੋਕ-ਗੀਤ ਬਣਨ ਦੀ ਤੀਬਰ ਸਮਰੱਥਾ ਰੱਖਦੇ ਉਪਰੋਕਤ ਤਿੱਖੇ ਦਰਦ ਭਰੇ ਕਾਵਿ-ਬੋਲਾਂ ਤੋਂ ਜ਼ਾਹਿਰ ਹੈ ਕਿ ਸਰਹਿੰਦ ਦੇ ਸਾਕੇ ਦਾ ਪੰਜਾਬ ਦੇ ਲੋਕ-ਮਨਾਂ ’ਤੇ ਪਿਆ ਪ੍ਰਭਾਵ ਬਹੁਤ ਪ੍ਰਚੰਡ, ਗਹਿਰਾ ਅਤੇ ਸਦੀਵੀ ਹੈ। ਤਿੱਖੀ ਅਤੇ ਮਾਰਮਿਕ ਲੋਕ-ਵੇਦਨਾ ਨਾਲ ਲਬਰੇਜ਼ ਇਨ੍ਹਾਂ ਹਿਰਦੇਵੇਧਕ ਬੋਲਾਂ ’ਚੋਂ ਨਿਰਸੰਦੇਹ ਪੰਜਾਬੀਆਂ ਦੇ ਮਨਾਂ ਵਿਚਲੇ ਤੀਬਰ ਦੁੱਖ ਅਤੇ ਰੋਹ ਦਾ ਪ੍ਰਤੱਖ ਦੀਦਾਰ ਹੁੰਦਾ ਹੈ। ਇਹ ਪੀੜਾ, ਰੋਸ ਅਤੇ ਰੋਹ ਹੀ ਬਾਅਦ ਵਿੱਚ ਮੁਗ਼ਲ ਹਕੂਮਤ ਵਿਰੁੱਧ ਉਦੋਂ ਤਕੜੇ ਗੁੱਸੇ ਅਤੇ ਵਿਦਰੋਹ ਦਾ ਪ੍ਰਚੰਡ ਵਕਤੀ ਉਬਾਲ/ਭੂਚਾਲ ਬਣ ਕੇ ਸਾਹਮਣੇ ਆਇਆ ਜਦੋਂ ਦਸਮ ਪਾਤਸ਼ਾਹ ਦੀ ਥਾਪੜਾ ਪ੍ਰਾਪਤ ਉੱਘੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਸਿੱਖ ਫ਼ੌਜਾਂ ਨੇ ਸਰਹਿੰਦ ਉੱਪਰ ਵੱਡਾ ਧਾਵਾ ਬੋਲਿਆ।

ਇਸ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਅਤੇ ਇਸ ਦੇ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਨੂੰ ‘ਹੰਕਾਰਿਆ ਸੋ ਮਾਰਿਆ’, ‘ਅਤਿ ਅਤੇ ਰੱਬ ਦਾ ਵੈਰ, ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ ਭਾਵਨਾ ਅਨੁਰੂਪ ਨੱਕ ਵਿੱਚ ਨਕੇਲ ਪਾ ਕੇ, ਘੋੜੇ ਪਿੱਛੇ ਬੰਨ੍ਹ ਕੇ, ਸੁਹਾਗਾ ਬਣਾ ਕੇ ਬਰਬਾਦ ਹੋਏ ਸਰਹਿੰਦ ਸ਼ਹਿਰ ’ਤੇ ਫੇਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ‘ਸਾਕਾ ਸਰਹਿੰਦ’ ਦੇ ਠੀਕ 6 ਸਾਲ ਬਾਅਦ 12 ਮਈ ਸੰਨ 1710 ਈਸਵੀ ਨੂੰ ਸਿੱਖਾਂ ਨੇ ਸਰਹਿੰਦ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ:

‘ਜੋਗੀ ਜੀ ਇਸਕੇ ਬਾਅਦ, ਹੁਈ ਥੋੜੀ ਦੇਰ ਥੀ
ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਨਾ ਢੇਰ ਥੀ।’’   (ਜੋਗੀ ਅੱਲਾ ਯਾਰ ਖਾਂ)

ਮਾਤਾ ਗੁਜਰੀ ਜੀ ਅਤੇ ਗੁਰੂ ਦੇ ਦੋ ਛੋਟੇ ਲਾਲਾਂ ਦੀ ਸਰਹਿੰਦ ਵਿਖੇ ਹੋਈ ‘ਸ਼ਹਾਦਤ’ ਜਿੱਥੇ ਸਰਹਿੰਦ ਦੀ ਬਰਬਾਦੀ ਦਾ ਮੂਲ ਕਾਰਣ ਸਾਬਤ ਹੋਈ, ਉਥੇ ਇਹ ਸਰਹਿੰਦ ਉੱਪਰ ਨਵੇਂ ਇਤਿਹਾਸ ਦੀ ਸਿਰਜਣਾ ਅਰਥਾਤ ਸਿੱਖ/ਲੋਕ ਰਾਜ ਦੀ ਸਥਾਪਨਾ ਦਾ ਨੀਂਹ-ਪੱਥਰ ਵੀ ਸਾਬਤ ਹੋਈ:

“ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।’’      (ਜੋਗੀ ਅੱਲਾ ਯਾਰ ਖਾਂ)

ਇੱਥੇ ਹੀ ਬਸ ਨਹੀਂ, ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਸਿੱਖ ਵਿਚਾਰਧਾਰਾ ਅੰਦਰ ਇਕ ਨਵਾਂ ਮੋੜ ਲਿਆਉਣ ਦਾ ਵੱਡਾ ਸਬੱਬ ਵੀ ਬਣੀਆਂ। ਅਨੰਦਪੁਰ ਸਾਹਿਬ ਦਾ ਘੇਰਾ, ਚਮਕੌਰ ਦੀ ਅਦੁੱਤੀ ਜੰਗ ਅਤੇ ਸਾਕਾ ਸਰਹਿੰਦ ਉਹ ਬਲਕਾਰੀ ਇਤਿਹਾਸਕ ਘਟਨਾਵਾਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਕਾਰੀ ਅਤੇ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ‘ਜ਼ਫ਼ਰਨਾਮਾ’ ਲਿਖਣ ਲਈ ਪ੍ਰੇਰਿਤ ਕੀਤਾ। ਜ਼ਫ਼ਰਨਾਮਾ ਭਾਵ ਜਿੱਤ ਦੀ ਚਿੱਠੀ ਦਸਮ ਪਾਤਸ਼ਾਹ ਦੁਆਰਾ ਰਚਿਤ ਉਹ ਅਹਿਮ ਕੀਮਤੀ ਇਤਿਹਾਸਕ-ਸਾਹਿਤਕ ਦਸਤਾਵੇਜ਼ ਹੈ, ਜੋ ਸਾਕਾ ਸਰਹਿੰਦ ਤੋਂ ਬਾਅਦ ਗੁਰੂ ਸਾਹਿਬ ਦੀ ਸੋਚ ਵਿੱਚ ਆਈ ਇਕ ਨਵੀਂ ਤਬਦੀਲੀ ਨੂੰ ਨਿੱਘਰ ਅਤੇ ਨਿਸ਼ਚਿਤ ਸਿਧਾਂਤਕ ਵਿਚਾਰਧਾਰਕ ਧਰਾਤਲ ਪ੍ਰਦਾਨ ਕਰਦਾ ਵਿਖਾਈ ਦਿੰਦਾ ਹੈ।

ਜ਼ਫ਼ਰਨਾਮਾ ਲਿਖਣ ਲਈ ਸਾਜ਼ਗਾਰ ਰਚਨਾਤਮਕ ਮਾਹੌਲ ਅਤੇ ਸਿਰਜਣਾਤਮਕ ਤਾਰਕਿਕ ਪਿਛੋਕੜ ਉਦੋਂ ਹੀ ਉਸਰਨਾ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੀ ਧਰਤੀ ਤੋਂ ਉੱਚ ਕੇ ਪੀਰ ਬਣ ਕੇ ਨਿਕਲਣ ਤੋਂ ਬਾਅਦ ਆਲਮਗੀਰ ਹੁੰਦੇ ਹੋਏ ਮਾਲਵੇ ਦੇ ਇਲਾਕੇ ਅੰਦਰ ‘ਜੱਟਪੁਰੇ’ ਨਾਂ ਦੀ ਥਾਂ ’ਤੇ ਆਪਣੇ ਇਕ ਪਿਆਰੇ ਮੁਰੀਦ ਰਾਇ ਕੱਲੇ ਕੋਲ ਕੁਝ ਦਿਨਾਂ ਲਈ ਠਹਿਰੇ ਹੋਏ ਸਨ। ਰਾਇ ਕੱਲੇ ਕੋਲ ਨਿਵਾਸ ਦੌਰਾਨ ਹੀ ਗੁਰੂ ਸਾਹਿਬ ਨੂੰ ਨੂਰਾ ਮਾਹੀ ਨਾਂ ਦੇ ਵਿਅਕਤੀ (ਜੋ ਕਿ ਰਾਇ ਕੱਲੇ ਦਾ ਜਿਗਰੀ ਯਾਰ ਸੀ) ਕੋਲੋਂ ਸਰਹਿੰਦ ਵਿੱਚ ਵਾਪਰੇ ਭਾਣੇ ਦੀ ਸਾਰੀ ਵਿੱਥਿਆ ਦਾ ਪਤਾ ਲੱਗਾ।

ਨੂਰਾ ਮਾਹੀ ਜਦੋਂ ਖ਼ੂਨ ਦੇ ਅੱਥਰੂ ਕੇਰ ਕੇਰ ਹਟਕੋਰੇ ਲੈਂਦਾ ਹੋਇਆ ਸਰਹਿੰਦ ਵਿੱਚ ਵਾਪਰੇ ਹੌਲਨਾਕ ਬਿਰਤਾਂਤ ਦਾ ਵਰਨਣ ਕਰ ਰਿਹਾ ਸੀ ਤਾਂ ਉਸ ਸਮੇਂ ਗੁਰੂ ਸਾਹਿਬ ਕਿਸੇ ਡੂੰਘੀ ਉਦਾਸੀ ਦੀ ਅਵਸਥਾ ਵਿੱਚ ਮਿੱਟੀ ਦੀ ਇਕ ਢਿੱਗ ਉੱਪਰ ਅਡੋਲ ਬੈਠੇ ਸੁਣ ਰਹੇ ਸਨ ਅਤੇ ਨਾਲ ਹੀ ਹੱਥ ਵਿੱਚ ਫੜੇ ਤੀਰ ਦੀ ਨੋਕ ਨਾਲ ਕਾਹੀ ਦੇ ਇਕ ਬੂਟੇ ਦੀਆਂ ਜੜ੍ਹਾਂ ਨੂੰ ਅਚੇਤ ਹੀ ਖੋਦਦੇ ਜਾ ਰਹੇ ਸਨ। ਜਦੋਂ ਨੂਰਾ ਮਾਹੀ ਨਿੱਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਿਰਤਾਂਤ ਸੁਣਾ ਚੁੱਕਿਆ ਤਾਂ ਕੁਝ ਪਲਾਂ ਦੀ ਡੂੰਘੀ ਚੁੱਪੀ ਪਿੱਛੋਂ ਗੁਰੂ ਜੀ ਨੇ ਕਾਹੀ ਦੀ ਜੜ੍ਹ ਨੂੰ ਤੀਰ ਉੱਪਰ ਟੰਗ ਆਸਮਾਨ ਵੱਲ ਲਹਿਰਾਉਂਦਿਆਂ ਭਰੀਆਂ ਹੋਈਆਂ ਅੱਖਾਂ ਨਾਲ ਅਤੇ ਬੜੇ ਜ਼ਬਤਮਈ ਨਿਰਣਾਨੁਮਾ ਅੰਦਾਜ਼ ਵਿੱਚ ਵਚਨ ਕੀਤਾ: ‘‘ਜ਼ਾਲਮਾਂ ਦੀ ਜੜ੍ਹ ਹੁਣ ਇਵੇਂ ਪੁੱਟੀ ਜਾਵੇਗੀ।’’    

ਸਰਹਿੰਦ ਅਤੇ ਦਿੱਲੀ ਦੇ ਜਾਬਰ ਹੁਕਮਰਾਨਾਂ ਦੀ ਸੰਭਾਵੀ ਬਰਬਾਦੀ ਦੇ ਸੂਚਕ ਇਨ੍ਹਾਂ ਭਵਿੱਖਵਾਣੀਨੁਮਾ ਅਤਿ ਸੂਤਰਿਕ ਅਤੇ ਗਹਿਰੇ ਬੋਲਾਂ ਤੋਂ ਜ਼ਾਹਿਰ ਹੈ ਕਿ ਇਤਿਹਾਸ ਦੇ ਇਸ ਮੋੜ ’ਤੇ ਗੁਰੂ ਸਾਹਿਬ ਨੇ ਮਨ ਹੀ ਮਨ ਪੰਜਾਬ ਅਤੇ ਭਾਰਤ ਦੀ ਧਰਤੀ ਤੋਂ ਹੁਣ ਜ਼ੁਲਮਾਂ ਅਤੇ ਦੁਸ਼ਟਾਂ ਦਾ ਬੀਜ ਨਾਸ਼ ਕਰਨ (ਦੁਸ਼ਟ ਦਮਨ) ਦੀ ਪੱਕੀ ਧਾਰ ਲਈ ਸੀ ਅਤੇ ਇਸ ਮਕਸਦ ਦੀ ਪੂਰਤੀ ਹਿੱਤ ਅਗਲੀ ਨਵੀਂ ਕਾਰਗਰ ਰਣਨੀਤੀ ਦੀ ਮੁੱਢਲੀ ਵਿਚਾਰਧਾਰਕ ਰੂਪ-ਰੇਖਾ ਵੀ ਮਨ ਹੀ ਮਨ ਉਲੀਕ ਲਈ ਹੋਈ ਸੀ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ‘ਦੀਨੇ’ ਪਿੰਡ ਚਲੇ ਗਏ ਅਤੇ ਫਿਰ ਇੱਥੇ ਠਹਿਰਾਓ ਦੌਰਾਨ ਹੀ ਉਨ੍ਹਾਂ ਨੇ ਔਰੰਗਜ਼ੇਬ ਨੂੰ ਭੇਜੀ ਜਾਣ ਲਈ ਇਕ ਅਹਿਮ ਇਤਿਹਾਸਕ ਚਿੱਠੀ ‘ਜ਼ਫ਼ਰਨਾਮਾ’ (ਜਿਸ ਨੂੰ ਪੜ੍ਹ ਕੇ ਪੈਦਾ ਹੋਏ ਸਵੈ-ਗਿਲਾਨੀ ਅਤੇ ਸਵੈ-ਫ਼ਿਟਕਾਰ ਦੇ ਤਿੱਖੇ ਭਾਵਾਂ ਦੇ ਅਸਰ ਕਰਨ ਔਰੰਗਜ਼ੇਬ ਬਹੁਤਾ ਸਮਾਂ ਜਿਊਂਦਾ ਨਹੀਂ ਸੀ ਰਹਿ ਸਕਿਆ) ਦੀ ਰਚਨਾ ਕੀਤੀ।

ਜ਼ਫ਼ਰਨਾਮਾ ਲਿਖੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਸ ਤੱਥ ਦਾ ਸ਼ਿੱਦਤ ਅਹਿਸਾਸ ਹੋ ਚੁੱਕਾ ਸੀ ਕਿ ਲੱਤਾਂ ਦੇ ਭੂਤ ਗੱਲਾਂ-ਬਾਤਾਂ ਨਾਲ ਕਦੋਂ ਮੰਨਦੇ ਹਨ, ਇਹ ਤਾਂ ਸਗੋਂ ਹੋਰ ਭੂਤਰਦੇ ਹਨ। ਇਸ ਲਈ ਵਜ਼ੀਰ ਖ਼ਾਨ ਵਰਗੇ ਅਤਿ ਵਿਗੜੇ ਹੋਏ ਜ਼ਾਲਮਾਂ, ਨੀਚ ਅਤੇ ਦੁਸ਼ਟ ਬੰਦਿਆਂ ਦਾ ਭਾਰ ਧਰਤੀ ਮਾਂ ਦੀ ਹਿੱਕ ਤੋਂ ਘਟਾਉਣ ਲਈ, ਉਨ੍ਹਾਂ ਦੇ ਜ਼ੁਲਮਾਂ ਨੂੰ ਨੱਥ ਪਾਉਣ ਲਈ ‘ਪੀਰੀ’ ਦੀ (ਸਵੈ-ਸਨਮਾਨ ਅਤੇ ਬਚਾਅ ਲਈ ਉਠਾਈ ਗਈ) ਕਿਰਪਾਨ ਦੇ ਨਾਲ ਨਾਲ ਹੁਣ ‘ਮੀਰੀ’ ਦੀ (ਵਿਗੜੇ ਦੁਸ਼ਟਾਂ ਨੂੰ ਕਰਾਰੇ ਹੱਥੀਂ ਟੱਕਰਨ ਅਤੇ ਉਨ੍ਹਾਂ ਨੂੰ ਕੀਤੇ ਕੁਕਰਮਾਂ ਦਾ ਬਣਦਾ ਫਲ ਭੁਗਤਾਉਣ ਲਈ ਉਠਾਈ ਗਈ) ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਹੀ ਪੈਣਾ ਹੈ। ਅਰਥਾਤ ‘ਹੱਥੀ ਬਾਝ ਕਰਾਰਿਆ ਵੈਰੀ ਹੋਇ ਨਾ ਮਿਤੁ’ ਦੀ ਲੋਕ-ਨੀਤੀ ਨੂੰ ਆਖ਼ਰੀ ਹਥਿਆਰ ਵਜੋਂ ਅਮਲੀ ਜਾਮਾ ਪਹਿਨਾਉਣਾ ਹੀ ਪੈਣਾ ਹੈ। ਕੇਵਲ ਆਪਣੇ ਬਚਾਅ ਵਿੱਚ ਜੰਗਾਂ ਲੜਨ ਅਤੇ ਸ਼ਮਸ਼ੀਰ ਉਠਾਉਣ ਨਾਲ ਹੀ ਗੱਲ ਨਹੀਂ ਬਣਨੀ ਸਗੋਂ ਹੁਣ ਸ਼ਮਸ਼ੀਰ ਨੂੰ ਜ਼ਾਲਮਾਂ ਅਤੇ ਦੁਸ਼ਟਾਂ ਉੱਪਰ ਕਰਾਰੇ ਵਾਰ ਵਜੋਂ ਅਰਥਾਤ ਹਮਲਾਵਰ ਵਜੋਂ ਇਸਤੇਮਾਲ ਕਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਜ਼ਫ਼ਰਨਾਮਾ ਉਹ ਚਿੱਠੀ ਸੀ ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੇ ਉਪਰੋਕਤ ਚਿਤਵੇ ਵਿਚਾਰਾਂ ਨੂੰ ਇਕ ਨਿਸ਼ਚਿਤ ਅਤੇ ਨਿੱਘਰ ਸਿਰਜਣਾਤਮਕ ਸਿਧਾਂਤਕ ਤਰਕ/ਆਧਾਰ ਪ੍ਰਦਾਨ ਕੀਤਾ ਅਤੇ ਫਿਰ ਇਸ ਰਚਨਾ ਦੇ ਮਾਧਿਅਮ ਰਾਹੀਂ ਹੀ ਉਨ੍ਹਾਂ ਨੇ ਸਿੱਖਾਂ ਨੂੰ ਲਲਕਾਰ ਦੇ ਰੂਪ ਵਿੱਚ ਇਕ ਨਵੀਂ ਦਾਰਸ਼ਨਿਕ/ਵਿਚਾਰਧਾਰਕ ਸੇਧ ਵੀ ਪ੍ਰਦਾਨ ਕੀਤੀ:

‘‘ਚੂੰ ਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’       (ਜ਼ਫ਼ਰਨਾਮਾ)

ਅਰਥਾਤ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਜਦੋਂ ਪਾਣੀ ਸਿਰ ਉੱਤੋਂ ਲੰਘ ਜਾਏ ਅਤੇ ਜ਼ਾਲਮਾਂ ਨੂੰ ਨੱਥ ਪਾਉਣ ਦਾ ਜਦੋਂ ਕੋਈ ਹੀਲਾ ਬਾਕੀ ਨਾ ਰਹੇ ਤਾਂ ਤਲਵਾਰ ਉਠਾਉਣਾ ਉਚਿਤ ਹੈ। ਗੁਰੂ ਸਾਹਿਬ ਦੀ ਨਵੀਂ ਸੋਚ ਦਾ ਉਪਰੋਕਤ ਮੁੱਖ ਸੂਤਰ ਉਦੋਂ ਅਮਲੀ ਰੂਪ ਵਿੱਚ ਸਾਡੇ ਸਾਹਮਣੇ ਆਇਆ ਜਦੋਂ ਗੁਰੂ ਸਾਹਿਬ ਦੀ ਥਾਪੜਾ ਪ੍ਰਾਪਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੇ ਦੁਸ਼ਟ ਵਜ਼ੀਰ ਖ਼ਾਨ ਦੇ ਕੀਤੇ ਕੁਕਰਮਾਂ ਦਾ ਫਲ ਭੁਗਤਾਉਣ ਲਈ ਸਰਹਿੰਦ ਉੱਪਰ ਤਕੜਾ ਹਮਲਾ ਕਰ ਦਿੱਤਾ।

ਸਿੱਖ ਇਤਿਹਾਸ ਅੰਦਰ ਚੱਪੜਚਿੜੀ ਦੇ ਸਥਾਨ 'ਤੇ ਲੜੀ ਗਈ ‘ਸਰਹਿੰਦ ਦੀ ਜੰਗ’ ਆਪਣੇ-ਆਪ ਵਿੱਚ ਇਕ ਵੱਖਰੀ ਕਿਸਮ ਦੀ ਤਿੱਖੀ ਪ੍ਰਤੀਕਰਮੀ ਅਤੇ ਹਮਲਾਵਰ ਪਹੁੰਚ ਵਾਲੀ ਜੰਗ ਸੀ। ਇਸ ਤੋਂ ਪਹਿਲਾਂ ਜ਼ਾਲਮ ਮੁਗ਼ਲ ਹਕੂਮਤਾਂ ਨਾਲ ਗੁਰੂ ਸਾਹਿਬਾਨ (ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ) ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਸਵੈ-ਰੱਖਿਆ ਵਿੱਚ ਸਨ, ਆਪਣੇ ਬਚਾਓ ਵਿੱਚ ਸਨ। ਜ਼ਾਲਮ ਮੁਗ਼ਲ ਹਾਕਮਾਂ ਵੱਲੋਂ ਭਾਵੇਂ ਜਬਰ ਅਤੇ ਜ਼ੁਲਮ ਦੀ ਅੱਤ ਕੀਤੀ ਗਈ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ। ਜ਼ਾਲਮ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਪਰ ਇਸ ਸਭ ਕਾਸੇ ਦੇ ਬਾਵਜੂਦ ਅਡੋਲਤਾ ਅਤੇ ਦ੍ਰਿੜ੍ਹਤਾ ਦੀ ਸ਼ਕਤੀਸ਼ਾਲੀ ਮਿਸਾਲ ਅਤੇ ‘ਰੁੱਖਾਂ’ ਵਰਗਾ ਦਰਵੇਸ਼ਾਵੀ ਜੇਰਾ ਰੱਖਣ ਵਾਲੇ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਭਰ ਵਗਦੇ ਡੂੰਘੇ ਦਰਿਆਵਾਂ ਵਾਂਗ ਸ਼ਾਂਤ-ਚਿਤ ਵਿਚਰਦੇ ਰਹੇ।

ਉਨ੍ਹਾਂ ਨੇ ਇਨ੍ਹਾਂ ਬੇਕਿਰਕ ਜ਼ੁਲਮਾਂ ਦੇ ਪ੍ਰਤੀਕਰਮ ਵਿੱਚ ਹਮਲਾਵਰ ਹੋ ਕੇ ਕੋਈ ਜੰਗ ਨਹੀਂ ਸੀ ਕੀਤੀ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿ ਗੋਬਿੰਦ ਸਾਹਿਬ ਨੇ ਬੇਸ਼ਕ ‘ਮੀਰੀ’ ਅਤੇ ‘ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਉਨ੍ਹਾਂ ਨੇ ਇਸਤੇਮਾਲ ਕੇਵਲ ਤੇ ਕੇਵਲ ਪੀਰੀ ਦੀ ਤਲਵਾਰ ਦਾ ਹੀ ਕੀਤਾ ਸੀ ਅਰਥਾਤ ਆਤਮ-ਸਨਮਾਨ ਅਤੇ ਸਵੈ-ਰੱਖਿਆ ਹਿੱਤ ਹੀ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਦੇ ਸਮਵਿੱਥ ਚੱਪੜਚਿੜੀ ਦੇ ਸਥਾਨ 'ਤੇ ਹੋਈ ਸਰਹਿੰਦ ਦੀ ਜੰਗ ਦੀ ਵੱਖਰਤਾ ਇਹ ਸੀ ਕਿ ਇਹ ਦੁਸ਼ਟ ਵਜ਼ੀਰ ਖ਼ਾਨ ਨੂੰ ਉਸ ਦੇ ਕੀਤੇ ਪਾਪਾਂ ਦਾ ਹਿਸਾਬ ਚੁੱਕਤਾ ਕਰਨ ਹਿੱਤ ‘ਰੱਬੀ ਨਿਆਂ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ-ਨੀਤੀ ਤਹਿਤ ਹਮਲਾਵਰ ਹੋ ਕੇ ਲੜੀ ਗਈ ਸੀ ਅਰਥਾਤ ਇਸ ਜੰਗ ਵਿੱਚ ਪਹਿਲੀ ਵਾਰ ਸਿੱਖ ਫੌਜਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ‘ਪੀਰੀ’ ਦੀ ਤਲਵਾਰ ਦੇ ਨਾਲ-ਨਾਲ ‘ਮੀਰੀ’ ਦੀ (ਦੁਸ਼ਟ-ਦੁਸ਼ਮਣਾਂ ਦਾ ਬੀਜ ਨਾਸ਼ ਕਰਨ ਵਾਲੀ) ਤਲਵਾਰ ਦੀ ਖੁੱਲ੍ਹ ਕੇ ਵਰਤੋਂ ਵੀ ਕੀਤੀ ਸੀ।

ਸਿੱਖ ਵਿਚਾਰਧਾਰਾ ਜਿੱਥੇ ਆਪਣੇ ਪੈਰੋਕਾਰਾਂ ਨੂੰ ਜ਼ੁਲਮਾਂ/ਵਧੀਕੀਆਂ ਨੂੰ ਸਬਰ-ਸੰਤੋਖ ਅਤੇ ਸਿਦਕਦਿਲੀ ਨਾਲ ਸਹਿਣ ਕਰਨ ਅਤੇ ਦੁਸ਼ਮਣ ਨੂੰ ਮੁਆਫ਼ ਕਰ ਦੇਣ ਦਾ ਸਬਕ ਸਿਖਾਉਂਦੀ ਹੈ, ਉਥੇ ਨਾਲ ਹੀ ਇਹ ਅੰਤਰ-ਸੂਝ ਵੀ ਪ੍ਰਦਾਨ ਕਰਦੀ ਹੈ ਕਿ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਪਾਣੀ ਸਿਰ ਉਤੋਂ ਦੀ ਲੰਘ ਜਾਵੇ, ਜ਼ਾਲਮਾਂ ਨੂੰ ਨੱਥ ਪਾਉਣ ਦੇ ਸਭ ਵਸੀਲੇ ਨਕਾਰਾ ਸਾਬਤ ਹੋ ਜਾਣ ਤਾਂ ਆਖ਼ਿਰਕਾਰ ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਦੀ ਧਾਰਨਾ ਅਧੀਨ ਨਾ ਕੇਵਲ ‘ਪੀਰੀ’ ਦੇ ਨਾਲ-ਨਾਲ ‘ਮੀਰੀ’ ਦੀ ਤਲਵਾਰ ਉਠਾਉਣਾ ਬਿਲਕੁਲ ਉਚਿਤ ਹੈ ਸਗੋਂ ‘ਜੇਹਾ ਬੀਜੈ ਸੋ ਲੁਣੈ’ ਦੇ ਲੋਕ-ਸਿਧਾਂਤ ਅਧੀਨ ਬੰਦਾ ਸਿੰਘ ਬਹਾਦਰ ਵਾਂਗ ਜ਼ਾਲਮ ਨੂੰ ਨੱਥ ਪਾਉਣਾ, ਉਸ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣਾ ਅਰਥਾਤ ਬਦਲਾ ਲੈਣਾ ਵਾਜਿਬ ਹੈ। ਇਹੀ ‘ਰੱਬੀ ਨਿਆਂ’ ਹੈ, ‘ਹੁਕਮ’ ਹੈ।

ਇਹ ਉਹ ਸਿਧਾਂਤ/ਸੰਕਲਪ ਹੈ ਜਿਹੜਾ ਸਿੱਖ ਦਰਸ਼ਨ ਅੰਦਰ ਸਿਧਾਂਤਕ ਪੱਧਰ ’ਤੇ ਭਾਵੇਂ ਦਸਮ ਪਿਤਾ ਦੀ ਔਰੰਗਜ਼ੇਬ ਨੂੰ ਲਿਖੀ ਇਤਿਹਾਸਕ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਰਾਹੀਂ ਸ਼ਾਮਲ ਹੋਇਆ ਪਰ ਅਮਲੀ ਰੂਪ ਵਿੱਚ ਇਹ ਆਪਣੀ ਵੱਖਰੀ ਵਿਵਹਾਰਕ ਸਾਰਥਿਕਤਾ ਸਹਿਤ ਸਰਹਿੰਦ ਦੀ ਜੰਗ ਵਿੱਚ ਉਦੋਂ ਉਜਾਗਰ ਹੋਇਆ ਜਦੋਂ ਇਕ ਵੱਡੀ ਲੋਕ (ਸਿੱਖ) ਫ਼ੌਜ ਦੀ ਅਗਵਾਈ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਵੱਡਾ ਹੱਲਾ ਬੋਲ ਦਿੱਤਾ ਅਤੇ ਜ਼ਾਲਮ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਿਨ 12 ਮਈ, ਸੰਨ 1710 ਈਸਵੀ ਨੂੰ ਵਜ਼ੀਰ ਖ਼ਾਨ ਮਾਰਿਆ ਗਿਆ, ਸਿੱਖ ਇਤਿਹਾਸ ਅੰਦਰ ਇਹ ਦਿਨ ‘ਸਰਹਿੰਦ ਫ਼ਤਿਹ ਦਿਵਸ’ ਵਜੋਂ ਜਾਣਿਆ ਜਾਂਦਾ ਹੈ।

ਨਿਰਸੰਦੇਹ ਇਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ (ਸਾਕਾ ਸਰਹਿੰਦ) ਹੀ ਸੀ, ਜਿਸ ਦੀ ‘ਤੇਜੱਸਵੀ ਕੁੱਖ’ ਵਿੱਚੋਂ ਸਿੱਖ ਕੌਮ ਨੂੰ ਨਾ ਕੇਵਲ ‘ਵੱਡੇ ਸੰਕਟਾਂ ਵਿੱਚ ਵੀ ਅਡੋਲ ਵਿਚਰਦੇ ਰਹਿਣ ਦੀ ਪ੍ਰਤੀਕ’ ਜ਼ਫ਼ਰਨਾਮਾ ਜਿਹੀ ਮਹਾਨ ਰਚਨਾ ਹੀ ਨਸੀਬ ਹੋਈ ਸਗੋਂ ਇਸ ਵਿੱਚ ਪੇਸ਼ ਨਵੀਂ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਸਮਰੱਥਾ ਰੱਖਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਵੱਡੇ ਲਿਸ਼ਕਾਰੇ ਵਾਲਾ ਇਕ ਬਲਕਾਰੀ ਸਿੱਖ ਯੋਧਾ (ਜਰਨੈਲ) ਵੀ ਪ੍ਰਾਪਤ ਹੋਇਆ।

-ਡਾ. ਜਗਜੀਵਨ ਸਿੰਘ, ਐਸੋਸੀਏਟ ਪ੍ਰੋਫ਼ੈਸਰ

  • Sikh History
  • Mata Gujri
  • Guru Gobind Singh
  • Sirhind Fateh Divas
  • Baba Banda Singh Bahadur
  • ਸਿੱਖ ਇਤਿਹਾਸ
  • ਮਾਤਾ ਗੁਜਰੀ
  • ਗੁਰੂ ਗੋਬਿੰਦ ਸਿੰਘ
  • ਸਰਹਿੰਦ ਫ਼ਤਿਹ ਦਿਵਸ
  • ਬਾਬਾ ਬੰਦਾ ਸਿੰਘ ਬਹਾਦਰ

ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸੁੱਖੀ ਦੇ ਪ੍ਰਚਾਰ ’ਤੇ ਅਸਰ, ਭਾਜਪਾ ਤੇ ਕਾਂਗਰਸ ਨੇ ਵੀ ਲੜਾਈ ਪੂਰੀ ਜਾਨ

NEXT STORY

Stories You May Like

  • big good news for 12 districts of punjab
    ਪੰਜਾਬ ਦੇ 12 ਜ਼ਿਲ੍ਹਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਪ੍ਰਾਜੈਕਟਾਂ ਨਾਲ ਮਿਲੇਗਾ ਸਿੱਧਾ ਲਾਭ
  • only two out of 12 gurdwaras have escaped from the encroachment mafia
    12 'ਚੋਂ ਸਿਰਫ਼ ਦੋ ਗੁਰਦੁਆਰੇ ਹੀ ਕਬਜ਼ਾ ਮਾਫ਼ੀਆ ਤੋਂ ਬਚੇ, ਸਿੱਖ ਵਿਰਾਸਤ ਦੀ ਰੱਖਿਆ ਲਈ ਕਾਰਵਾਈ ਦੀ ਮੰਗ
  • gurdwara singh sabha
    ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਵੱਲੋਂ ਐਡੀਲੇਡ ਸਿੱਖ ਸੰਗਤ ਨਾਲ ਹਮਦਰਦੀ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
  • 2027 odi world cup to be played in 12 venues
    2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ
  • expressway  road collapse  12 days  4200 crores  video viral
    12 ਦਿਨਾਂ 'ਚ ਹੀ ਧਸ ਗਿਆ 4,200 ਕਰੋੜ ਦਾ ਐਕਸਪ੍ਰੈੱਸਵੇਅ ! ਵੀਡੀਓ ਵਾਇਰਲ ਹੋਣ ਮਗਰੋਂ ਖੜ੍ਹੇ ਹੋਏ ਕਈ ਸਵਾਲ
  • special arrangements for rakhi
    ਰੱਖੜੀ ਲਈ ਵਿਸ਼ੇਸ਼ ਪ੍ਰਬੰਧ, ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਡਾਕਘਰ, ਵਿਸ਼ੇਸ਼ ਲਿਫ਼ਾਫੇ ਵੀ ਉਪਲੱਬਧ
  • india saved 12 of our sailors
    ਭਾਰਤ ਨੇ ਸਾਡੇ 12 ਮਲਾਹਾਂ ਨੂੰ ਬਚਾਇਆ, ਇਹ ਅਹਿਸਾਨ ਕਦੇ ਨਹੀਂ ਭੁੱਲਾਂਗੇ : ਚੀਨ
  • rbi sold gold worth 12 billion dollars  govt gave complete information
    RBI ਨੇ ਵੇਚਿਆ 12 ਅਰਬ ਡਾਲਰ ਦਾ ਸੋਨਾ! ਸਰਕਾਰ ਨੇ ਗੋਲਡ ਰਿਜ਼ਰਵ ਨੂੰ ਲੈ ਕੇ ਦਿੱਤੀ ਪੂਰੀ ਜਾਣਕਾਰੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ,...
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
Trending
Ek Nazar
two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +